ਗਊ ਤਸਕਰਾਂ ਨੇ ਟਾਇਰ ਫਟਣ ਦੇ ਬਾਵਜੂਦ 22 ਕਿ.ਮੀ. ਦੌੜਾਈ ਗੱਡੀ, ਚੱਲਦੀ ਗੱਡੀ ਤੋਂ ਸੁੱਟੀਆਂ ਗਾਵਾਂ

29 views
12 mins read

ਗੁਰੂਗ੍ਰਾਮ: ਦਿੱਲੀ ਦੇ ਕੋਲ ਗੁਰੂਗ੍ਰਾਮ ਵਿੱਚ ਸ਼ਨੀਵਾਰ ਨੂੰ ਗਊ ਰੱਖਿਅਕਾਂ ਤੇ ਪੁਲਿਸ ਨੇ ਗਊ ਤਸਕਰਾਂ ਨੂੰ ਫੜਨ ਲਈ ਉਨ੍ਹਾਂ ਦਾ 22 ਕਿ.ਮੀ. ਪਿੱਛਾ ਕੀਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਟਾਇਰ ਫਟਣ ਤੋਂ ਬਾਅਦ ਵੀ ਗਊ ਤਸਕਰ ਰਿਮ ਦੇ ਸਹਾਰੇ ਗੱਡੀ ਦੌੜਾਉਂਦੇ ਰਹੇ। ਇਹੀ ਨਹੀਂ ਤਸਕਰਾਂ ਨੇ ਚੱਲਦੀ ਗੱਡੀ ਤੋਂ ਗਾਵਾਂ ਨੂੰ ਸੁੱਟਿਆ ਤੇ ਪਿੱਛਾ ਕਰ ਰਹੇ ਗਊ ਰੱਖਿਅਕਾਂ ‘ਤੇ ਵੀ ਫਾਇਰਿੰਗ ਕੀਤੀ। ਫਿਲਮੀ ਸਟਾਈਲ ਵਿੱਚ ਇੰਨੇ ਦੂਰ ਤੱਕ ਚੱਲੀ। ਅਖੀਰ ਪੁਲਿਸ 5 ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲ ਰਹੀ। ਤਸਕਰਾਂ ਨੇ 2 ਟਾਇਰ ਦੇ ਸਹਾਰੇ ਹੀ ਗੱਡੀ ਦੌੜਾਈ ਤੇ ਫਿਰ ਖੁਦ ਨੂੰ ਘਿਰਿਆ ਵੇਖ ਫਲਾਈਓਵਰ ਤੋਂ ਕੁੱਦ ਗਏ। ਗੁਰੂਗ੍ਰਾਮ ਦੇ DCP ਕ੍ਰਾਈਮ ਰਾਜੀਵ ਦੇਸ਼ਵਾਲ ਮੁਤਾਬਕ ਲਗਭਗ 6 ਗਊ ਤਸਕਰ ਆਪਣੀ ਗੱਡੀ ਵਿੱਚ ਪਿੰਡ ਲਿਜਾ ਰਹੇ ਸਨ। ਗਊ ਰੱਖਿਅਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੀਆਂ ਗੱਡੀਆਂ ਨੇ ਵੀ ਉਨ੍ਹਾਂ ਦਾ ਪਿੱਛਾ ਕੀਤਾ। ਸ਼ਨੀਵਾਰ ਨੂੰ ਗਊ ਰੱਖਿਆ ਦਲ ਦੇ ਮੈਂਬਰਾਂ ਨੂੰ ਪਤਾ ਲੱਗਾ ਕਿ ਦਿੱਲੀ ਤੋਂ ਗੁਰੂਗ੍ਰਾਮ ਦੇ ਰਸਤੇ ਗਊ ਤਸਕਰ ਇੱਕ ਗੱਡੀ ਵਿੱਚ ਗਾਵਾਂ ਨੂੰ ਭਰ ਕੇ ਲਿਜਾਣ ਵਾਲੇ ਹਨ। ਸੂਚਨਾ ਤੋਂ ਬਾਅਦ ਗਊ ਰੱਖਿਆ ਦਲ ਦੇ ਮੈਂਬਰਾਂ ਨੇ ਦਿੱਲੀ-ਜੈਪੁਰ ਰਹਾਈਵੇਟ ‘ਤੇ ਮੌਜੂਦ ਐਂਬਿਏਂਸ ਮਾਲ ਦੇ ਕੋਲ ਨਾਕਾ ਲਾ ਦਿੱਤਾ। ਇਸ ਵਿਚਾਲੇ ਇੱਕ ਟਾਟਾ-407 ਗੱਡੀ ਤੇਜ਼ ਰਫਤਾਰ ਨਾਲ ਉਥੋਂ ਨਿਕਲੀ। ਗੱਡੀ ਦੇ ਪਿਛਲੇ ਹਿੱਸੇ ਨੂੰ ਪਲਾਸਟਿਕ ਨਾਲ ਕਵਰ ਕੀਤਾ ਗਿਆ ਸੀ। ਤਸਕਰਾਂ ਦੇ ਕੋਲੋਂ ਕੁਝ ਦੇਸੀ ਬੰਦੂਕਾਂ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਗਊ ਰੱਖਿਆ ਦਲ ਦੇ ਮੈਂਬਰਾਂ ਨੇ ਗੱਡੀ ਦਾ ਪਿੱਛਾ ਕੀਤਾ ਤਾਂ ਬਦਮਾਸ਼ਾਂ ਨੇ ਉਨ੍ਹਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਪਰ ਗਊ ਰੱਖਿਆ ਦਲ ਦੇ ਮੈਂਬਰ ਪਿੱਛੇ ਹਟਣ ਦੀ ਬਜਾਏ ਲਗਾਤਾਰ ਉਨ੍ਹਾਂ ਦਾ ਮੁਕਾਬਲਾ ਕਰਦੇ ਰਹੇ। ਇਸ ਵਿਚਾਲੇ ਤਸਕਰ ਪਾਸ਼ ਇਲਾਕੇ ਡੀ.ਐੱਲ.ਐੱਫ. ਵਿੱਚ ਦਾਖਲ ਹੋ ਗਏ। ਗਊ ਰੱਖਿਆ ਦਲ ਦੇ ਮੈਂਬਰਾਂ ਨੂੰ ਰੋਕਣ ਲਈ ਬਦਮਾਸ਼ਾਂ ਨੇ ਗੱਡੀ ਵਿੱਚ ਭਰੀਆਂ ਗਾਵਾਂ ਨੂੰ ਹੀ ਤੇਜ਼ ਰਫਤਾਰ ਨਾਲ ਸੜਕ ‘ਤੇ ਸੁੱਟਣਾ ਸ਼ੁਰੂ ਕਰ ਦਿੱਤਾ। 100 ਦੀ ਸਪੀਡ ‘ਤੇ ਚੱਲ ਰਹੀ ਗੱਡੀ ਤੋਂ ਕਈ ਗਾਵਾਂ ਨੂੰ ਇਸੇ ਤਰ੍ਹਾਂ ਸੁੱਟਿਆ ਗਿਆ। ਇਸ ਵਿਚਾਲੇ, ਤਸਕਰਾਂ ਦੀ ਗੱਡੀ ਦੇ 2 ਟਾਇਰ ਵੀ ਪੰਕਚਰ ਹੋ ਗਏ ਪਰ ਗੱਡੀ ਨੂੰ ਰੋਕਣ ਦੀ ਬਜਾਏ ਤਸਕਰ ਰਿਮ ਦੇ ਸਹਾਰੇ ਹੀ ਗੱਡੀ ਨੂੰ ਤੇਜ਼ ਰਫਤਾਰ ਵਿੱਚ ਦੌੜਾਉਂਦੇ ਰਹੇ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਅਜਿਹੀ ਘਟਨਾ ਸਾਹਮਣੇ ਆਈ ਹੈ। ਹਰਿਆਣਾ ਸਰਕਾਰ ਨੇ ਗਊ ਤਸਕਰੀ ਦੇ ਖਿਲਾਫ ਸਖਤ ਕਾਨੂੰਨ ਬਣਾਏ ਹਨ। ਗਾਵਾਂ ਦੀ ਰੱਖਿਆ ਲਈ ਇੱਕ ਕਮਿਸ਼ਨ ਵੀ ਬਣਾਇਆ ਗਿਆ ਹੈ। ਇਸ ਦੇ ਬਾਵਜੂਦ ਰਾਜ ਵਿੱਚ ਤਸਕਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous News

ਮਾਨ ਸਾਹਿਬ ਦੇ ਹੈਲਪਲਾਈਨ ਨੰਬਰ ਨੇ ਪਾਇਆ ਪੰਗਾ

Next News

ਸ਼ਿਕਾਇਤਾਂ ਤੋਂ ਅੱਕੇ ਮੁਲਾਜ਼ਮਾਂ ਨੇ ਫੂਡ ਸਪਲਾਈ ਵਿਭਾਗ ਦੇ ਸੁਪਰਡੈਂਟ ਦੀ ਕੀਤੀ ਕੁੱਟਮਾਰ
ਮੂੰਹ ‘ਤੇ ਸੁੱਟੀ ਕਾਲੀ ਸਿਆਹੀ