ਪਹਿਲੀ ਵਾਰ ਐਤਵਾਰ ਵੀ OPEN ਸੇਵਾ ਕੇਂਦਰ, ਪਰ ਨਾ ਅਸ਼ਟਾਮ ਮਿਲੇ ਨਾ ਕੋਈ ਮੈਜਿਸਟਰੇਟ

12 mins read

ਜਲੰਧਰ: ਪਹਿਲੀ ਵਾਰ ਸੁਵਿਧਾ ਕੇਂਦਰ ਅਤੇ ਸੇਵਾ ਕੇਂਦਰਾਂ ਨੂੰ ਐਤਵਾਰ ਦੀ ਛੁੱਟੀ ਦੇ ਦਿਨ ਲੋਕਾਂ ਲਈ ਖੋਲਿ੍ਹਆ ਗਿਆ। ਸੇਵਾ ਕੇਂਦਰਾਂ ‘ਚ ਤਾਂ ਗਿਣੇ ਚੁਣੇ ਲੋਕ ਹੀ ਪਹੁੰਚ ਰਹੇ ਸਨ ਪਰ ਸੁਵਿਧਾ ਕੇਂਦਰਾਂ ‘ਚ 100 ਤੋਂ ਵੱਧ ਲੋਕ ਆਪਣੇ ਕੰਮਾਂ ਨੂੰ ਕਰਵਾਉਣ ਲਈ ਆਏ। ਇਨ੍ਹਾਂ ‘ਚੋਂ ਜ਼ਿਆਦਾਤਰ ਲੋਕ ਬੱਚਿਆਂ ਦੇ ਆਧਾਰ ਕਾਰਡ ਅਪਡੇਟ ਕਰਵਾਉਣ, ਦਸਤਾਵੇਜ਼ਾਂ ਨੂੰ ਅਟੈਸਟ ਕਰਵਾਉਣ ਆਦਿ ਕੰਮਾਂ ਲਈ ਹੀ ਆਏ ਪਰ ਇਨ੍ਹਾਂ ਕੇਂਦਰਾਂ ਨਾਲ ਜੁੜੀਆਂ ਸੇਵਾਵਾਂ ਨੂੰ ਪੂਰਨ ਕਰਨ ਲਈ ਨੋਟਰੀ ਦੇ ਸਾਰੇ ਬੂਥ ਬੰਦ ਰਹੇ। ਜਿਸ ਕਾਰਨ ਸੇਵਾਵਾਂ ਦਾ ਫਾਇਦਾ ਲੈਣ ਲਈ ਆਉਣ ਵਾਲਿਆਂ ਨੂੰ ਅਸ਼ਟਾਮ ਨਹੀਂ ਮਿਲੇ। ਮਜਿਸਟਰੇਟ ਦੇ ਨਾ ਹੋਣ ਕਾਰਨ ਦਸਤਾਵੇਜ਼ਾਂ ‘ਤੇ ਮੈਜਿਸਟਰੇਟ ਦੇ ਹਸਤਾਖਰ ਵੀ ਨਹੀਂ ਹੋ ਸਕੇ। ਉੱਥੇ ਹੀ ਕੇਂਦਰਾਂ ਦੇ ਛੁੱਟੀ ਦੇ ਦਿਨ ਵੀ ਖੁੱਲ੍ਹੇ ਰਹਿਣ ਦੀ ਜਾਣਕਾਰੀ ਦੀ ਵੀ ਘਾਟ ਵੇਖਣ ਨੂੰ ਮਿਲੀ, ਤਾਂ ਹੀ ਜਿੱਥੇ ਆਮ ਦਿਨਾਂ ‘ਚ 1500 ਤੋਂ 2000 ਲੋਕ ਸੇਵਾਵਾਂ ਦਾ ਫਾਇਦਾ ਲੈਣ ਲਈ ਆਉਂਦੇ ਹਨ, ਉਸ ਤੋਂ ਅੱਧੇ ਲੋਕ ਵੀ ਨਹੀਂ ਪਹੁੰਚੇ। ਕਾਬਿਲ ਏ ਜ਼ਿਕਰ ਹੈ ਕਿ ਜ਼ਿਲ੍ਹੇ ‘ਚ ਕੁੱਲ 35 ਸੇਵਾ ਕੇਂਦਰਾਂ ‘ਚੋਂ 26 ਸ਼ਹਿਰੀ ਅਤੇ 9 ਪੇਂਡੂ ਇਲਾਕਿਆਂ ‘ਚ ਚੱਲ ਰਹੇ ਹਨ।
ਇਨ੍ਹਾਂ ਸੇਵਾਵਾਂ ਦਾ ਲਿਆ ਜਾ ਸਕਦੈ ਫਾਇਦਾ
ਇਨ੍ਹਾਂ ਕੇਂਦਰਾਂ ਵਿਚ ਆਧਾਰ ਕਾਰਡ, ਜਨਮ ਅਤੇ ਮੌਤ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਨਿਵਾਸ ਪ੍ਰਮਾਣ ਪੱਤਰ, ਵਿਆਹ ਰਜਿਸਟੇ੍ਸ਼ਨ ਸਰਟੀਫਿਕੇਟ, ਐੱਨ ਆਰ ਆਈ ਸੈੱਲ ਅਤੇ ਦਸਤਾਵੇਜ਼ ਤਸਦੀਕ ਤੋਂ ਲੈ ਕੇ ਵੱਖ – ਵੱਖ ਵਿਭਾਗਾਂ ਨਾਲ ਸਬੰਧਤ 332 ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
7 ਮਈ ਤਕ ਬਿਨਾਂ ਕਿਸੇ ਛੁੱਟੀ ਦੇ ਖੁੱਲ੍ਹਣਗੇ ਸੇਵਾ ਕੇਂਦਰ
ਏਡੀਸੀ ਜਨਰਲ ਅਮਰਜੀਤ ਸਿੰਘ ਬੈਂਸ ਦੀ ਤਰਫੋਂ ਕਿਹਾ ਗਿਆ ਕਿ ਹਫ਼ਤੇ ਦੇ ਸਾਰੇ ਦਿਨ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸੇਵਾ ਕੇਂਦਰਾਂ ਦੇ ਕੰਮਕਾਜ ਵਿਚ ਬਦਲਾਅ ਕੀਤੇ ਜਾ ਰਹੇ ਹਨ। ਇਸ ਤਹਿਤ ਕੇਂਦਰ 7 ਅਪ੍ਰਰੈਲ ਤੋਂ 7 ਮਈ ਤਕ ਹਰ ਰੋਜ਼ ਬਿਨਾਂ ਕਿਸੇ ਛੁੱਟੀ ਦੇ ਖੋਲ੍ਹੇ ਜਾਣਗੇ। ਉਨ੍ਹਾਂ ਅਨੁਸਾਰ ਇਹ ਨਵਾਂ ਬਦਲਾਅ ਜ਼ੀਰੋ ਪੈਂਡੈਂਸੀ ਨੂੰ ਬਰਕਰਾਰ ਰੱਖਣ ਵਿਚ ਵੀ ਸਹਾਈ ਸਿੱਧ ਹੋਵੇਗਾ।
ਨਵੇਂ ਪ੍ਰਬੰਧਾਂ ਮੁਤਾਬਕ ਇਹ ਸਮਾਂ ਹੋਵੇਗਾ
ਐਤਵਾਰ ਨੂੰ ਪਹਿਲੀ ਵਾਰ ਸਵੇਰੇ ਅੱਠ ਵਜੇ ਤੋਂ ਸ਼ਾਮ ਚਾਰ ਵਜੇ ਤਕ ਸੈਂਟਰ ਖੋਲ੍ਹੇ ਗਏ। ਨਵੇਂ ਬਦਲਾਅ ਤਹਿਤ ਕੇਂਦਰ ਆਮ ਦਿਨਾਂ ਯਾਨੀ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹਣਗੇ। ਦੱਸਣਯੋਗ ਹੈ ਕਿ ਪਹਿਲਾਂ ਇਨ੍ਹਾਂ ਕੇਂਦਰਾਂ ਵਿਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਸੇਵਾਵਾਂ ਦਿੱਤੀਆਂ ਜਾਂਦੀਆਂ ਸਨ। ਨਵੀਂ ਤਬਦੀਲੀ ਤਹਿਤ 50 ਫੀਸਦੀ ਕਾਊਂਟਰ ਅੱਠ ਤੋਂ ਦਸ ਵਜੇ ਅਤੇ ਸ਼ਾਮ ਚਾਰ ਤੋਂ ਛੇ ਵਜੇ ਤਕ ਖੁੱਲ੍ਹੇ ਹਨ, ਜਦੋਂ ਕਿ ਸਾਰੇ ਕਾਊਂਟਰ ਸਵੇਰੇ ਦਸ ਤੋਂ ਸ਼ਾਮ ਚਾਰ ਵਜੇ ਤਕ ਖੁੱਲ੍ਹੇ ਰਹਿਣਗੇ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

Irudhi Pakkam Review: हर कोई मर्डर मिस्ट्री नहीं बना सकता – irudhi pakkam review murder mystery is not a genre to be handled easily ss – News18 हिंदी

Next Story

ਸ਼ਿਕਾਇਤਾਂ ਤੋਂ ਅੱਕੇ ਮੁਲਾਜ਼ਮਾਂ ਨੇ ਫੂਡ ਸਪਲਾਈ ਵਿਭਾਗ ਦੇ ਸੁਪਰਡੈਂਟ ਦੀ ਕੀਤੀ ਕੁੱਟਮਾਰ
ਮੂੰਹ ‘ਤੇ ਸੁੱਟੀ ਕਾਲੀ ਸਿਆਹੀ

Latest from Blog