ਰੋਡਵੇਜ਼ ਨੂੰ ਵਰਕਸ਼ਾਪ ‘ਚ ਖੜ੍ਹੀਆਂ ਬੱਸਾਂ ਦਾ ਦੇਣਾ ਪੈ ਰਿਹੈ ਟੈਕਸ

16 views
11 mins read

ਬੱਸਾਂ ਰੂਟ ‘ਤੇ ਰਵਾਨਾ ਨਹੀਂ ਹੋ ਪਾ ਰਹੀਆਂ ਹਨ ਤੇ ਕਈ ਕਮਾਈ ਨਹੀਂ ਕਰ ਰਹੀਆਂ ਹਨ। ਬੱਸਾਂ ਵਰਕਸ਼ਾਪ ‘ਚ ਖੜ੍ਹੀਆਂ ਹਨ ਤੇ ਰੱਖ-ਰਖਾਅ ‘ਤੇ ਹੀ ਵਿਸ਼ੇਸ਼ ਧਿਆਨ ਦੇਣਾ ਪੈ ਰਿਹਾ ਹੈ। ਬਾਵਜੂਦ ਇਸ ਦੇ ਰੋਡਵੇਜ਼ ਪ੍ਰਬੰਧਕਾਂ ਨੂੰ ਬੱਸਾਂ ਦੇ ਸਪੈਸ਼ਲ ਰੋਡ ਟੈਕਸ (ਐੱਸਆਰਟੀ) ਦੀ ਅਦਾਇਗੀ ਕਰਨੀ ਪੈ ਰਹੀ ਹੈ। ਬੱਸਾਂ ਦੇ ਰੂਟ ‘ਤੇ ਰਵਾਨਾ ਨਾ ਹੋ ਸਕਣ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਰੋਡਵੇਜ਼ ਕੋਲ ਬੱਸਾਂ ਚਲਾਉਣ ਲਈ ਲੋੜੀਂਦੀ ਗਿਣਤੀ ‘ਚ ਸਟਾਫ ਹੀ ਉਪਲਬਧ ਨਹੀਂ ਹੈ। ਪੰਜਾਬ ਰੋਡਵੇਜ਼ ਦੇ ਬੇੜੇ ‘ਚ ਲਗਪਗ 582 ਨਵੀਂਆਂ ਬੱਸਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਉਸ ਤੋਂ ਬਾਅਦ ਸਟਾਫ ਦੀ ਕਿੱਲਤ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਜੇ ਗੱਲ ਜਲੰਧਰ ਡਿਪੋ ਦੀ ਕੀਤੀ ਜਾਵੇ ਤਾਂ ਲਗਪਗ 25 ਫ਼ੀਸਦੀ ਬੱਸਾਂ ਰੂਟ ‘ਤੇ ਰਵਾਨਾ ਹੀ ਨਹੀਂ ਹੋ ਪਾ ਰਹੀਆਂ ਹਨ। ਪੰਜਾਬ ਰੋਡਵੇਜ਼ ਜਲੰਧਰ ਇਕ ਡਿਪੋ ‘ਚ 25 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਚੁੱਕੀਆਂ ਹਨ। ਨਿਯਮਾਂ ਮੁਤਾਬਕ ਟਰਾਂਸਪੋਰਟ ਵਿਭਾਗ ਤੋਂ ਜਿਸ ਬੱਸ ਦਾ ਪਰਮਿਟ ਰੀਨਿਊ ਕੀਤਾ ਜਾਂਦਾ ਹੈ ਉਸ ਦਾ ਐੱਸਆਰਟੀ ਦੇਣਾ ਲਾਜ਼ਮੀ ਹੁੰਦਾ ਹੈ ਨਹੀਂ ਤਾਂ ਪਰਮਿਟ ਬੱਸ ਸਮੇਤ ਜ਼ਬਤ ਕੀਤਾ ਜਾ ਸਕਦਾ ਹੈ ਜਾਂ ਕੈਂਸਲ ਕੀਤਾ ਜਾ ਸਕਦਾ ਹੈ। ਇਸੇ ਕਾਰਨ ਰੋਡਵੇਜ਼ ਨੂੰ ਮਜਬੂਰੀ ‘ਚ ਕਮਾਈ ਨਾ ਕਰਨ ਵਾਲੀਆਂ ਬੱਸਾਂ ਦੇ ਵੀ ਐੱਸਆਰਟੀ ਦੀ ਅਦਾਇਗੀ ਕਰਨੀ ਪੈ ਰਹੀ ਹੈ। 25 ਫ਼ੀਸਦੀ ਬੱਸਾਂ ਦੇ ਵਰਕਸ਼ਾਪ ‘ਚ ਖੜ੍ਹੇ ਹੋ ਜਾਣ ਨਾਲ ਦਿਹਾਤੀ ਹਲਕੇ ‘ਚ ਬੱਸ ਸੇਵਾ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਈ ਹੈ। ਰੋਡਵੇਜ਼ ਪ੍ਰਬੰਧਕਾਂ ਵੱਲੋਂ ਨਵੀਆਂ ਬੱਸਾਂ ਨੂੰ ਸਿਰਫ਼ ਮੁੱਖ ਰੂਟਾਂ ਉਪਰ ਹੀ ਚਲਾਇਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਜਲੰਧਰ ਤੋਂ ਬਟਾਲਾ, ਅੰਮਿ੍ਤਸਰ, ਚੰਡੀਗੜ੍ਹ, ਪਠਾਨਕੋਟ, ਦਿੱਲੀ, ਜੰਮੂ ਆਦਿ ਲਈ ਤਾਂ ਬੱਸਾਂ ਉਪਲਬਧ ਹਨ ਪਰ ਜੇ ਜਲੰਧਰ ਤੋਂ ਨੂਰਮਹਿਲ ਜਾਣਾ ਹੈ ਤਾਂ ਬੱਸ ਸਟੈਂਡ ‘ਤੇ ਸਰਕਾਰੀ ਬੱਸ ਦਾ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਆਵਾਜਾਈ ਮੰਤਰੀ ਸਾਹਮਣੇ ਉਠਾਈ ਗਈ ਹੈ ਮੰਗ
ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਜਗਰਾਜ ਸਿੰਘ ਨੇ ਕਿਹਾ ਕਿ ਲੋੜੀਂਦੀ ਗਿਣਤੀ ‘ਚ ਡਰਾਈਵਰ ਉਪਲਬਧ ਕਰਵਾਉਣ ਲਈ ਡਾਇਰੈਕਟਰ ਸਟੇਟ ਟਰਾਂਸਪੋਰਟ ਤੇ ਆਵਾਜਾਈ ਮੰਤਰੀ ਤਕ ਦੇ ਸਾਹਮਣੇ ਮੰਗ ਉਠਾਈ ਜਾ ਚੁੱਕੀ ਹੈ। ਲੋੜੀਂਦੀ ਮਾਤਰਾ ‘ਚ ਚਾਲਕ ਉਪਲਬਧ ਹੁੰਦਿਆਂ ਹੀ 100 ਫ਼ੀਸਦੀ ਬੱਸਾਂ ਦੇ ਸੰਚਾਲਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਗਰਾਜ ਸਿੰਘ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਜੋ ਬੱਸਾਂ ਰੂਟਾਂ ‘ਤੇ ਰਵਾਨਾ ਵੀ ਨਹੀਂ ਹੋ ਪਾ ਰਹੀਆਂ ਹਨ, ਉਨ੍ਹਾਂ ਦਾ ਵੀ ਐੱਸਆਰਟੀ ਅਦਾ ਕਰਨਾ ਪੈ ਰਿਹਾ ਹੈ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

Attack Movie review: जॉन अब्राहम ने एक्‍शन के चक्‍कर में देश के स‍िक्‍योर‍िटी स‍िस्‍टम को ‘कॉमेडी सर्कस’ बना द‍िया – attack review john abraham movie turns the country security system into a comedy for action noddv – News18 हिंदी

Next Story

ਤੇਜ਼ਧਾਰ ਹਥਿਆਰਾਂ ਨਾਲ ਸਮੋਸੇ ਵੇਚਣ ਵਾਲੀ ਔਰਤ ਦੀ ਹੱਤਿਆ

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…