ਵਿਸ਼ੇਸ਼ ਸਨਮਾਨ ਦੇ ਹੱਕਦਾਰ, ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀ: ਡਾ. ਸੁਖਵਿੰਦਰ ਸਿੰਘ ਰੰਧਾਵਾ (ਓ.ਐਸ.ਡੀ.)

16 views
6 mins read

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਵਿਖੇ ਕਾਲਜ ਮੁਖੀ ਡਾ. ਸੁਖਵਿੰਦਰ ਸਿੰਘ ਰੰਧਾਵਾ (ਓ.ਐਸ.ਡੀ.) ਜੀ ਦੀ ਅਗਵਾਈ ਅਧੀਨ ਵਿਸ਼ੇਸ਼ ਸਨਮਾਨ ਸਮਾਰੋਹ ਕੀਤਾ ਗਿਆ। ਜਿਸ ਵਿੱਚ ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਨ੍ਹਾਂ ਵਿਦਿਆਰਥਣਾਂ ਨੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ (ਕਪੂਰਥਲਾ) ਵੱਲੋਂ ਨੈਸ਼ਨਲ ਸਾਇੰਸ ਦਿਵਸ ਦੇ ਸੰਦਰਭ ਵਿੱਚ ਕਰਵਾਏ ਗਏ ‘ਸਾਇੰਸ ਫੈਸਟ’ ਵਿੱਚ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਸੀ। ਇਨ੍ਹਾਂ ਮੁਕਾਬਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਦੀ ਵਿਦਿਆਰਥਣ ਪ੍ਰੀਤੀ ਚਾਵਲਾ ਨੇ ਸਲੋਗਨ ਰਾਈਟਿੰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਪੋਸਟਰ ਮੇਕਿੰਗ ਮੁਕਾਬਲੇ ਵਿਚ ਮਿਸ ਦੀਕਸ਼ਾ ਸੰਧੂ ਨੇ ਤੀਸਰਾ ਸਥਾਨ ਹਾਸਲ ਕੀਤਾ, ਨਵਦੀਪ ਕੌਰ ਸਿਮਰਨਜੀਤ ਕੌਰ, ਮੁਸਕਾਨ, ਵਰਿੰਦਰਜੀਤ ਕੌਰ, ਪ੍ਰੀਤੀ ਸ਼ਰਮਾ ਅਤੇ ਐਸ਼ ਗੁਪਤਾ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੁਕਾਬਲਿਆਂ ਵਿੱਚ ਪੂਰਨ ਸਹਿਯੋਗ ਅਤੇ ਮਾਰਗ ਦਰਸ਼ਨ ਇੰਚਾਰਜ ਪ੍ਰੋ. ਰੇਖਾ ਕਮਿਸਟਰੀ ਵਿਭਾਗ ਨੇ ਬਾਖੂਬੀ ਨਿਭਾਇਆ। ਇਸ ਮੌਕੇ ਪ੍ਰੋ. ਪੂਜਾ ਸੁਖੇਜਾ,ਪ੍ਰੋ. ਕਮਲ ਕੁਮਾਰ, ਡਾ. ਸੰਦੀਪ ਕੌਰ ਅਤੇ ਪ੍ਰੋ. ਰੇਖਾ ਮੌਜੂਦ ਸਨ।

Leave a Reply

Your email address will not be published.

Previous Story

RRR Movie Review: जूनियर एनटीआर और राम चरण की जबरदस्‍त एक्‍शन फिल्‍म के असली हीरो हैं राजामौली – rrr movie review junior ntr and ram charan power packed film but real hero is ss rajamouli noddv – News18 हिंदी

Next Story

ਕੀ ਬੱਸਾਂ ਵਾਲਿਆਂ ਲਈ ਸੜਕ ਤੇ ਜਾਂਦੇ ਦੂਜੇ ਲੋਕ ਕੀੜੇ ਮਕੌੜੇ ਹਨ ?

Latest from Blog