ਪਹਿਲੀ ਤੋਂ ਮੁੜ ਲੱਗੇਗਾ ਫੜ੍ਹੀਆਂ ‘ਤੇ ਚਾਰਜ, ਮਾਰਕੀਟ ਕਮੇਟੀ ਨੇ ਵਿੱਢੀ ਤਿਆਰੀ

13 views
12 mins read

ਚਾਲੂ ਵਿੱਤੀ ਵਰ੍ਹਾ ਖਤਮ ਹੁੰਦਿਆਂ ਹੀ ਮਕਸੂਦਾਂ ਸਬਜ਼ੀ ਮੰਡੀ ‘ਚ ਲੱਗਣ ਵਾਲੀਆਂ ਕਰੀਬ 600 ਫੜ੍ਹੀਆਂ ਤੋਂ ਮੁੜ ਵਸੂਲੀ ਕੀਤੀ ਜਾਵੇਗੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਵਰ੍ਹੇ ਪਹਿਲੀ ਸਤੰਬਰ ਤੋਂ ਫੜ੍ਹੀਆਂ ਤੋਂ ਯੂਰਜ਼ਜ਼ ਚਾਰਜ (ਕਿਰਾਇਆ) ਲੈਣ ‘ਤੇ ਰੋਕ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਇਹ ਰੋਕ 31 ਮਾਰਚ 2022 ਤਕ ਤੈਅ ਕਰ ਕੇ ਨਿਰਦੇਸ਼ ਜਾਰੀ ਕੀਤੇ ਸਨ। ਇਸ ਮਗਰੋਂ ਸੂਬੇ ਭਰ ਦੀਆਂ ਮੰਡੀਆਂ ‘ਚ ਫੜ੍ਹੀਆਂ ਲਾਉਣ ਵਾਲਿਆਂ ਤੋਂ ਕਿਸੇ ਤਰ੍ਹਾਂ ਦਾ ਕੋਈ ਕਿਰਾਇਆ ਨਹੀਂ ਲਿਆ ਜਾ ਰਿਹਾ ਸੀ। ਉਥੇ, ਰਾਹਤ ਦੀ ਮਿਆਦ ਖਤਮ ਹੁੰਦਿਆਂ ਹੀ ਹੁਣ ਪਹਿਲੀ ਅਪ੍ਰਰੈਲ ਤੋਂ ਮੁੜ ਇਨ੍ਹਾਂ ਫੜ੍ਹੀਆਂ ਤੋਂ ਕਿਰਾਇਆ ਵਸੂਲਿਆ ਜਾਵੇਗਾ। ਦਰਅਸਲ, ਸੂਬਾ ਮੁੱਖ ਮੰਤਰੀ ਨੇ ਚੋਣਾਂ ਦੇ ਵਰ੍ਹੇ ‘ਚ ਹੋਰ ਐਲਾਨਾਂ ਦੇ ਨਾਲ ਹੀ ਸੂਬੇ ਭਰ ਦੀਆਂ ਮੰਡੀਆਂ ‘ਚ ਲੱਗਣ ਵਾਲੀਆਂ ਫੜ੍ਹੀਆਂ ਤੋਂ ਯੂਰਜ਼ਜ਼ ਚਾਰਜਿਸ ਨਾ ਲੈਣ ਦਾ ਐਲਾਨ ਵੀ ਕੀਤਾ ਸੀ। ਇਸ ਮਗਰੋਂ ਸੂਬੇ ਦੀਆਂ ਕਰੀਬ 34 ਮੰਡੀਆਂ ‘ਚ ਫੜ੍ਹੀਆਂ ਤੋਂ ਵਸੂਲੀ ਬੰਦ ਕਰ ਦਿੱਤੀ ਸੀ। ਜ਼ਿਲ੍ਹੇ ਦੀ ਥੋਕ ਫਲ ਤੇ ਸਬਜ਼ੀ ਮੰਡੀ ਮਕਸੂਦਾਂ ‘ਚ ਲੱਗਣ ਵਾਲੀਆਂ ਕਰੀਬ 600 ਫੜ੍ਹੀਆਂ ਤੋਂ ਵਸੂਲੀ ਬੰਦ ਕਰ ਦਿੱਤੀ ਗਈ ਸੀ। ਇਸ ਕਾਰਨ ਮੰਡੀ ਬੋਰਡ ਤੋ ਮਾਰਕੀਟ ਨੂੰ ਹੋਣ ਵਾਲੀ ਕਰੀਬ 18 ਲੱਖ ਰੁਪਏ ਮਹੀਨਾਵਾਰੀ ਆਮਦਨੀ ਦਾ ਨੁਕਸਾਨ ਝੱਲਣਾ ਪੈ ਰਿਹਾ ਸੀ। ਕਿਰਾਇਆ ਸ਼ੁਰੂ ਹੁੰਦਿਆਂ ਹੀ ਮੁੜ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਮੰਡੀ ਬੋਰਡ ਤੇ ਮਾਰਕੀਟ ਕਮੇਟੀ ਨੂੰ ਝੱਲਣਾ ਪੈ ਰਿਹਾ ਸੀ ਘਾਟਾ
ਜ਼ਿਲ੍ਹੇ ਦੀ ਮਕਸੂਦਾਂ ਸਬਜ਼ੀ ਮੰਡੀ ‘ਚ ਲੱਗਣ ਵਾਲੀਆਂ 600 ਦੇ ਕਰੀਬ ਫੜ੍ਹੀਆਂ ਤੋਂ ਹਰੇਕ ਮਹੀਨੇ ਕਰੀਬ 18 ਲੱਖ ਰੁਪਏ ਦੀ ਆਮਦਨੀ ਹੁੰਦੀ ਹੈ। ਇਸ ‘ਤੇ ਰੋਕ ਲੱਗਣ ਤੋਂ ਬਾਅਦ ਵਿਭਾਗ ਨੂੰ ਆਮਦਨੀ ਤਾਂ ਬੰਦ ਹੋਈ ਹੀ ਨਾਲ ਹੀ ਇਨ੍ਹਾਂ ਦੇ ਰੱਖ-ਰਖਾਅ ‘ਤੇ ਵੀ ਖਾਸਾ ਬਜਟ ਖਰਚ ਕਰਨਾ ਪਿਆ। ਇਸ ਕਾਰਨ ਫੜ੍ਹੀਆਂ ਵਾਲਿਆਂ ਵੱਲੋਂ ਪਾਈ ਜਾ ਰਹੀ ਗੰਦਗੀ ਨੂੰ ਸਾਫ ਕਰਨ, ਕੂੜਾ ਚੁਕਵਾਉਣ, ਬਿਜਲੀ, ਪਾਣੀ ਦੀ ਸਹੂਲਤ ‘ਤੇ ਹੋਣ ਵਾਲਾ ਖਰਚਾ ਸ਼ਾਮਲ ਹੈ। ਦੱਸਿਆ ਜਾਂਦਾ ਹੈ ਕਿ ਵਿਭਾਗ ਨੂੰ ਹਰੇਕ ਮਹੀਨੇ ਕਰੀਬ ਅੱਠ ਤੋਂ ਨੌਂ ਕਰੋੜ ਰੁਪਏ ਰੱਖ-ਰਖਾਅ ‘ਤੇ ਖਰਚੇ ਪੈਂਦੇ ਹਨ। ਉਥੇ, ਮੁੜ ਤੋਂ ਕਿਰਾਇਆ ਵਸੂਲ ਹੋਣ ਤੋਂ ਬਾਅਦ ਵਿਭਾਗ ਤੋਂ ਬੋਝ ਘੱਟ ਜਾਵੇਗਾ।
ਫੜ੍ਹੀ ਲਾਉਣ ਵਾਲੇ ਕਾਰੋਬਾਰੀਆਂ ਨੂੰ ਕੀਤਾ ਜਾ ਰਿਹਾ ਜਾਗਰੂਕ
ਇਸ ਬਾਰੇ ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰ ਪਾਲ ਸ਼ਰਮਾ ਦੱਸਦੇ ਹਨ ਕਿ ਸਰਕਾਰੀ ਨਿਰਦੇਸ਼ਾਂ ਦੇ ਮੁਤਾਬਕ ਪਹਿਲੀ ਅਪ੍ਰਰੈਲ ਤੋਂ ਮੰਡੀ ‘ਚ ਲੱਗਣ ਵਾਲੀਆਂ ਫੜ੍ਹੀਆਂ ਤੋਂ ਕਿਰਾਇਆ ਲਿਆ ਜਾਵੇਗਾ। ਇਸ ਲਈ ਫੜ੍ਹੀ ਲਗਾ ਕੇ ਕਾਰੋਬਾਰ ਕਰਨ ਵਾਲਿਆਂ ਨੂੰ ਪਹਿਲਾਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੜ੍ਹੀਆਂ ਵਾਲਿਆਂ ਨੂੰ ਵਿਭਾਗ ਵੱਲੋਂ ਸਾਰੀਆਂ ਸਹੂਲਤਾਂ ਨਿਰੰਤਰ ਜਾਰੀ ਰਹਿਣਗੀਆਂ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous News

ਕਦੋਂ ਚੜ੍ਹੇਂਗਾ ਸੁੱਖਾਂ ਦਿਆ ਸੂਰਜਾ ਕਦੋਂ ਮੁੱਕੇਗੀ ਗਮਾਂ ਵਾਲੀ ਰਾਤ

Next News

ਵਿਸ਼ੇਸ਼ ਸਨਮਾਨ ਦੇ ਹੱਕਦਾਰ, ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀ: ਡਾ. ਸੁਖਵਿੰਦਰ ਸਿੰਘ ਰੰਧਾਵਾ (ਓ.ਐਸ.ਡੀ.)