ਹੋਈ ‘ਆਮ ਆਦਮੀ ਪਾਰਟੀ’ ਦੀ ਜਿੱਤ, ਆਮ ਲੋਕਾਂ ਨੇ ਵੰਡੇ ਲੱਡੂ, ਮਨਾਏ ਜਸ਼ਨ

27 views
7 mins read

ਨਕੋਦਰ: ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਿਚ ਆਮ ਆਦਮੀ ਪਾਰਟੀ ਵਰਕਰਾਂ, ਸੁਪੋਟਰਾਂ ਅਤੇ ਵੋਟਰਾਂ ਵੱਲੋਂ ਲੱਡੂ ਵੰਡੇ ਗਏ ਅਤੇ ਪਟਾਕੇ ਚਲਾਏ ਗਏ । ਇਸ ਮੌਕੇ ‘ਆਪ’ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ‘ਤੇ ਭਰੋਸਾ ਕਰ ਕੇ ਪੂਰੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ, ਜਿਸ ਕਰ ਕੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ। ਆਮ ਆਦਮੀ ਦੀ ਸੁਨਾਮੀ ਵਿਚ ਵੱਡੇ ਥੰਮ੍ਹ ਢਹਿ ਢੇਰੀ ਹੋ ਗਏ। ਹੁਣ ਪੰਜਾਬ ਵਿਚ ਵੀ ਦਿੱਲੀ ਵਾਂਗ ਆਮ ਲੋਕਾਂ ਦੀ ਸਰਕਾਰ ਆ ਗਈ ਹੈ। ਅੱਜ ਪੂਰੇ ਪੰਜਾਬ ਵਿਚ ਦਿਵਾਲੀ ਵਰਗਾ ਮਾਹੌਲ ਹੈ। ਸਾਰੇ ਪਾਸੇ ਪਟਾਕੇ ਚਲਾਏ ਜਾ ਰਹੇ ਹਨ। ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਿਆਸੀ ਪਾਰਟੀ ਦੀ ਜਿੱਤ ਦੀ ਖੁਸ਼ੀ ਆਮ ਵੋਟਰ ਲੋਕਾਂ ਵਲੋਂ ਮਨਾਈ ਜਾ ਰਹੀ ਹੈ। ਨਕੋਦਰ, ਮਹਿਤਪੁਰ, ਨੂਰਮਹਿਲ, ਜੰਡਿਆਲਾ, ਜਲੰਧਰ ਅਾਦਿ ਸ਼ਹਿਰਾਂ ਵਿੱਚ ਆਮ ਲੋਕਾਂ ਵਲੋਂ ਮਿਠਾਈਆਂ ਵੰਡਣ ਦੀਆਂ ਖ਼ਬਰਾਂ ਮਿਲੀਆਂ ਹਨ। ਨਕੋਦਰ ਦੇ ਪਿੰਡ ਹੇਰਾਂ ਵਿਖੇ ਵੀ ਬੜੀ ਧੂਮ ਧਾਮ ਨਾਲ ਆਪ ਦੀ ਜਿੱਤ ਦੀ ਖੁਸ਼ੀ ਮਨਾਈ ਗਈ। ਨਕੋਦਰ ਹਲਕੇ ਦੀ ਜੈਤੂ ਬੀਬੀ ਇੰਦਰਜੀਤ ਕੌਰ ਮਾਨ ਦਾ ਜਲੰਧਰ ਰੋਡ ਸਥਿਤ ਪਿੰਡ ਆਲੋਵਾਲ ਦੇ ਗੇਟ ਤਿ ਪਿੰਡ ਵਾਸੀਆਂ ਨੇ ਢੋਲ ਡਮਕਿਆਂ ਨਾਲ ਸਵਾਗਤ ਕੀਤਾ। ਨਕੋਦਰ ਦੇ ਮੁਹਲਾ ਰਹਿਮਾਨਪੁਰਾ ਵਿਖੇ ਵਕੀਲ ਗੌਰਵ ਨਾਗਰਾਜ ਆਦਿ ਵਲੋਂ ਲੱਡੂ ਵੰਡੇ ਗਏ। ਨਕੋਦਰ ਅੰਬੇਡਕਰ ਚੌਂਕ ਸਥਿਤ ਪੰਮਾ ਟੀ ਸਟਾਲ ਨੇ ਵੀ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਮਨਾਈ ਅਤੇ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

10 Nahi 40 Movie Review: गुदगुदाने के साथ अपने संदेश से भावुक भी कर देगी ये फिल्‍म – 10 nahi 40 movie review along with tickling this film will also make you emotional – News18 हिंदी

Next Story

बैंक की नौकरी छोड़कर 25 साल पहले शुरू की थी हर्बल पौधों की खेती, किसानों के लिए बने उम्मीद की किरण

Latest from Blog