ਭਾਈ ਘਨਈਆ ਜੀ ਅਸ਼ੀਰਵਾਦ ਸੋਸਾਇਟੀ ਵੱਲੋਂ ਮੁਫ਼ਤ ਅੱਖਾਂ ਦੀ ਜਾਂਚ ਅਤੇ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ।

20 views
6 mins read

ਆਪਣੇ ਸਮਾਜਸੇਵੀ ਕੰਮਾਂ ਨਾਲ ਹਮੇਸ਼ਾ ਚਰਚਾ ਚ ਰਹਿਣ ਵਾਲੀ ਸੰਸਥਾ ਭਾਈ ਘਨਈਆ ਜੀ ਅਸ਼ੀਰਵਾਦ ਸੋਸਾਇਟੀ ਨਕੋਦਰ ਨੇ ਸ਼ੰਕਰ ਰੋਡ ਨਕੋਦਰ ਸਥਿਤ ਕੋਹਲੀ ਆਪਟੀਕਲ ਦੇ ਸਹਿਯੋਗ ਨਾਲ ਮੁਫਤ ਅੱਖਾਂ ਦੀ ਜਾਂਚ ਅਤੇ ਕੋਵਿਡ ਟੀਕਾਕਰਨ ਦਾ ਕੈਂਪ ਲਗਾਇਆ। ਇਸੌਕੇ ਚੇਅਰਮੈਨ ਹਰਮਨ ਨਿੱਜਰ ਨੇ ਕਿਹਾ ਕਿ ਓਹਨਾ ਦੇ ਪਿਤਾ ਜੀ ਹਮੇਸ਼ਾ ਤੋਂ ਹੀ ਸਮਾਜ ਸੇਵੀ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਦੇ ਆਏ ਸੀ ਜਿਸ ਸਦਕਾ ਉਹਨਾਂ ਨੇ ਭਾਈ ਘਨਈਆ ਜੀ ਅਸ਼ੀਰਵਾਦ ਸੋਸਾਇਟੀ ਦੀ ਸਥਾਪਨਾ ਕੀਤੀ। ਬੇਸ਼ੱਕ ਉਹ ਅੱਜ ਸਾਡੇ ਵਿੱਚ ਮੌਜੂਦ ਨਹੀਂ ਹਨ ਪਰ ਉਹਨਾਂ ਪਾਏ ਪੂਰਨਿਆਂ ਤੇ ਚੱਲ ਕੇ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਹਰ ਕਦਮ ਤੇ ਸਾਡੇ ਨਾਲ ਮੌਜੂਦ ਹਨ। ਹਰਮਨ ਨਿੱਜਰ ਨੇ ਦੱਸਿਆ ਕਿ ਕੈਂਪ ਦੌਰਾਨ ਮਾਹਰ ਡਾਕਟਰਾਂ ਵਲੋਂ ਅੱਖਾਂ ਦੀ ਜਾਂਚ ਕੀਤੀ ਗਈ ਲੋੜੀਂਦਾ ਇਲਾਜ਼ ਵੀ ਮੁਹਈਆਂ ਕਰਵਾਇਆ ਗਿਆ ਨਾਲ ਹੀ ਲੋੜੀਂਦਾ ਕੋਵਿਡ ਵੈਕਸਿਨੇਸ਼ਨ ਡੋਜ਼ ਲੈਣ ਵਾਲਿਆਂ ਲਈ ਟੀਕਾਕਰਨ ਸੁਵਿਧਾ ਵੀ ਰੱਖੀ ਗਈ। ਇਸ ਮੌਕੇ ਚੇਅਰਮੈਨ ਹਰਮਨ ਨਿੱਜਰ ਸਮੇਤ ਵਾਈਸ ਚੇਅਰਮੈਨ ਰਾਜੇਸ਼ ਟੱਕਰ, ਕੈਸ਼ੀਅਰ ਆਰੀਅਨ ਕੁਮਾਰ, ਜਨਰਲ ਸਕੱਤਰ ਲਾਲ ਚੰਦ ਲਾਲੀ, ਸਰਪ੍ਰਸਤ ਪ੍ਰੇਮ ਸਾਗਰ ਸ਼ਰਮਾ, ਗਵਰਨਿੰਗ ਬਾਡੀ ਭੁਪਿੰਦਰ ਅਜੀਤ ਸਿੰਘ, ਮੈਂਬਰ ਗਗਨਦੀਪ ਗੱਬੀ, ਦਮਨਪ੍ਰੀਤ ਸਿੰਘ, ਮੁੱਖ ਮਹਿਮਾਨ ਤਰਲੋਚਨ ਧੀਮਾਨ, ਜਤਿਨ ਕੋਹਲੀ ਅਤੇ ਪ੍ਰਿੰਸ ਮੋਬਾਈਲ ਹਾਜ਼ਿਰ ਸਨ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous News

ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਉਮੀਦਵਾਰ ਸੂਬੇਦਾਰ ਮੇਜਰ ਸਿੰਘ ਦੇ ਹੱਕ ਵਿੱਚ ਜਨ ਸਭਾ

Next News

ਵੋਟ ਪ੍ਰਤੀਸ਼ਤ ਘਟਣ ਨਾਲ ਸਿਆਸੀ ਪਾਰਟੀਆਂ ਸ਼ਸ਼ੋਪੰਜ ’ਚ ਪਈਆਂ