ਲਤਾ ਮੰਗੇਸ਼ਕਰ ਨੇ ਦੁਨਿਆ ਨੂੰ ਕਿਹਾ ਅਲਵਿਦਾ, 92 ਸਾਲ ਦੀ ਉਮਰ ‘ਚ ਤੋੜਿਆ ਦਮ

26 views
9 mins read

ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਅੱਜ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਿਰੀ ਸਾਹ ਲਏ। ਦੱਸ ਦੇਈਏ ਕਿ ਉਹ ਪਿਛਲੇ 29 ਦਿਨਾਂ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਸਨ। ਇਸ ਦੌਰਾਨ ਫੈਨਜ਼ ਵੀ ਲਤਾ ਮੰਗੇਸ਼ਕਰ ਦੇ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਪਰ ਅੱਜ 92 ਸਾਲ ਦੀ ਸਵਰ ਕੋਕਿਲਾ ਨੇ ਇਸ ਦੁਨਿਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਦਿੱਤਾ।


ਉਮਰ ਸਬੰਧੀ ਵੀ ਹਨ ਸਮੱਸਿਆਵਾਂ।

ਦੱਸ ਦੇਈਏ ਕਿ ਪਿਛਲੇ ਮਹੀਨੇ ਲਤਾ ਮੰਗੇਸ਼ਕਰ ‘ਚ ਕੋਰੋਨਾ ਦੇ ਲੱਛਣ ਪਾਏ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੀ ਭਤੀਜੀ ਰਚਨਾ ਨੇ ਕੀਤੀ ਸੀ। ਉਸ ਦੌਰਾਨ ਮੁੰਬਈ ਦੇ ਕੈਂਡੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਲਤਾ ਮੰਗੇਸ਼ਕਰ ਨੂੰ ਉਮਰ ਸਬੰਧੀ ਵੀ ਸਮੱਸਿਆਵਾਂ ਹਨ, ਜਿਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਭਤੀਜੀ ਨੇ ਕਿਹਾ ਕਿ ਸਾਡੀ ਨਿੱਜਤਾ ਦਾ ਸਨਮਾਨ ਕਰੋ ਅਤੇ ਉਨ੍ਹਾਂ ਲਈ ਅਰਦਾਸਾਂ ਕਰੋ। ਇਸ ਤੋਂ ਪਹਿਲਾਂ ਦਿੱਗਜ ਗਾਇਕਾ ਨੂੰ ਨਵੰਬਰ 2019 ‘ਚ ਸਾਹ ਲੈਣ ‘ਚ ਮੁਸ਼ਕਿਲ ਹੋਣ ਕਾਰਨ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।

ਭਾਰਤ ਰਤਨ ਨਾਲ ਸਨਮਾਨਿਤ

ਸੱਤ ਦਹਾਕਿਆਂ ਤੋਂ ਵੱਧ ਦੇ ਕਰੀਅਰ ‘ਚ ਇੰਦੌਰ ‘ਚ ਜਨਮੀ ਸਵਰ ਕੋਕਿਲਾ ਮੰਗੇਸ਼ਕਰ ਨੇ 1,000 ਤੋਂ ਵੱਧ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਵੱਖ-ਵੱਖ ਖੇਤਰੀ ਅਤੇ ਵਿਦੇਸ਼ੀ ਭਾਸ਼ਾਵਾਂ ‘ਚ ਹਜ਼ਾਰਾਂ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੀ ਹੈ। ਉਨ੍ਹਾਂ ਨੇ ਆਖਰੀ ਐਲਬਮ ਮਸ਼ਹੂਰ ਫ਼ਿਲਮ ਨਿਰਮਾਤਾ ਯਸ਼ ਚੋਪੜਾ ਨਾਲ ਰਿਕਾਰਡ ਕੀਤੀ ਸੀ। ਦਰਅਸਲ, ਸਵਰ ਕੋਕਿਲਾ ਨੇ ਸਾਲ 2004 ਵਿੱਚ ਰਿਲੀਜ਼ ਹੋਈ ਫ਼ਿਲਮ “ਵੀਰ ਜ਼ਾਰਾ” ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਸੀ। ਮੰਗੇਸ਼ਕਰ ਦਾ ਆਖਰੀ ਗੀਤ “ਸੌਗੰਧ ਮੁਝੇ ਇਸ ਮਿੱਟੀ ਦੀ” ਸੀ, ਜੋ 30 ਮਾਰਚ 2021 ਨੂੰ ਭਾਰਤੀ ਫੌਜ ਨੂੰ ਸ਼ਰਧਾਂਜਲੀ ਵਜੋਂ ਰਿਲੀਜ਼ ਕੀਤਾ ਗਿਆ ਸੀ। ਉਨ੍ਹਾਂ ਨੂੰ 2001 ‘ਚ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਅੱਜ ਵੀ ਦਰਸ਼ਕ ਲਤਾ ਮੰਗੇਸ਼ਕਰ ਦੀ ਆਵਾਜ਼ ਤੇ ਗੀਤਲ ਸੁਣਨਾ ਪੰਸਦ ਕਰਦੇ ਹਨ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਇੰਗਲਿਸ਼ ਵਿਜ਼ਾਰਡਸ ਨੇ ਪੂਰਾ ਕੀਤਾ ਆਈਲੈਟਸ ਦਾ ਸੁਫ਼ਨਾ, ਸਨਿਮਰਜੋਤ ਕੌਰ ਨੇ ਹਾਸਿਲ ਕੀਤੇ ਉੱਚਤਮ 8.5 ਬੈਂਡ।

Next Story

ਮਹਿਲਾ ਨੇ ਬਾਂਹ ‘ਤੇ ਬਣਵਾਇਆ ਸਕੇਲ ਵਾਲਾ ਟੈਟੂ, ਕਰਦੀ ਹੈ ਇਹ ਕੰਮ, ਸੱਚਾਈ ਜਾਣ ਕੇ ਬੇਟੀ ਹੋਈ ਸ਼ਰਮਿੰਦਾ

Latest from Blog