ਆਪ ਦੇ ਦਫਤਰ ਉਦਘਾਟਨ ‘ਚ ਘੱਟ ਆਏ ਲੋਕ ਤਾਂ ਮੀਡੀਆ ‘ਤੇ ਭੜਕੇ ਮੰਤਰੀ

23 views
7 mins read

ਮੁੱਲਾਂਪੁਰ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਦਫ਼ਤਰ ਉਦਘਾਟਨ ‘ਤੇ ਗਿਣਤੀ ਦੇ ਲੋਕਾਂ ਨੂੰ ਦੇਖ ਦਿੱਲੀ ਦੇ ਸਿਹਤ ਮੰਤਰੀ ਮੀਡੀਆ ‘ਤੇ ਭੜਕ ਪਏ। ਭਾਸ਼ਣ ਦਿੰਦਿਆਂ ਬੋਲੇ ਕਿ ਮੀਡੀਆ ਨੂੰ ਤਾਂ ਬੁਲਾਉਣ ਦੀ ਲੋੜ ਹੀ ਨਹੀਂ ਸੀ। ਇਹੀ ਨਹੀਂ ਆਪ ਦੇ ਉਮੀਦਵਾਰ ਨੇ ਵੀ ਭਾਸ਼ਣ ਦੌਰਾਨ ਮੰਨਿਆ ਕਿ ਆਪਾਂ ਤਾਂ 100 ਜਣੇ ਹੀ ਹਾਂ। ਸ਼ੁੱਕਰਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੇਐੱਨਐੱਸ ਕੰਗ ਦੇ ਦਫ਼ਤਰ ਉਦਘਾਟਨ ਲਈ ਦਿੱਲੀ ਤੋਂ ਵਿਸ਼ੇਸ਼ ਤੌਰ ‘ਤੇ ਸਿਹਤ ਮੰਤਰੀ ਸਤਿੰਦਰ ਜੈਨ ਪਹੁੰਚੇ। ਉਹ ਜਿਉਂ ਹੀ ਸਮਾਗਮ ‘ਚ ਪੁੱਜੇ ਤਾਂ ਉਥੇ ਗਿਣਤੀ ਦਾ ਇਕੱਠ ਦੇਖ ਕੇ ਪਹਿਲਾਂ ਤਾਂ ਖਾਲੀ ਕੁਰਸੀਆਂ ‘ਤੇ ਖੜ੍ਹੇ ਵਿਅਕਤੀਆਂ ਨੂੰ ਬਿਠਾਉਣ ਦੀ ਪ੍ਰਰੈਕਟਿਸ ‘ਚ ਲੱਗ ਗਏ ਪਰ ਜਦੋਂ ਫਿਰ ਵੀ ਗੱਲ ਨਾ ਬਣੀ ਅਤੇ ਇਸ ਪੂਰੇ ਵਾਕਿਆ ਨੂੰ ਕਵਰ ਕਰਨ ਲਈ ਮੀਡੀਆ ਕਰਮੀ ਕੈਮਰਿਆਂ ਨਾਲ ਪੁਜੀਸ਼ਨ ਲੈਣ ਲੱਗੇ ਤਾਂ ਉਨਾਂ੍ਹ ਨੂੰ ਦੇਖ ਕੇ ਭਾਸ਼ਣ ਦੇ ਰਹੇ ਸਿਹਤ ਮੰਤਰੀ ਭੜਕ ਉਠੇ ਤੇ ਬੋਲੇ ਕਿ ਮੀਡੀਆ ਦੀ ਤਾਂ ਕੋਈ ਲੋੜ ਹੀ ਨਹੀਂ ਸੀ ਮੀਡੀਆ ਨੂੰ ਤਾਂ ਬੁਲਾਉਣਾ ਹੀ ਨਹੀਂ ਸੀ, ਜਦ ਕਿ ਉਮੀਦਵਾਰ ਵੱਲੋਂ ਬਣਾਏ ਗਏ ਸੋਸ਼ਲ ਮੀਡੀਆ ਗਰੁੱਪ ਦੇ ਅੱਜ ਦਫ਼ਤਰ ਉਦਘਾਟਨ ‘ਚ ਮੀਡੀਆ ਨੂੰ ਸੱਦਿਆ ਗਿਆ ਸੀ। ਦਫ਼ਤਰ ਦੇ ਉਦਘਾਟਨ ਸਮਾਗਮ ‘ਚ ਖਾਲੀ ਕੁਰਸੀਆਂ ਦੀ ਕਵਰੇਜ ਅਖ਼ਬਾਰਾਂ ‘ਚ ਆਉਣ ਦਾ ਅੰਦਾਜ਼ਾ ਲਾ ਕੇ ਸਟੇਜ ਤੋਂ ਹੀ ਮੀਡੀਆ ਖ਼ਿਲਾਫ਼ ਬੋਲਣ ਲੱਗ ਪਏ, ਜਿਸ ‘ਤੇ ਕਵਰੇਜ ਕਰਨ ਪੁੱਜੀ ਮੀਡੀਆ ਨਿਖੇਧੀ ਕਰਦਾ ਹੋਇਆ ਸਮਾਗਮ ਦਾ ਬਾਈਕਾਟ ਕਰਕੇ ਵਾਪਸ ਆ ਗਿਆ। ਜਦੋਂ ਸਿਹਤ ਮੰਤਰੀ ਸਮੇਤ ਉਮੀਦਵਾਰ ਨੂੰ ਇਸ ਪੂਰੀ ਘਟਨਾ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਦੇ ਹਮਾਇਤੀ ਮੀਡੀਆ ਨੂੰ ਫੋਨ ‘ਤੇ ਮਨਾਉਣ ਲਈ ਘੰਟੀਆਂ ਖੜਕਾਉਂਦੇ ਰਹੇ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

Reminiscence Review Watch every scene attentively Reminiscence ps – Reminiscence Review: पूरे ध्यान से देखनी पड़ती है ‘रेमिनिसेंस’ – News18 हिंदी

Next Story

ਬਲਵੰਤ ਸਿੰਘ ਰਾਜੋਆਣਾ ਨੂੰ ਪਿਤਾ ਦੇ ਭੋਗ ‘ਤੇ ਜਾਣ ਲਈ ਹਾਈਕੋਰਟ ਨੇ ਦਿੱਤੀ ਮਨਜ਼ੂਰੀ

Latest from Blog