ਹੁਣ ਆਈਲੈਟਸ ਕਰਨਾ ਹੋਇਆ ਹੋਰ ਆਸਾਨ! ਇੰਗਲਿਸ਼ ਵਿਜ਼ਾਰਡਜ਼ ਨੇ ਗਣਤੰਤਰ ਦਿਵਸ ਮੌਕੇ ਪੇਸ਼ ਕੀਤਾ ਜੈ ਜਵਾਨ ਜੈ ਕਿਸਾਨ ਆਫਰ

26 views
8 mins read

ਸਥਾਨਿਕ ਇਲਾਕੇ ਦੀ ਮਸ਼ਹੂਰ ਆਈਲੈਟਸ ਸੰਸਥਾ ਇੰਗਲਿਸ਼ ਵਿਜ਼ਾਰਡਜ਼ ਵਲੋਂ 73ਵੇਂ ਗਣਤੰਤਰਤਾ ਦਿਵਸ ਮੌਕੇ ਕਿਸਾਨਾਂ, ਫੌਜੀਆਂ ਅਤੇ ਲੋਅਰ ਕਲਾਸ ਵਿਦਿਆਰਥੀਆਂ ਲਈ ਜੈ ਜਵਾਨ ਜੈ ਕਿਸਾਨ ਆਫਰ ਪੇਸ਼ ਕੀਤਾ। ਸੰਸਥਾ ਐੱਮ ਡੀ ਅਮਨਪ੍ਰੀਤ ਸਿੰਘ ਪਰੂਥੀ ਨੇ ਫੀਡਫਰੰਟ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਅਕਸਰ ਦੇਖਿਆ ਹੈ ਕਿ ਕਈ ਵਿਦਿਆਰਥੀ ਅਜਿਹੇ ਹਨ ਜੋ ਆਈਲੈਟਸ ਕਰਕੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਨ ਦੀ ਸਮਰਥਾ ਰੱਖਦੇ ਹਨ ਪਰ ਆਰਥਿਕ ਹਾਲਾਤ ਉਹਨਾਂ ਦਾ ਸਾਥ ਨਹੀਂ ਦਿੰਦੇ ਅਤੇ ਓਹ ਵਿਦਿਆਰਥੀ ਆਈਲੈਟਸ ਨਹੀਂ ਕਰ ਪਾਉਂਦੇ। ਸਾਡਾ ਜੈ ਜਵਾਨ ਜੈ ਕਿਸਾਨ ਆਫਰ ਅਜਿਹੇ ਵਿਦਿਆਰਥੀਆਂ ਲਈ ਹੈ। ਇਸ ਆਫਰ ਵਿੱਚ ਜੇਕਰ ਵਿਦਿਆਰਥੀ ਕਿਸਾਨ ਪਰਿਵਾਰ, ਫ਼ੌਜੀ ਪਰਿਵਾਰ ਜਾਂ ਕਿਸੇ ਲੋਅਰ ਕਲਾਸ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਪੜ੍ਹਾਈ ਲਈ ਯੋਗ ਹੈ ਅਤੇ ਨਿਯਮ-ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਸਾਡੀ ਸੰਸਥਾ ਉਸਨੂੰ ਆਈਲੈਟਸ ਫੀਸ ਵਿੱਚ ਰੁਪਏ 1100 ਦੀ ਛੂਟ ਦੇਵੇਗੀ ਜੋ ਉਸਦੀ ਕੋਚਿੰਗ ਦੌਰਾਨ ਹਰੇਕ ਮਹੀਨੇ ਦਿੱਤੀ ਜਾਵੇਗੀ। ਅਮਨਪ੍ਰੀਤ ਪਰੂਥੀ ਨੇ ਇਹ ਵੀ ਗੱਲ ਕਹੀ ਕਿ ਸਾਡੀ ਆਈਲੈਟਸ ਕੋਚਿੰਗ ਫੀਸ ਮਾਰਕੀਟ ਵਿੱਚ ਚਲ ਰਹੀਆਂ ਦਰਾਂ ਤੋਂ ਕਾਫੀ ਘੱਟ ਅਤੇ ਬਿਲਕੁਲ ਜਾਇਜ਼ ਹੈ ਅਤੇ ਅਸੀਂ ਲਾਭਪਾਤਰੀਆਂ ਲਈ ਇਸੇ ਫੀਸ ਵਿੱਚੋ ਛੂਟ ਦੇਵਾਂਗੇ। ਉਹਨਾਂ ਕਿਹਾ ਕਿਉਂਕਿ ਸਾਡਾ ਇਹ ਆਫਰ 73ਵੇਂ ਗਣਤੰਤਰ ਦਿਵਸ ਮੌਕੇ ਸਾਮ੍ਹਣੇ ਆਇਆ ਹੈ ਇਸ ਲਈ ਇਹ ਆਫਰ ਸੀਟਾਂ ਦੀ ਪੂਰਤੀ ਹੋਣ ਤੱਕ ਅਗਲੇ 73 ਦਿਨਾਂ ਤੱਕ ਚੱਲੇਗਾ। ਦੱਸ ਦਈਏ ਕਿ ਇੰਗਲਿਸ਼ ਵਿਜ਼ਾਰਡਜ਼ ਨਕੋਦਰ ਦੀ ਅਜਿਹੀ ਸੰਸਥਾ ਹੈ ਜਿਸਨੂੰ ਪੂਰੇ ਇਲਾਕੇ ਵਿੱਚ ਬੇਹਤਰੀਨ ਆਈਲੈਟਸ ਨਤੀਜਿਆਂ ਲਈ ਜਾਣਿਆ ਜਾਂਦਾ ਹੈ। ਇਸ ਸੰਸਥਾ ਚੋਂ ਆਈਲੈਟਸ ਕਰਕੇ ਨਿਕਲੇ ਕਈ ਵਿਦਿਆਰਥੀ ਨਕੋਦਰ ਦੀਆਂ ਲਗਭਗ 68 ਪ੍ਰਤੀਸ਼ਤ ਆਈਲੈਟਸ ਅਕੈਡਮੀਆਂ ਵਿੱਚ ਬਤੌਰ ਟ੍ਰੇਨਰ ਕੋਚਿੰਗ ਕਰਵਾ ਰਹੇ ਨੇ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous News

How Can My Business Win Awards?

Next News

AC/DC’s singer Brian Johnson stop touring, Axl Rose is new frontman