ਵ੍ਹਟਸਐਪ ‘ਤੇ ਨਹੀਂ ਭੇਜੇ ਜਾ ਸਕਣਗੇ ਸਰਕਾਰੀ ਦਸਤਾਵੇਜ਼, ਸਰਕਾਰੀ ਕੰਮਕਾਜ ਨੂੰ ਲੈ ਕੇ ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

13 views
8 mins read

ਗੁਪਤ ਸੂਚਨਾਵਾਂ ਨੂੰ ਲੀਕ ਹੋਣ ਤੋਂ ਰੋਕਣ ਲਈ ਕੇਂਦਰ ਸਰਾਕਰ ਨੇ ਸਖ਼ਤ ਕਦਮ ਚੁੱਕੇ ਹਨ। ਹੁਣ ਕੋਈ ਵੀ ਸਰਕਾਰੀ ਦਸਤਾਵੇਜ਼ ਵ੍ਹਟਸਐਪ ਜਾਂ ਟੈਲੀਗ੍ਰਾਮ ਵਰਗੇ ਇੰਟਰਨੈੱਟ ਮੀਡੀਆ ਪਲੇਟਫਾਰਮ ’ਤੇ ਸਾਂਝੇ ਨਹੀਂ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਖ਼ੁਫ਼ੀਆ ਮੁੱਦਿਆਂ ਨਾਲ ਜੁੜੀਆਂ ਅਹਿਮ ਮੀਟਿੰਗਾਂ ’ਚ ਸਮਾਰਟਫੋਨ ਜਾਂ ਸਮਾਰਟਵਾਚ ਦੀ ਵਰਤੋਂ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਸਰਕਾਰੀ ਕੰਮਕਾਜ ਨੂੰ ਖ਼ੁਫ਼ੀਆ ਬਣਾਏ ਰੱਖਣ ਲਈ ਸਰਕਾਰ ਨੇ ਨਵੇਂ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ-ਨਿਰਦੇਸ਼ ਖ਼ੁਫ਼ੀਆ ਏਜੰਸੀਆਂ ਨੇ ਮੌਜੂਦਾ ਵਿਵਸਥਾ ਦੀਆਂ ਖ਼ਾਮੀਆਾਂ ਦੀ ਸਮੀਖਿਆ ਤੋਂ ਬਾਅਦ ਤਿਆਰ ਕੀਤੇ ਹਨ। ਇਹ ਦਿਸ਼ਾ-ਨਿਰਦੇਸ਼ ਅਜਿਹੇ ਸਮੇਂ ਜਾਰੀ ਕੀਤੇ ਗਏ ਹਨ ਜਦੋਂ ਗੁਪਤ ਸੂਚਨਾਵਾਂ ਦੇ ਲੀਕ ਹੋਣ ਤੋਂ ਰੋਕਣ ਲਈ ਸਥਾਪਤ ਰਾਸ਼ਟਰੀ ਸੰਚਾਰ ਦਿਸ਼ਾ-ਨਿਰਦੇਸ਼ਾਂ ਤੇ ਸਰਕਾਰੀ ਨਿਰਦੇਸ਼ਾਂ ਦੀ ਲਗਾਤਾਰ ਉਲੰਘਣਾ ਦੇ ਮਾਮਲੇ ਸਾਹਮਣੇ ਆ ਰਹੇ ਸਨ। ਸੂਤਰਾਂ ਮੁਤਾਬਕ ਨਵੇਂ ਸੰਚਾਰ ਦਿਸ਼ਾ-ਨਿਰਦੇਸ਼ਾਂ ’ਚ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਗੁਪਤ ਸੂਚਨਾਵਾਂ ਨੂੰ ਵ੍ਹਟਸਐਪ, ਟੈਲੀਗ੍ਰਾਮ ਆਦਿ ’ਤੇ ਸਾਂਝਾ ਨਹੀਂ ਕਰਨ। ਇਨ੍ਹਾਂ ਐਪਸ ਦੇ ਸਰਵਰ ਨੂੰ ਵਿਦੇਸ਼ ’ਚ ਨਿੱਜੀ ਕੰਪਨੀਆਂ ਵੱਲੋਂ ਕੰਟਰੋਲ ਕੀਤਾ ਜਾਂਦਾ ਹੈ, ਅਜਿਹੇ ’ਚ ਗੁਪਤ ਸੂਚਨਾਵਾਂ ਦੀ ਭਾਰਤ ਵਿਰੋਧੀ ਅਨਸਰਾਂ ਵੱਲੋਂ ਦੁਰਵਰਤੋਂ ਕੀਤੀ ਜਾ ਸਕਦੀ ਹੈ। ਸੋਧੇ ਦਿਸ਼ਾ-ਨਿਰਦੇਸ਼ਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਘਰੋਂ ਕੰਮ ਕਰਨ ਯਾਨੀ ਵਰਕ ਫਰਾਮ ਹੋਮ ਦੌਰਾਨ ਅਧਿਕਾਰੀ ਸੰਵਾਦ ਲਈ ਸਿਰਫ਼ ਈ-ਆਫਿਸ ਐਪਲੀਕੇਸ਼ਨ ਦੀ ਹੀ ਵਰਤੋਂ ਕਰਨ। ਡਬਲਯੂਐੱਫਐੱਚ ਦੌਰਾਨ ਘਰੇਲੂ ਸੈੱਟਅਪ ਜ਼ਰੀਏ ਗੁਪਤ ਸੂਚਨਾਵਾਂ ਵੀ ਸਾਂਝੀਆਂ ਨਾ ਕਰਨ। ਘਰੋਂ ਕੰਮ ਕਰਨ ਦੌਰਾਨ ਘਰੇਲੂ ਸਿਸਟਮ ਨੈਸ਼ਨਲ ਇਨਫਰਮੈਟਿਕਸ ਸੈਂਟਰ (ਐੱਨਆਈਸੀ) ਦੇ ਵਰਚੁਅਲ ਪ੍ਰਾਈਵੇਟ ਨੈੱਟਵਰਕ ਜ਼ਰੀਏ ਆਫਿਸ ਦੇ ਨੈੱਟਵਰਕ ਨਾਲ ਜੁੜੇ ਹੋਣੇ ਚਾਹੀਦੇ ਹਨ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous News

ਕਾਰ ਚਲਾਉਣ ਵੇਲੇ ਫੋਨ ‘ਤੇ ਗੱਲ ਕਰ ਰਹੇ ਹੋ ਤਾਂ ਵੀ ਨਹੀਂ ਕੱਟੇਗਾ ਚਲਾਨ

Next News

ਸੈਂਸਰ ਵਾਲੀਆਂ ਹੋਣਗੀਆਂ ਪੰਜਾਬ ਰੋਡਵੇਜ਼ ਦੀਆਂ ਬੀਐੱਸ-6 ਮਾਡਲ ਬੱਸਾਂ, ਬਿਨਾਂ ਸਿਖਲਾਈ ਨਹੀਂ ਚੱਲ ਸਕਣਗੀਆਂ