ਨਕੋਦਰ ਦੇ ਨਿਊ ਆਦਰਸ਼ ਨਗਰ ਵਿੱਚ ਆਵਾਰਾ ਕੁੱਤਿਆਂ ਦਾ ਖ਼ੌਫ਼

49 views
9 mins read
3
ਨਕੋਦਰ ਦੇ ਨਿਊ ਆਦਰਸ਼ ਨਗਰ ਵਿੱਚ ਆਵਾਰਾ ਕੁੱਤਿਆਂ ਦਾ ਖ਼ੌਫ਼

ਨਕੋਦਰ (ਹਰਸ਼ ਗੋਗੀ) ਸਥਾਨਕ ਸ਼ਹਿਰ ਦੇ ਸ਼ੰਕਰ ਰੋਡ ਸਥਿਤ ਮੁਹੱਲਾ ਨਿਊ ਆਦਰਸ਼ ਨਗਰ ਵਿਖੇ ਅੱਜਕੱਲ ਬਹੁਤ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਹ ਦਹਿਸ਼ਤ ਹੈ ਗਲੀਆਂ ਵਿੱਚ ਬੈਠੇ ਅਵਾਰਾ ਕੁੱਤਿਆਂ ਦੀ, ਹਾਂਜੀ ਏ ਕਲਾਸ ਕਹਾਉਣ ਵਾਲੀ ਨਗਰ ਕੌਂਸਲ ਨਕੋਦਰ ਇੰਨੀ ਲਾਪਰਵਾਹ ਅਤੇ ਸੁਸਤ ਦਿਖਾਏਗੀ, ਕਦੇ ਸੋਚਿਆ ਨਹੀਂ। ਮੁਹੱਲਾ ਨਿਊ ਆਦਰਸ਼ ਨਗਰ ਦੇ ਵਸਨੀਕਾਂ ਨੇ ਸੂਚਨਾ ਦਿੱਤੀ ਕਿ ਪਿਛਲੇ ਕਾਫੀ ਦਿਨਾਂ ਤੋਂ ਮੁਹੱਲੇ ਦੀਆਂ ਗਲੀਆਂ ਵਿੱਚ ਅਵਾਰਾ ਕੁੱਤੇ ਸ਼ਰੇਆਮ ਰਾਹਗੀਰਾਂ ਨੂੰ ਵੱਢ ਰਹੇ ਨੇ। ਇਸ ਸੰਦਰਭ ਵਿੱਚ ਮੁਹੱਲੇ ਦੇ ਕੌਂਸਲਰ ਨੂੰ ਵੀ ਸੂਚਿਤ ਕੀਤਾ ਗਿਆ ਪ੍ਰੰਤੂ ਉਸਨੇ ਕੋਈ ਗੱਲ ਨਹੀਂ ਗੌਲੀ। ਜਦੋਂ ਅਸੀਂ ਉਸ ਸਥਾਨ ਤੇ ਪਹੁੰਚੇ ਤਾਂ ਅਸੀਂ ਦੇਖਿਆ ਇੱਕ ਔਰਤ ਜ਼ਖਮੀ ਹੋਈ ਤੁਰੀ ਆ ਰਹੀ ਸੀ ਪੁੱਛਣ ਤੇ ਪਤਾ ਲੱਗਾ ਕਿ ਇੱਕ ਕੁੱਤੇ ਨੇ ਉਸਨੂੰ ਲੱਤ ਤੇ ਵੱਢਿਆ ਹੈ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪ੍ਰੰਤੂ ਹਸਪਤਾਲ ਅੰਦਰ ਸਟਾਫ਼ ਦੀ ਹੜਤਾਲ ਕਾਰਨ ਉਸਨੂੰ ਪ੍ਰਾਈਵੇਟ ਡਾਕਟਰ ਪਾਸੋਂ ਇੰਜੈਕਸ਼ਨ ਲਗਵਾਇਆ ਗਿਆ ਜਿਸਦਾ ਕਾਫੀ ਮੋਟਾ ਬਿੱਲ ਬਣਿਆ। ਉਸ ਔਰਤ ਨੇ ਦੱਸਿਆ ਕਿ ਉਹ ਉਸ ਮੁਹੱਲੇ ਵਿੱਚ ਇੱਕ ਘਰ ਵਿੱਚ ਕੰਮ ਕਰਦੀ ਹੈ ਜਦੋਂ ਉਹ ਗਲੀ ਵਿੱਚ ਵੜੀ ਤਾਂ ਪਿੱਛਿਓਂ ਇੱਕ ਕੁੱਤੇ ਨੇ ਉਸਦੀ ਲੱਤ ਤੇ ਕੱਟ ਲਿਆ ਬੜੀ ਮੁਸ਼ਕਿਲ ਉਸਨੇ ਉਸਨੂੰ ਭਜਾਇਆ ਨਹੀਂ ਤਾਂ ਖੌਰੇ ਹੋਰ ਕਿੰਨਾ ਕੱਟ ਲੈਣਾ ਸੀ। ਇਸ ਘਟਨਾ ਤੋਂ ਯਕੀਨ ਹੋ ਗਿਆ ਕਿ ਨਗਰ ਕੌਂਸਲ ਸਿਰਫ ਹਵਾ ਵਿੱਚ ਤੀਰ ਚਲਾਉਂਦੀ ਹੈ ਜਦਕਿ ਗਰਾਊਂਡ ਰਿਪੋਰਟ ਕੁਝ ਹੋਰ ਬਿਆਨ ਕਰਦੀ ਹੈ। ਇੱਕ ਜ਼ਿੰਮੇਵਾਰ ਨਾਗਰਿਕ ਹੋਣ ਨਾਤੇ ਮੈਂ ਨਕੋਦਰ ਐਸ ਡੀ ਐਮ ਮੈਡਮ ਪੂਨਮ ਸਿੰਘ ਨੂੰ ਬੇਨਤੀ ਕਰਾਂਗਾ ਕਿ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਦੀ ਪ੍ਰਸ਼ਾਸ਼ਨ ਦੁਆਰਾ ਸਖ਼ਤ ਅਤੇ ਫੌਰੀ ਕਾਰਵਾਈ ਕਾਰਵਾਈ ਜਾਵੇ, ਨਾਲ ਹੀ ਨਗਰ ਕੌਂਸਲ ਪ੍ਰਧਾਨ ਅਤੇ ਕੌਂਸਲਰਾਂ ਨੂੰ ਵੀ ਅਪੀਲ ਆ ਕਿ ਮੁਹੱਲੇ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਅਣਗੌਲੇ ਕਰਨ ਦੀ ਵਜਾਏ ਉਸਤੇ ਉਚਿਤ ਅਮਲ ਕੀਤਾ ਜਾਵੇ ਤਾਂ ਕਿ ਨਗਰ ਕੌਂਸਲ ਨਕੋਦਰ ਅਸਲ ਵਿੱਚ ਏ ਕਲਾਸ ਨਗਰ ਕੌਂਸਲ ਬਣ ਸਕੇ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

3 Comments

  1. ਐਮਸੀਆਂ ਨੂੰ ਕੁੱਤਿਆਂ ਕੋਲ ਭੇਜੋ ਜਦੋਂ ਵੱਢਣ ਗੇ ਫੇਰ ਪਤਾ ਲੱਗੂ

  2. बात एक मोहल्ले नही नही पूरे शहर में आवारा कुत्तों और पशुओं का खौफ है। नगर पालिका कुछ नही कर रही।

Leave a Reply

Your email address will not be published.

Previous News

ਬਸਪਾ 21 ਨੂੰ ਮੁੜ ਜਾਰੀ ਕਰੇਗੀ ਉਮੀਦਵਾਰਾਂ ਦੀ ਸੂਚੀ

Next News

ਸਿਆਸਤਦਾਨ ਨਹੀਂ, ਗੁਆਂਢੀ ਨਾਲ ਕਿੜ੍ਹ ਕੱਢਣ ਲਈ ਕੀਤੀ ਜਾ ਰਹੀ ਸ਼ਿਕਾਇਤ