ਪੰਜਾਬ ਸਰਕਾਰ ਵੱਲੋਂ ਸਖ਼ਤੀ, ਸਿੰਗਲ ਡੋਜ਼ ਵਾਲਿਆਂ ਲਈ ਬੱਸਾਂ ‘ਚ ਸਫਰ ਬੈਨ ਤੇ ਹੋਰ ਵੱਡੇ ਫ਼ੈਸਲੇ

15 ਜਨਵਰੀ 2022 ਤੋਂ ਨਵੀਆਂ ਕੋਵਿਡ-19 ਪਾਬੰਦੀਆਂ ਲਾਗੂ ਹੋਣਗੀਆਂ

34 views
6 mins read
1

ਪੰਜਾਬ ਸਰਕਾਰ ਨੇ ਓਮੀਕਰੋਨ ਦੇ ਮੱਦੇਨਜ਼ਰ ਵੱਡਾ ਫ਼ੈਸਲਾ ਕੀਤਾ ਹੈ ਅਤੇ ਸੂਬੇ ਭਰ ਵਿੱਚ ਸਖ਼ਤੀ ਵਧਾ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਦੋਵੇਂ ਖੁਰਾਕਾਂ ਨਹੀਂ ਲੁਆਈਆਂ ਹਨ, ਉਨ੍ਹਾਂ ਨੂੰ ਬਚੇ ਰਹਿਣ ਦੀ ਜ਼ਿਆਦਾ ਲੋੜ ਹੈ। ਇਨ੍ਹਾਂ ਲੋਕਾਂ ਨੂੰ ਘਰਾਂ ਵਿੱਚ ਰਹਿਣਾ ਹੋਵੇਗਾ ਅਤੇ ਕਿਸੇ ਵੀ ਜਨਤਕ ਥਾਂ ਯਾਨੀ ਬਾਜ਼ਾਰ, ਪਬਲਿਕ ਟਰਾਂਸਪੋਰਟ ਅਤੇ ਧਾਰਮਿਕ ਥਾਵਾਂ ‘ਤੇ ਨਹੀਂ ਜਾਣਾ ਚਾਹੀਦਾ। 15 ਜਨਵਰੀ 2022 ਤੋਂ ਨਵੀਆਂ ਕੋਵਿਡ-19 ਪਾਬੰਦੀਆਂ ਲਾਗੂ ਹੋਣਗੀਆਂ। ਬੱਸਾਂ ਵਿਚ ਸਫਰ ਕਰਨ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਲਾਜ਼ਮੀ ਕਰ ਦਿੱਤੀਆਂ ਗਈਆਂ ਹਨ। ਸਬਜ਼ੀ ਮੰਡੀ, ਪਬਲਿਕ ਟਰਾਂਸਪੋਰਟ, ਪਾਰਕ, ਧਾਰਮਿਕ ਥਾਵਾਂ, ਸਿਨੇਮਾ ਹਾਲ, ਲੋਕਲ ਮਾਰਕੀਟ, ਰੈਸਟੋਰੈਂਟ ਤੇ ਜਿਮ ਵਰਗੀਆਂ ਜਨਤਕ ਥਾਵਾਂ ‘ਤੇ ਜਾਣ ਲਈ ਬਿਨਾਂ ਡੋਜ਼ ਜਾਂ ਸਿੰਗਲ ਡੋਜ਼ ਵਾਲਿਆਂ ਦੀ ਐਂਟਰੀ ਬੰਦ ਹੋਵੇਗੀ। ਸਿਰਫ ਦੋਵੇਂ ਖੁਰਾਕਾਂ ਲੁਆ ਚੁੱਕੇ ਲੋਕਾਂ ਨੂੰ ਹੀ ਘਰੋਂ ਬਾਹਰ ਜਾਣ ਦੀ ਇਜਾਜ਼ਤ ਮਿਲੇਗੀ।ਜਨਤਕ ਥਾਵਾਂ ਤੇ ਜਾਣ ਲਈ ਕੋਵਿਡ-19 ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਦੀ ਸਾਫਟ ਜਾਂ ਹਾਰਡ ਕਾਪੀ ਦਿਖਾਉਣੀ ਹੋਵੇਗੀ। ਇਸ ਤੋਂ ਇਲਾਵਾ ਚੰਡੀਗੜ੍ਹ ‘ਚ ਪੰਜਾਬ ਸਰਕਾਰ ਦੇ ਦਫਤਰਾਂ ਲਈ ਵੀ ਹੁਕਮ ਜਾਰੀ ਕੀਤੇ ਗਏ ਹਨ। ਬਿਨਾਂ ਟੀਕਾਕਰਨ ਦੇ ਦਫਤਰਾਂ ਵਿਚ ਜਾਣ ‘ਤੇ ਬੈਨ ਹੋਵੇਗਾ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

1 Comment

  1. ਵੋਟਾਂ ਟਾਲਣਾ ਚਾਉਂਦੇ ਹੋਣੇ ਆ ਹੋਰ ਕੀ! ਪਰ ਲੋਕਾਂ ਨੇ ਫੈਸਲਾ ਕਰ ਲਿਆ ਕਿ ਐਤਕੀਂ ਲਾਰੇਬਾਜ਼ਾਂ ਨੂੰ ਮੂਧੇ ਮੂੰਹ ਸੁੱਟਣਾ ਏ..ਦੇਖ ਲੈਣਾ

Leave a Reply

Your email address will not be published.

Previous Story

ਮੁੱਖ ਮੰਤਰੀ ਚੰਨੀ ਨੇ ਲਿਆ ਨਕੋਦਰ ਬਾਪੂ ਲਾਲ ਬਾਦਸ਼ਾਹ ਤੇ ਬਾਬਾ ਮੁਰਾਦ ਸ਼ਾਹ ਦੇ ਡੇਰੇ ਤੋਂ ਆਸ਼ੀਰਵਾਦ

Next Story

पंजाब सरकार की बड़ी घोषणा, विद्यार्थियों के लिए बस सेवा मुफ्त, सीएम चन्नी खुद रोडवेज चलाकर पहुंचे

Latest from Blog