ਮੁੱਖ ਮੰਤਰੀ ਚੰਨੀ ਨੇ ਲਿਆ ਨਕੋਦਰ ਬਾਪੂ ਲਾਲ ਬਾਦਸ਼ਾਹ ਤੇ ਬਾਬਾ ਮੁਰਾਦ ਸ਼ਾਹ ਦੇ ਡੇਰੇ ਤੋਂ ਆਸ਼ੀਰਵਾਦ

36 views
9 mins read
ਮੁੱਖ ਮੰਤਰੀ ਚੰਨੀ ਨੇ ਲਿਆ ਨਕੋਦਰ ਬਾਪੂ ਲਾਲ ਬਾਦਸ਼ਾਹ ਤੇ ਬਾਬਾ ਮੁਰਾਦ ਸ਼ਾਹ ਦੇ ਡੇਰੇ ਤੋਂ ਆਸ਼ੀਰਵਾਦ

ਕੱਲ ਬਾਅਦ ਦੁਪਹਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਕੋਦਰ ਵਿਖੇ ਸਥਿਤ ਡੇਰਾ ਬਾਬਾ ਮੁਰਾਦ ਸ਼ਾਹ ਤੇ ਡੇਰਾ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਤੇ ਨਤਮਸਤਕ ਹੋਣ ਲਈ ਪਹੁੰਚੇ। ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਤੇ ਸੀ.ਐੱਮ.ਪੰਜਬ ਦਾ ਸਵਾਗਤ ਡੇਰੇ ਦੀ ਪ੍ਰਬੰਧਕ ਕਮੇਟੀ ਤੇ ਕਾਂਗਰਸ ਦੇ ਨਕੋਦਰ ਤੋਂ ਹਲਕਾ ਇੰਚਾਰਜ ਅਮਰਜੀਤ ਸਿੰਘ ਸਮਰਾ, ਸ਼ਾਹਕੋਟ ਤੋਂ ਐਮ.ਐਲ.ਏ ਲਾਡੀ ਸ਼ੇਰੋਵਾਲੀਆ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਟਾਹਲੀ, ਡੇਰੇ ਦੇ ਕਮੇਟੀ ਪ੍ਰਧਾਨ ਪਵਨ ਗਿੱਲ ਤੇ ਹਲਕੇ ਦੇ ਹੋਰ ਆਗੂਆ ਵੱਲੋਂ ਗੁਲਦਸਤੇ ਭੇਟ ਕਰ ਕੇ ਕੀਤਾ। ਇਸ ਮੋਕੇ ਸੀ.ਐੱਮ ਚਰਨਜੀਤ ਸਿੰਘ ਚੰਨੀ ਨੇ ਡੇਰੇ ਦੇ ਮੁੱਖ ਦੁਆਰ, ਬਾਪੂ ਲਾਲ ਬਾਦਸ਼ਾਹ ਜੀ ਅਰਾਮ ਸਥਾਨ ਤੇ ਮੱਥਾ ਟੇਕਿਆ ਤੇ ਅਰਦਾਸ ਕੀਤੀ। ਡੇਰੇ ਤੇ ਸਾਈ ਹੰਸਰਾਜ ਹੰਸ ਨਾਲ ਵੀ ਉਨ੍ਹਾਂ ਨੇ ਮੁਲਕਾਤ ਕੀਤੀ। ਚਰਨਜੀਤ ਚੰਨੀ ਡੇਰੇ ਤੇ ਪਹੁੰਚੀ ਸੰਗਤ ਨੂੰ ਵੀ ਮਿਲੇ ਤੇ ਉਹ ਪਬਲਿਕ ਨਾਲ ਗੱਲ-ਬਾਤ ਵੀ ਕਰਦੇ ਨਜ਼ਰ ਆਏ। ਨਗਰ ਕੌਂਸਲ ਨਕੋਦਰ ਵੱਲੋਂ ਕਾਂਗਰਸ ਦੇ ਹਲਕਾ ਇੰਚਾਰਜ ਅਮਰਜੀਤ ਸਿੰਘ ਸਮਰਾ ਤੇ ਪ੍ਰਧਾਨ ਰਵਨੀਤ ਐਰੀ ਨੀਤਾ ਦੀ ਅਗਵਾਈ ‘ਚ ਕੌਂਸਲ ਦੇ ਹੋਰ ਮੈਂਬਰ ਤੇ ਸ਼ਹਿਰ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਨਕੋਦਰ ਦੇ ਵਿਕਾਸ ਕਾਰਜਾਂ ਲਈ ਮੰਗ ਪੱਤਰ ਦਿੱਤਾ ਤੇ ਮੁੱਖ ਮੰਤਰੀ ਪੰਜਾਬ ਦਾ ਨਕੋਦਰ ਆਉਣ ਤੇ ਨਗਰ ਕੌਂਸਲ ਵੱਲੋਂ ਸਨਮਾਨਿਤ ਵੀ ਕੀਤਾ।ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨਕੋਦਰ ਫੇਰੀ ਮੌਕੇ ਮੁਲਾਕਾਤ ਕੀਤੀ ਹੈ। ਯੂਨੀਅਨ ਦੇ ਆਗੂਆਂ ਮੁਤਾਬਕ ਇਸ ਦੌਰਾਨ ਪਹਿਲਾਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੇ ਭਖਦੀਆਂ ਮੰਗਾਂ ਨੂੰ ਹੱਲ ਕਰਨ ਦੇ ਨਾਲ-ਨਾਲ ਮਹਿਤਪੁਰ ਤੋਂ ਸ਼ਾਹਕੋਟ ਨੂੰ ਕਿਸਾਨਾਂ ਤੇ ਐੱਸਸੀ ਪਰਿਵਾਰਾਂ ਦਾ ਉਜਾੜਾ ਕਰ ਕੇ ਪਿੰਡ ਊਧੋਵਾਲ ਨੇੜੇ ਤੋਂ ਕੱਢੇ ਜਾ ਰਹੇ ਬਾਈਪਾਸ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ ਗਈ।

Vijay Kumar

ACTIVE
This is Authorized Journalist of The Feedfront News and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਫੋਨ ਫਰਮਾਂ ਨੂੰ ਦੋ ਸਾਲਾਂ ਲਈ ਕਾਲ ਰਿਕਾਰਡ ਰੱਖਣ ਦੇ ਕੇਂਦਰ ਵੱਲੋਂ ਆਦੇਸ਼, ਦਿੱਤਾ ਸੁਰੱਖਿਆ ਦਾ ਹਵਾਲਾ

Next Story

ਪੰਜਾਬ ਸਰਕਾਰ ਵੱਲੋਂ ਸਖ਼ਤੀ, ਸਿੰਗਲ ਡੋਜ਼ ਵਾਲਿਆਂ ਲਈ ਬੱਸਾਂ ‘ਚ ਸਫਰ ਬੈਨ ਤੇ ਹੋਰ ਵੱਡੇ ਫ਼ੈਸਲੇ

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…