ਕਰਿਆਨੇ ਦੀ ਦੁਕਾਨ ‘ਚੋਂ ਨਕਦੀ ਤੇ ਸਾਮਾਨ ਲੁੱਟਿਆ

25 views
4 mins read

ਥਾਣਾ ਨੰਬਰ ਅੱਠ ਦੀ ਹੱਦ ਵਿਚ ਪੈਂਦੇ ਗੁੱਜਾਪੀਰ ਰੋਡ ‘ਤੇ ਸਥਿਤ ਇਕ ਥੋਕ ਦੇ ਕਰਿਆਨਾ ਸਟੋਰ ਦੇ ਤਾਲੇ ਤੋੜ ਕੇ ਚੋਰਾਂ ਨੇ ਦੁਕਾਨ ‘ਚੋਂ ਹਜ਼ਾਰਾਂ ਦੀ ਨਕਦੀ ਅਤੇ ਹਜ਼ਾਰਾਂ ਰੁਪਏ ਮੁੱਲ ਦਾ ਕਰਿਆਨੇ ਦਾ ਸਾਮਾਨ ਚੋਰੀ ਕਰ ਲਿਆ। ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ ਵਾਸੀ ਮੋਦੀਆਂ ਮੁਹੱਲਾ ਮਾਈ ਹੀਰਾਂ ਗੇਟ ਨੇ ਦੱਸਿਆ ਕਿ ਉਸ ਦੀ ਗੁੱਜਾਪੀਰ ਰੋਡ ‘ਤੇ ਕਰਿਆਨੇ ਦੀ ਦੁਕਾਨ ਹੈ। ਐਤਵਾਰ ਰਾਤ 9 ਵਜੇ ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ। ਸੋਮਵਾਰ ਸਵੇਰੇ ਉਸ ਦੇ ਗੁਆਂਢੀਆਂ ਨੇ ਫੋਨ ‘ਤੇ ਦੱਸਿਆ ਦੁਕਾਨ ਦੇ ਤਾਲੇ ਟੁੱਟੇ ਪਏ ਹਨ ਅਤੇ ਸ਼ਟਰ ਉਖੜਿਆ ਹੋਇਆ ਹੈ। ਉਹ ਤੁਰੰਤ ਦੁਕਾਨ ‘ਤੇ ਪਹੁੰਚਿਆ ਤੇ ਦੇਖਿਆ ਕਿ ਅੰਦਰ ਸਾਮਾਨ ਖਿਲਰਿਆ ਪਿਆ ਸੀ ਅਤੇ ਗੱਲੇ ਵਿਚ ਪਏ 85 ਹਜ਼ਾਰ ਰੁਪਏ ਗਾਇਬ ਸਨ। ਚੋਰ ਦੁਕਾਨ ਵਿਚੋਂ 4 ਕੇਨੀਆਂ ਤੇਲ, ਦੋ ਬੋਰੀਆਂ ਚੌਲ, ਦੋ ਟੀਨ ਰਿਫਾਇੰਡ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਸੰਜੀਵ ਨੇ ਦੱਸਿਆ ਕਿ ਉਸ ਨੇ ਘਟਨਾ ਦੀ ਸੂਚਨਾ ਥਾਣਾ ਨੰ. ਅੱਠ ਦੀ ਪੁਲਿਸ ਨੂੰ ਦੇ ਦਿੱਤੀ ਹੈ, ਜੋ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨ ਵਿਚ ਜੁੱਟੀ ਹੋਈ ਹੈ।

Leave a Reply

Your email address will not be published.

Previous Story

ਪੰਜਾਬ ਤੋਂ ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਉੱਤਰਾਖੰਡ ਲਈ ਬੱਸਾਂ ਬੰਦ, ਹੜਤਾਲ ’ਤੇ ਠੇਕਾ ਮੁਲਾਜ਼ਮ

Next Story

Velle Movie Review: ‘वेल्‍ले’ दोस्‍तों के साथ देखेंगे तो डबल मजा देगी करण देओल की ये फिल्‍म

Latest from Blog