ਪੰਜਾਬ ਤੋਂ ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਉੱਤਰਾਖੰਡ ਲਈ ਬੱਸਾਂ ਬੰਦ, ਹੜਤਾਲ ’ਤੇ ਠੇਕਾ ਮੁਲਾਜ਼ਮ

25 views
12 mins read

ਬੱਸ ਯਾਤਰੀ ਕਿਰਪਾ ਕਰਕੇ ਧਿਆਨ ਦੇਣ। ਕੁੱਝ ਹੀ ਘੰਟਿਆਂ ਬਾਅਦ ਪੰਜਾਬ ਤੋਂ ਗੁਆਂਢੀ ਰਾਜਾਂ ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਉੱਤਰਾਖੰਡ ਲਈ ਸਰਕਾਰੀ ਬੱਸਾਂ ਦੀ ਕਿੱਲਤ ਹੋ ਸਕਦੀ ਹੈ। ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ 7 ਹਜ਼ਾਰ ਤੋਂ ਜ਼ਿਆਦਾ ਠੇਕਾ ਮੁਲਾਜ਼ਮ ਨੌਕਰੀ ਪੱਕੀ ਕਰਨ ਦੀ ਮੰਗ ਨੂੰ ਲੈ ਕੇ ਰਾਤ 12 ਵਜੇ ਤੋਂ ਬੱਸਾਂ ਦਾ ਚੱਕਾ ਜਾਮ ਕਰਨ ਜਾ ਰਹੇ ਹਨ। ਇਸ ਤੋਂ ਬਾਅਦ ਰਾਜ ’ਚ ਅਤੇ ਰਾਜ ਤੋਂ ਬਾਹਰ ਚੱਲਣ ਵਾਲੀ ਬੱਸ ਸੇਵਾ ਲਗਪਗ ਬੰਦ ਹੋ ਜਾਵੇਗੀ। ਹੜਤਾਲ ਕਾਰਨ ਅੰਬਾਲਾ, ਯਮੁਨਾਨਗਰ, ਦਿੱਲੀ, ਜੈਪੁਰ, ਹਰਿਦੁਆਰ, ਹਲਦਵਾਨੀ ਸਮੇਤ ਤਮਾਮ ਅੰਤਰਰਾਜੀ ਰੂਟਾਂ ’ਤੇ ਪ੍ਰਾਪਤ ਬੱਸਾਂ ਉਪਲੱਬਧ ਨਹੀਂ ਹੋਣਗੀਆਂ। ਜ਼ਿਕਰਯੋਗ ਹੈ ਕਿ ਠੇਕਾ ਮੁਲਾਜ਼ਮਾਂ ਨੇ ਇਸ ਤੋਂ ਪਹਿਲਾਂ ਸਤੰਬਰ ਦੇ ਸ਼ੁਰੂ ’ਚ ਹੜਤਾਲ ਕੀਤੀ ਸੀ। ਉਦੋਂ ਕਰੀਬ ਇਕ ਹਫ਼ਤੇ ਲਈ ਪੰਜਾਬ ਤੋਂ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।

ਰਾਤ 12 ਵਜੇ ਤੋਂ ਸ਼ੁਰੂ ਹੋਣ ਜਾ ਰਹੀ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਬੱਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਕਾਰਨ ਇਹ ਹੈ ਕਿ ਇਸ ਸਮੇਂ ਪੰਜਾਬ ਰੋਡਵੇਜ਼ ਕੋਲ ਬੇਹੱਦ ਘੱਟ ਗਿਣਤੀ ’ਚ ਪੱਕੇ ਡਰਾਈਵਰ ਬਚੇ ਹਨ ਜੋ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਬੱਸਾਂ ਚਲਾ ਸਕਣਗੇ। ਉਦਾਹਰਨ ਵਜੋਂ ਪੰਜਾਬ ਰੋਡਵੇਜ਼ ਜਲੰਧਰ-1 ਡਿਪੂ ਕੋਲ ਇਸ ਸਮੇਂ ਫਲੀਟ ’ਚ ਕੁੱਲ 91 ਬੱਸਾਂ ਹਨ, ਜਿਨ੍ਹਾਂ ’ਚੋਂ 21 ਬੱਸਾਂ ਪੰਜਾਬ ਰੋਡਵੇਜ਼ ਦੀਆਂ ਹਨ। ਬਾਕੀ 70 ਬੱਸਾਂ ਪਨਬੱਸ ਦੇ ਤਹਿਤ ਹਨ। ਡਿੱਪੂ ’ਚ ਸਿਰਫ਼ ਸੱਤ ਪੱਕੇ ਡਰਾਈਵਰ ਹਨ, ਜਿਨ੍ਹਾਂ ’ਚੋਂ ਇਕ ਡਰਾਈਵਰ ਮੈਡੀਕਲ ਛੁੱਟੀ ’ਤੇ ਚੱਲ ਰਿਹਾ ਹੈ। ਸੇਵਾਮੁਕਤੀ ਦੇ ਬੇਹੱਦ ਨੇੜੇ ਪਹੁੰਚ ਚੁੱਕੇ ਬਾਕੀ ਛੇ ਡਰਾਈਵਰ ਬੱਸਾਂ ਚਲਾਉਣ ’ਚ ਸਮਰੱਥ ਹੋਣਗੇ, ਪਰ ਉਨ੍ਹਾਂ ਨੂੰ ਵੀ ਇੰਟਰ ਸਟੇਟ ਜਾਂ ਕਿਸੇ ਲੰਬੇ ਰੂਪ ’ਤੇ ਭੇਜਣਾ ਸੰਭਵ ਨਹੀਂ ਹੋਵੇਗਾ।

ਨਿੱਜੀ ਅਤੇ ਹੋਰ ਰਾਜਾਂ ਦੀਆਂ ਬੱਸਾਂ ਦੀ ਹੋਵੇਗੀ ਚਾਂਦੀ
ਠੇਕਾ ਮੁਲਾਜ਼ਮਾਂ ਦੇ ਹੜਤਾਲ ’ਤੇ ਚਲੇ ਜਾਣ ਕਾਰਨ ਪੰਜਾਬ ’ਚ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੀਆਂ ਜ਼ਿਆਦਾਤਰ ਬੱਸਾਂ ਸੜਕਾਂ ’ਤੇ ਨਹੀਂ ਚੱਲ ਸਕਣਗੀਆਂ। ਨਿੱਜੀ ਅਤੇ ਹੋਰ ਰਾਜਾਂ ਦੀਆਂ ਬੱਸਾਂ ਇਸ ਹੜਤਾਲ ਦਾ ਪੂਰਾ ਫਾਇਦਾ ਉਠਾਉਣਗੀਆਂ ਅਤੇ ਜੰਮ ਕੇ ਚਾਂਦੀ ਕੁੱਟਣਗੀਆਂ। ਯਾਤਰੀਆਂ ਕੋਲ ਇਨ੍ਹਾਂ ਬੱਸਾਂ ’ਚ ਸਫ਼ਰ ਕਰਨ ਤੋਂ ਇਲਾਵਾ ਕੋਈ ਦੂਜਾ ਬਦਲ ਨਹੀਂ ਹੋਵੇਗਾ।

ਰਿਆਇਤੀ ਯਾਤਰੀਆਂ ਨੂੰ ਹੋਵੇਗੀ ਭਾਰੀ ਪਰੇਸ਼ਾਨੀ
ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ’ਚ ਮੁਫ਼ਤ ਯਾਤਰਾ ਸਹੂਲਤ ਦਾ ਲਾਭ ਲੈਣ ਵਾਲੇ ਯਾਤਰੀਆਂ ਨੂੰ ਹੜਤਾਲ ਦੌਰਾਨ ਭਾਰੀ ਪਰੇਸ਼ਾਨੀ ਦ ਸਾਹਮਣਾ ਕਰਨਾ ਪਵੇਗਾ। ਨਿੱਜੀ ਅਤੇ ਹੋਰ ਰਾਜਾਂ ਦੀਆਂ ਬੱਸਾਂ ’ਚ ਕਿਰਾਏ ’ਚ ਕੋਈ ਰਿਆਇਤ ਨਹੀਂ ਮਿਲੇਗੀ ਅਤੇ ਔਰਤਾਂ ਸਮੇਤ ਤਮਾਮ ਰਿਆਇਤੀ ਕਿਰਾਏ ਵਾਲੇ ਯਾਤਰੀਆਂ ਨੂੰ ਟਿਕਟ ਖ਼ਰੀਦ ਕੇ ਜਾਣਾ ਪਵੇਗਾ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

REVIEW: ‘इनसाइड एज सीजन 3’ में है स्पोर्ट्स एडमिनिस्ट्रेशन की गंदगी का असली चेहरा

Next Story

ਕਰਿਆਨੇ ਦੀ ਦੁਕਾਨ ‘ਚੋਂ ਨਕਦੀ ਤੇ ਸਾਮਾਨ ਲੁੱਟਿਆ

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…