ਰੈਗੂਲਰ ਹੋਣ ਖ਼ਾਤਰ ਬੰਦ ਕੀਤੇ ਸਨ ਬੱਸ ਸਟੈਂਡ ਹੁਣ ਨੌਕਰੀ ’ਤੇ ਲਟਕੀ ਤਲਵਾਰ

6 mins read

ਰੈਗੂਲਰ ਹੋਣ ਲਈ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਠੇਕਾ ਮੁਲਾਜ਼ਮ ਯੂਨੀਅਨ ਦੀ ਤਰਫੋਂ ਦੋ ਘੰਟਿਆਂ ਲਈ ਬੱਸ ਸਟੈਂਡ ਬੰਦ ਕਰਨਾ ਹੁਣ ਮੁਲਾਜ਼ਮਾਂ ਦੀ ਠੇਕਾ ਅਧਾਰਤ ਨੌਕਰੀ ’ਤੇ ਤਲਵਾਰ ਬਣ ਕੇ ਲਟਕ ਗਿਆ ਹੈ। ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਬੱਸ ਸਟੈਂਡ ਬੰਦ ਕਰਨ ਵਾਲੇ ਠੇਕਾ ਮੁਲਾਜ਼ਮਾਂ ਵਿਰੁੱਧ ਆਈਪੀਸੀ ਦੀ ਧਾਰਾ 1860 ਦੀਆਂ ਧਾਰਾਵਾਂ ਤਹਿਤ ਅਪਰਾਧਕ ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ ਰੋਡਵੇਜ਼ ਮੈਨੇਜਮੈਂਟ ਨੇ ਬੱਸ ਸਟੈਂਡ ਬੰਦ ਕਰਨ ਨੂੰ ਗ਼ੈਰ-ਕਾਨੂੰਨੀ ਠਹਿਰਾਉਂਦੇ ਹੋਏ ਮੈਨੇਜਮੈਂਟ ਨੂੰ ਹੋਏ ਨੁਕਸਾਨ ਲਈ ਠੇਕਾ ਮੁਲਾਜ਼ਮਾਂ ਦੀ ਜਵਾਬਤਲ਼ਬੀ ਕੀਤੀ ਹੈ। ਡਿਪੂ ਦੇ ਜਨਰਲ ਮੈਨੇਜਰ ਦੀ ਤਰਫੋਂ ਬੱਸ ਸਟੈਂਡ ਬੰਦ ਕਰਨ ਵਾਲੇ ਠੇਕਾ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਜਲੰਧਰ ਸਮੇਤ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਰੂਪਨਗਰ, ਫਿਰੋਜ਼ਪੁਰ ਆਦਿ ਥਾਵਾਂ ’ਤੇ ਠੇਕਾ ਮੁਲਾਜ਼ਮਾਂ ’ਤੇ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰਾਂ ਦੀ ਤਰਫੋਂ ਦਰਜ ਕਰਵਾਏ ਗਏ ਅਪਰਾਧਕ ਮਾਮਲਿਆਂ ਦੀਆਂ ਕਾਪੀਆਂ ਪ੍ਰਾਪਤ ਹੋਈਆਂ ਹਨ। ਨਵੰਬਰ ਮਹੀਨੇ ਦੌਰਾਨ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਸੀ ਕਿ ਕੈਬਨਿਟ ਮੀਟਿੰਗ ਦੌਰਾਨ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਐਲਾਨ ਕਰ ਦਿੱਤਾ ਜਾਵੇਗਾ। ਜਦਕਿ ਬੁੱਧਵਾਰ ਨੂੰ ਕੈਬਨਿਟ ਮੀਟਿੰਗ ਵਿਚ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਨਕੋਦਰ ਸ਼ਮਸ਼ਾਨਘਾਟ ਵਿਚ ਨਵੇ ਹਾਲ ਕਮਰੇ ਦੀ ਉਸਾਰੀ ਸ਼ੁਰੂ

Next Story

ਪੰਜਾਬ ਤੋਂ ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਉੱਤਰਾਖੰਡ ਲਈ ਬੱਸਾਂ ਬੰਦ, ਹੜਤਾਲ ’ਤੇ ਠੇਕਾ ਮੁਲਾਜ਼ਮ

Latest from Blog