CM ਚੰਨੀ ਨੇ ਅੱਜ ਫਿਰ ਸੱਦੀ ਕੈਬਨਿਟ ਦੀ ਬੈਠਕ
ਕੀ ਕਰਨਗੇ ਇਕ ਹੋਰ ਧਮਾਕੇਦਾਰ ਫੈਸਲਾ ?

ਕੱਲ੍ਹ ਦੀ ਮੀਟਿੰਗ ਦੇ ਅਹਿਮ ਫੈਸਲੇ; // 36000 ਠੇਕਾ ਮੁਲਾਜ਼ਮਾਂ ਨੂੰ ਰੇਗੂਲਰ ਕਰਨਾ // 5 ਰੁਪਏ 50 ਪੈਸੇ ਪ੍ਰਤਿ ਵਰਗ ਫੁੱਟ ਰੇਤਾ ਕਰਨਾ // 415 ਰੁਪਏ ਘੱਟੋ ਘੱਟ ਮਜ਼ਦੂਰੀ ਦਾ ਡੀਸੀ ਰੇਟ ਤਹਿ ਕਰਨਾ // 3 ਫੱੁਟ ਤੱਕ ਖੇਤ ਵਿੱਚੋਂ ਮਿੱਟੀ ਚੁਕਵਾਉਣ ਲਈ ਹਰੀ ਝੰਡੀ

25 views
9 mins read

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਮੰਤਰੀ ਮੰਡਲ ਦੀ ਅਗਲੀ ਬੈਠਕ 10 ਨਵੰਬਰ, ਬੁੱਧਵਾਰ ਯਾਨੀ ਅੱਜ ਸੱਦੀ ਹੈ। ਇਹ ਮੀਟਿੰਗ ਪੰਜਾਬ ਭਵਨ, ਸੈਕਟਰ-3 ਚੰਡੀਗੜ੍ਹ ਵਿਚ ਸ਼ਾਮ 7.00 ਵਜੇ ਕੀਤੀ ਜਾਵੇਗੀ। ਮੀਟਿੰਗ ਦਾ ਏਜੰਡਾ ਬਾਅਦ ਵਿਚ ਤੈਅ ਕੀਤਾ ਜਾਵੇਗਾ। ਗੌਰਤਲਬ ਹੈ ਕਿ ਕੱਲ ਵੀ ਚੰਨੀ ਵੱਲੋਂ ਪੰਜਾਬ ਕੈਬਨਿਟ ਦੀ ਬੈਠਕ ਬੁਲਾਈ ਗਈ ਸੀ ਜਿਸ ਵਿਚ ਕਈ ਅਹਿਮ ਫੈਸਲੇ ਮੰਤਰੀ ਮੰਡਲ ਵੱਲੋਂ ਲਏ ਗਏ। ਪੰਜਾਬ ਵਿਚ ਵਿਧਾਨ ਸਭਾ ਚੋਣਾਂ ਬਹੁਤ ਨੇੜੇ ਹਨ। ਇਸ ਲਈ ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਅੱਜ ਬੁਲਾਈ ਗਈ ਕੈਬਨਿਟ ਦੀ ਮੀਟਿੰਗ ਵਿਚ ਕੋਈ ਧਮਾਕੇਦਾਰ ਫੈਸਲਾ ਲਿਆ ਜਾ ਸਕਦਾ ਹੈ। ਕੱਲ੍ਹ ਹੋਈ ਕੈਬਨਿਟ ਦੀ ਬੈਠਕ ਵਿਚ ਚੰਨੀ ਨੇ ਕਿ ਜ਼ਮੀਂਦਾਰਾਂ ਨੂੰ ਖੇਤ ਵਿੱਚੋਂ 3 ਫੁੱਟ ਤੱਕ ਮਿੱਟੀ ਚੁਕਵਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ ਅਤੇ ਕਿਹਾ ਕਿ ਇਸ ਲਈ ਕੋਈ ਪੈਸਾ ਨਹੀਂ ਲੱਗੇਗਾ। ਕਿਸਾਨਾਂ ਨੂੰ ਕੋਈ ਤੰਗ ਨਹੀਂ ਕਰੂਗਾ। ਨਾਲ ਹੀ ਸਰਕਾਰ ਨੇ ਰੇਤੇ ਦਾ ਰੇਟ 9 ਰੁਪਏ ਪ੍ਰਤੀ ਫੁੱਟ ਤੋਂ ਘਟਾ ਕੇ 5 ਰੁਪਏ 50 ਪੈਸੇ ਕਰ ਦਿੱਤਾ ਹੈ। ਸਰਕਾਰ ਨੇ 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਦੀ ਜਾਣਕਾਰੀ ਜਲਦ ਵਿਧਾਨ ਸਭਾ ਵਿੱਚ ਬਿੱਲ ਰਾਹੀਂ ਦਿੱਤੀ ਜਾਵੇਗੀ। ਕੱਲ੍ਹ ਹੋਈ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਘੱਟੋ-ਘੱਟ ਮਜ਼ਦੂਰੀ ਵਧਾ ਦਿੱਤੀ ਹੈ। ਡੀ. ਸੀ. ਰੇਟ 415 ਰੁਪਏ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਹ ਫੈਸਲਾ ਉਦੋਂ ਕੀਤਾ ਹੈ ਜਦੋਂ ਪਿਛਲੇ ਦਿਨੀਂ ਦਿੱਲੀ ਦੀ ਆਪ ਸਰਕਾਰ ਨੇ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਡੀ. ਸੀ. ਰੇਟ ਘੱਟ ਹੈ। ਇਸ ਲਈ 415 ਰੁਪਏ ਘੱਟੋ-ਘੱਟ ਮਜ਼ਦੂਰੀ ਨੂੰ 1 ਮਾਰਚ 2020 ਤੋਂ ਵਧਾਇਆ ਜਾ ਰਿਹਾ ਹੈ। ਇਸ ਨਾਲ ਪਿਛਲੇ ਬਕਾਏ ਮਿਲਣਗੇ ਅਤੇ ਅੱਗੇ ਵੀ ਇਹੀ ਰੇਟ ਰਹੇਗਾ। ਇਹ ਸਰਕਾਰੀ ਅਤੇ ਨਾਲ ਪ੍ਰਾਈਵੇਟ ‘ਤੇ ਵੀ ਲਾਗੂ ਹੋਵੇਗਾ। ਸੀ. ਐੱਮ. ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਬ੍ਰੀਫਿੰਗ ਦੌਰਾਨ ਸਟੇਜ ਸਾਂਝੀ ਕੀਤੀ। ਪਿਛਲੇ ਹੀ ਦਿਨ ਹਰੀਸ਼ ਚੌਧਰੀ ਦੀ ਮੌਜੂਦਗੀ ਵਿੱਚ ਦੋਹਾਂ ਵਿਚਕਾਰ ਗੱਲਬਾਤ ਹੋਈ ਸੀ। ਇਸ ਦੌਰਾਨ ਖ਼ਬਰ ਸੀ ਕਿ ਏ. ਜੀ. ਤੇ ਡੀ. ਜੀ. ਪੀ. ਨੂੰ ਬਦਲਣ ਦਾ ਐਲਾਨ ਕੈਬਨਿਟ ਮੀਟਿੰਗ ਪਿੱਛੋਂ ਕੀਤਾ ਜਾ ਸਕਦਾ ਹੈ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous News

ਸਾਮਾਨ ਬਾਹਰ ਰੱਖਣ ਵਾਲੇ ਦੁਕਾਨਦਾਰਾਂ ਨੂੰ ਅੱਜ ਤੋਂ ਹੋਵੇਗਾ 5 ਹਜ਼ਾਰ ਜੁਰਮਾਨਾ

Next News

ਪੰਜਾਬ ਸਰਕਾਰ ਦਾ ਹਾਲ! ਪੱਲੇ ਨਹੀਂ ਧੇਲਾ ਕਰਦੀ ਮੇਲਾ-ਮੇਲਾ