ਸਹਾਇਕ ਲਾਈਨਮੈਨ ਅਮਨਦੀਪ ਸਿੰਘ ਨੇ ਗਰੀਬ ਪਰਿਵਾਰ ਕੀਤਾ ਮੀਟਰ ਕਨੈਕਸ਼ਨ ਦਾਨ।

4 mins read

ਸਥਾਨਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸ਼ਹਿਰੀ ਮੰਡਲ ਦਫ਼ਤਰ ਦੇ ਇੱਕ ਸਹਾਇਕ ਲਾਈਨ ਮੈਨ ਅਮਨਦੀਪ ਸਿੰਘ ਨੇ ਆਪਣੇ ਪ੍ਰੋਵਿਜ਼ਨਲ ਪੀਰਿਯਡ ਪੂਰਾ ਹੋਣ ਤੇ ਨਕੋਦਰ ਨੇੜੇ ਪਿੰਡ ਮਾਹੁੰਵਾਲ ਦੀ ਲੋੜਵੰਦ ਵਸਨੀਕ ਬਜ਼ੁਰਗ ਔਰਤ ਗਿਆਨੋ ਨੂੰ ਬਿਜਲੀ ਕੁਨੈਕਸ਼ਨ ਦਾਨ ਕੀਤਾ। ਜਾਣਕਾਰੀ ਅਨੁਸਾਰ ਸਬ ਡਵੀਜ਼ਨ ਆਫ਼ੀਸਰ ਲਵਪ੍ਰੀਤ ਸਿੰਘ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਅਮਨਦੀਪ ਨੇ ਸਿਕਿਓਰਟੀ ਫੀਸ ਅਦਾ ਕੀਤੀ ਅਤੇ ਉਸਦੇ ਸਾਥੀ ਕਰਮਚਾਰੀ ਸੁਖੀ ਰਾਮ CHB ਨੇ ਕੁਨੈਕਸ਼ਨ ਜਾਰੀ ਕੀਤਾ। ਗਿਆਨੋ ਨੇ ਅਮਨਦੀਪ ਸਿੰਘ ਦੇ ਨਾਲ ਨਾਲ ਬਿਜਲੀ ਮਹਿਕਮੇ ਦਾ ਵੀ ਧੰਨਵਾਦ ਕੀਤਾ। ਇਥੇ ਇਹ ਗੱਲ ਕਹਿਣਾ ਬਿਲਕੁਲ ਜਾਇਜ਼ ਹੈ ਕਿ ਬਿਜਲੀ ਮਹਿਕਮੇ ਨੂੰ ਲੋਟੂ ਮਹਿਕਮਾ ਕਹਿਣ ਵਾਲਾ ਦੌਰ ਹੁਣ ਖਤਮ ਹੁੰਦਾ ਜਾਂਦਾ ਨਜ਼ਰ ਆ ਰਿਹਾ ਹੈ। ਨੌਜਵਾਨ ਪੀੜ੍ਹੀ ਅੰਦਰਲੀ ਦਾਨੀ ਭਾਵਨਾ ਭਵਿੱਖ ਵਾਸਤੇ ਬਹੁਤ ਸ਼ੁਭ ਸੰਕੇਤ ਦਿੰਦੀ ਨਜ਼ਰ ਆ ਰਹੀ ਹੈ।

Vijay Kumar

ACTIVE
This is Authorized Journalist of The Feedfront News and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਵਪਾਰ ਮੰਡਲ ਦੀ ਸੂਬਾ ਪੱਧਰੀ ਪ੍ਰਤੀਨਿਧੀ ਕਾਨਫਰੰਸ 7 ਨਵੰਬਰ ਨੂੰ ਜੀਂਦ ਵਿਖੇ

Next Story

ਦਿਵਾਲੀ ਦੀ ਰਾਤ 23 ਲੋਕ ਪਟਾਕਿਆਂ ਨਾਲ ਝੁਲਸੇ

Latest from Blog