ਆਪਣੇ ਵਿਛਾਏ ਕੰਡੇ ਚੁਗਣ ਲਈ ਮਜਬੂਰ ਦਿੱਲੀ ਪੁਲਸ

14 views
10 mins read

ਦਿੱਲੀ ਪੁਲਸ ਨੇ ਸ਼ੁੱਕਰਵਾਰ ਦਿੱਲੀ-ਯੂ ਪੀ ਬਾਰਡਰ ਨੇੜੇ ਗਾਜ਼ੀਪੁਰ ਵਿਚ ਕਿਸਾਨ ਅੰਦੋਲਨ ਵਾਲੀ ਥਾਂ ਤੋਂ ਬੈਰੀਕੇਡ ਅਤੇ ਕੰਡਿਆਲੀ ਤਾਰਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ | ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਦਿਲੀ ਵਿੱਚ ‘ਟਰੈਕਟਰ ਪਰੇਡ’ ਦੌਰਾਨ ਹੋਈ ਹਿੰਸਾ ਤੋਂ ਬਾਅਦ ਪੁਲਸ ਨੇ ਲੋਹੇ, ਸੀਮਿੰਟ ਦੇ ਬੈਰੀਕੇਡ ਅਤੇ ਕੰਡਿਆਲੀ ਤਾਰ ਲਗਾ ਦਿੱਤੀ ਸੀ | ਡਿਪਟੀ ਕਮਿਸ਼ਨਰ ਆਫ ਪੁਲਸ (ਪੂਰਬੀ) ਪਿ੍ਅੰਕਾ ਕਸ਼ਯਪ ਨੇ ਕਿਹਾ-ਨੈਸ਼ਨਲ ਹਾਈਵੇਅ-9 ਤੋਂ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਸੁਪਰੀਮ ਕੋਰਟ ਨੇ 21 ਅਕਤੂਬਰ ਨੂੰ ਹਦਾਇਤ ਕੀਤੀ ਸੀ ਕਿ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਬਾਰਡਰ ਤੋਂ ਸੜਕੀ ਰੋਕਾਂ ਹਟਾਈਆਂ ਜਾਣ | ਇਨ੍ਹਾਂ ਥਾਂਵਾਂ ‘ਤੇ ਕਿਸਾਨ 26 ਨਵੰਬਰ 2020 ਤੋਂ ਮੋਰਚੇ ਲਾਈ ਬੈਠੇ ਹਨ | ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸਾਨ ਪੁਰਅਮਨ ਅੰਦੋਲਨ ਕਰ ਸਕਦੇ ਹਨ ਪਰ ਸੜਕਾਂ ਨਹੀਂ ਰੋਕੀਆਂ ਜਾਣੀਆਂ ਚਾਹੀਦੀਆਂ | ਇਸੇ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਉਹ ਤਾਂ ਸ਼ੁਰੂ ਤੋਂ ਕਹਿ ਰਹੇ ਸੀ ਕਿ ਸੜਕਾਂ ਉਨ੍ਹਾਂ ਨੇ ਨਹੀਂ ਰੋਕੀਆਂ ਸਗੋਂ ਦਿੱਲੀ ਪੁਲਸ ਨੇ ਅੜਿੱਕੇ ਡਾਹੇ ਹੋਏ ਹਨ | ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਸੜਕਾਂ ਪੂਰੀ ਤਰ੍ਹਾਂ ਕਲੀਅਰ ਕਰਨ ਬਾਰੇ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਕੀਤਾ ਜਾਵੇਗਾ | ਆਉਣ ਵਾਲੇ ਦਿਨਾਂ ਵਿਚ ਟਰੈਫਿਕ ਨਾਰਮਲ ਹੋ ਜਾਵੇਗਾ | ਮੋਰਚੇ ਦੇ ਇਕ ਹੋਰ ਸੀਨੀਅਰ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨਾਂ ‘ਤੇ ਸੜਕਾਂ ਰੋਕਣ ਦੇ ਝੂਠੇ ਦੋਸ਼ ਲਾਏ ਜਾ ਰਹੇ ਸਨ | ਸਿੰਘੂ ਬਾਰਡਰ ‘ਤੇ ਕਿਸਾਨ ਸੜਕ ਦੇ ਉਸ ਹਿੱਸੇ ਵਿਚ ਬੈਠੇ ਹਨ ਜਿਸਨੂੰ ਫਲਾਈਓਵਰ ਦੇ ਨਿਰਮਾਣ ਕਾਰਨ ਪਹਿਲਾਂ ਹੀ ਟਰੈਫਿਕ ਲਈ ਬੰਦ ਕੀਤਾ ਹੋਇਆ ਹੈ | ਡਾ. ਪਾਲ ਨੇ ਕਿਹਾ—ਪੁਲਸ ਵੱਲੋਂ ਬੈਰੀਕੇਡ ਹਟਾਉਣ ਤੋਂ ਸਾਫ ਹੋ ਗਿਆ ਹੈ ਕਿ ਰੋਕਾਂ ਪੁਲਸ ਨੇ ਲਾਈਆਂ ਸਨ, ਕਿਸਾਨਾਂ ਨੇ ਨਹੀਂ | ਸਾਡੇ ਵੱਲੋਂ ਜੇ ਕੋਈ ਰੁਕਾਵਟ ਹੋਈ ਤਾਂ ਉਹ ਟਰੈਫਿਕ ਆਮ ਵਾਂਗ ਕਰਨ ਲਈ ਦੂਰ ਕਰ ਦਿੱਤੀ ਜਾਵੇਗੀ | ਰਾਹੁਲ ਗਾਂਧੀ ਨੇ ਟਵੀਟ ਕੀਤਾ-ਫਿਲਹਾਲ ਸਿਰਫ ਦਿਖਾਵੇ ਲਈ ਬੈਰੀਕੇਡਾਂ ਨੂੰ ਹਟਾਇਆ ਗਿਆ ਹੈ, ਜਲਦੀ ਹੀ ਤਿੰਨੋਂ ਖੇਤੀਬਾੜੀ ਵਿਰੋਧੀ ਕਾਨੂੰਨਾਂ ਨੂੰ ਵੀ ਹਟਾ ਦਿੱਤਾ ਜਾਵੇਗਾ | ਅੰਨਦਾਤਾ ਸੱਤਿਆਗ੍ਰਹਿ ਜ਼ਿੰਦਾਬਾਦ

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਥਾਣੇ ‘ਚ ਚੱਲੇ ਹਾਈ ਵੋਲਵਟੇਜ ਡਰਾਮੇ ਤੋਂ ਬਾਅਦ ਦੀਦੀ ਦੇ ਦੀਵਾਨੇ ਦੇਵਰ ਨੇ ਭਰੀ ਪ੍ਰੇਮਿਕਾ ਦੀ ਮਾਂਗ, ਹੋਇਆ ਅਨੋਖਾ ਵਿਆਹ

Next Story

ਭਾਈ ਘੱਨਈਆ ਜੀ ਅਸ਼ੀਰਵਾਦ ਸੋਸਾਇਟੀ ਅਤੇ ਰੋਟਰੀ ਕਲੱਬ ਈਸਟ ਨਕੋਦਰ ਨੇ 25 ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ।

Latest from Blog