ਬੱਚੇ ਨੂੰ ਸਮਝਾਉਣ ਦਾ ਤਰੀਕਾ

29 views
4 mins read

ਮਿਰਜ਼ਾਪੁਰ ਦੇ ਇਕ ਸਕੂਲ ਦੇ ਹੈੱਡਮਾਸਟਰ ਵੱਲੋਂ ਦੂਜੀ ਦੇ ਵਿਦਿਆਰਥੀ ਸੋਨੂੰ ਯਾਦਵ ਨੂੰ ਵੀਰਵਾਰ ਸਕੂਲ ਦੀ ਸਭ ਤੋਂ ਉਤਲੀ ਮੰਜ਼ਲ ਤੋਂ ਪੁੱਠਾ ਲਟਕਾਉਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੈੱਡਮਾਸਟਰ ਮਨੋਜ ਵਿਸ਼ਵਕਰਮਾ ਨੂੰ ਗਿ੍ਫਤਾਰ ਕਰ ਲਿਆ ਗਿਆ | ਜਦੋਂ ਸੋਨੂੰ ਰੋ ਰਿਹਾ ਸੀ ਤਾਂ ਹੈੱਡਮਾਸਟਰ ਧਮਕਾ ਰਿਹਾ ਸੀ ਕਿ ਜੇ ਉਸ ਨੇ ਲੰਚ ਬਰੇਕ ਦੌਰਾਨ ਇਕ ਵਿਦਿਆਰਥੀ ਨੂੰ ਦੰਦੀ ਵੱਢਣ ਦੀ ਮੁਆਫੀ ਨਾ ਮੰਗੀ ਤਾਂ ਉਹ ਉਸ ਨੂੰ ਭੁੰਜੇ ਸੁੱਟ ਦੇਵੇਗਾ | ਸੋਨੂੰ ਦੀਆਂ ਚੀਕਾਂ ਸੁਣ ਕੇ ਜਦ ਕਈ ਵਿਦਿਆਰਥੀ ਇਕੱਠੇ ਹੋ ਗਏ ਤਾਂ ਜਾ ਕੇ ਹੈੱਡਮਾਸਟਰ ਨੇ ਉਸ ਨੂੰ ਛੱਡਿਆ | ਸੋਨੂੰ ਦੇ ਪਿਤਾ ਨੇ ਕਿਹਾ ਕਿ ਗੁਰੂ ਜੀ ਨੇ ਜੋ ਕੀਤਾ, ਉਹ ਗਲਤ ਸੀ, ਪਰ ਉਨ੍ਹਾ ਪਿਆਰ ਨਾਲ ਕੀਤਾ, ਇਸ ਕਰਕੇ ਉਨ੍ਹਾ ਨੂੰ ਗੁਰੂ ਜੀ ‘ਤੇ ਕੋਈ ਗਿਲਾ ਨਹੀਂ | ਹੈੱਡਮਾਸਟਰ ਨੇ ਕਿਹਾ ਕਿ ਸੋਨੂੰ ਦੇ ਪਿਤਾ ਨੇ ਹੀ ਉਸ ਨੂੰ ‘ਠੀਕ’ ਕਰਨ ਲਈ ਕਿਹਾ ਸੀ | ਉਹ ਬਹੁਤ ਸ਼ਰਾਰਤੀ ਹੈ ਤੇ ਵਿਦਿਆਰਥੀਆਂ ਤੋਂ ਇਲਾਵਾ ਟੀਚਰਾਂ ਨੂੰ ਵੀ ਦੰਦੀ ਵੱਢ ਦਿੰਦਾ ਹੈ | ਉਸ ਨੂੰ ਡਰਾਉਣ ਲਈ ਹੀ ਉਨ੍ਹਾ ਉਸ ਨੂੰ ਪੁੱਠਾ ਲਟਕਾਇਆ |

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous News

ਨਕੋਦਰ ਵਿਖੇ ਲਗਾਇਆ ਗਿਆ ਬਿਜਲੀ ਬਕਾਇਆ ਮੁਆਫ਼ੀ ਕੈਂਪ।

Next News

ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਹੰਕਾਰ ਵਿੱਚ ਦਿੱਤਾ ਵਿਵਾਦਤ ਬਿਆਨ