ਜਨਵਰੀ-ਫਰਵਰੀ ‘ਚ 3 ਡਿਗਰੀ ਤੱਕ ਡਿੱਗ ਸਕਦੈ ਤਾਪਮਾਨ

14 views
8 mins read

ਦੇਸ਼ ਦੇ ਕਈ ਹਿੱਸਿਆਂ ‘ਚ ਮਾਨਸੂਨ ਦੇਰੀ ਨਾਲ ਜਾਣ ਤੋਂ ਬਾਅਦ ਹੁਣ ਖ਼ਬਰ ਹੈ ਕਿ ਇਸ ਵਾਰ ਕੜਾਕੇ ਦੀ ਸਰਦੀ ਪੈ ਸਕਦੀ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਵਾਰ ਪ੍ਰਸ਼ਾਂਤ ਮਹਾਂਸਾਗਰ ‘ਚ ਲਾ ਨੀਨਾ ਦੇ ਚਲਦੇ ਉਤਰੀ ਭਾਰਤ ‘ਚ ਕੜਾਕੇ ਦੀ ਸਰਦੀ ਪੈ ਸਕਦੀ ਹੈ। ਇਸ ਖ਼ਬਰ ਨੇ ਦੁਨੀਆ ਭਰ ਦੀਆਂ ਮੌਸਮ ਸੰਸਥਾਵਾਂ ਨੂੰ ਆਮ ਨਾਲੋਂ ਘੱਟ ਤਾਪਮਾਨ ਦੀ ਚੇਤਾਵਨੀ ਜਾਰੀ ਕਰਨ ਦੇ ਸੰਕੇਤ ਦਿੱਤੇ ਹਨ। ਬਲੂਮਬਰਗ ਦੀ ਇੱਕ ਰਿਪੋਰਟ ਅਨੁਸਾਰ ਇਸ ਸਾਲ ਜਨਵਰੀ ਅਤੇ ਫਰਵਰੀ ‘ਚ ਭਾਰਤ ਦੇ ਕੁਝ ਉਤਰੀ ਸੂਬਿਆਂ ‘ਚ ਕੜਾਕੇ ਦੀ ਠੰਢ ਪਵੇਗੀ, ਇੱਥੇ ਤਾਪਮਾਨ 3 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਜ਼ਿਆਦਾ ਕੜਾਕੇ ਦੀ ਸਰਦੀ ਦਾ ਮਤਲਬ ਹੈ ਕਿ ਕਈ ਏਸ਼ੀਆਈ ਦੇਸ਼ਾਂ ਨੂੰ ਊਰਜਾ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਾਅਵਾ ਕੀਤਾ ਗਿਆ ਹੈ ਕਿ ਕੜਾਕੇ ਦੀ ਸਰਦੀ ਦਾ ਅਸਰ ਚੀਨ ਦੀ ਊਰਜਾ ਵਿਵਸਥਾ ‘ਤੇ ਪੈ ਸਕਦਾ ਹੈ। ਭਾਰਤ ਵੀ ਏਸ਼ੀਆ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਤੇਲ ਦੀਆਂ ਵਧਦੀਆਂ ਕੀਮਤਾਂ ਨਾਲ ਜੂਝ ਰਿਹਾ ਹੈ। ਹਾਲਾਂਕਿ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ‘ਚ ਘੱਟ ਊਰਜਾ ਖ਼ਪਤ ਹੁੰਦੀ ਹੈ। ਭਾਰਤ ‘ਚ ਲਾ ਨੀਨਾ ਦਾ ਅਸਰ ਪਿਛਲੇ ਕੁਝ ਹਫ਼ਤਿਆਂ ‘ਚ ਹੋਈਆਂ ਮੌਸਮ ਦੀ ਘਟਨਾਵਾਂ ‘ਚ ਦੇਖਿਆ ਜਾ ਸਕਦਾ ਹੈ। ਭਾਰੀ ਬਾਰਸ਼ ਅਤੇ ਮਾਨਸੂਨ ਦੀ ਦੇਰੀ ਨਾਲ ਵਾਪਸੀ ਦੋਵੇਂ ਲਾ ਨੀਨਾ ਨਾਲ ਜੁੜਿਆ ਹੋਇਆ ਹੈ। ਐਤਵਾਰ ਨੂੰ ਹੋਈ ਬਰਫ਼ਬਾਰੀ ਕਾਰਨ ਲਾਹੌਲ ਸਪਿਤੀ ਅਤੇ ਕਨੌਰ ਵਰਗੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਤਾਪਮਾਨ ਪਹਿਲਾਂ ਹੀ ਜ਼ੀਰੋ ਤੋਂ ਥੱਲੇ ਪਹੁੰਚ ਗਿਆ ਹੈ। ਸ਼ਿਮਲਾ ‘ਚ ਆਈ ਐੱਮ ਡੀ ਦੇ ਅੰਕੜਿਆਂ ਅਨੁਸਾਰ ਲਾਹੌਲ ਸਪਿਤੀ ‘ਚ ਕੇਲਾਂਗ ਵਿੱਚ ਜ਼ੀਰੋਂ ਤੋਂ 5 ਡਿਗਰੀ ਸੈਲਸੀਅਸ ਘੱਟ ਤਾਪਮਾਨ ਦੇ ਨਾਲ ਉਤਰੀ ਸੂਬੇ ‘ਚ ਸਰਦੀ ਛੇਤੀ ਆ ਗਈ ਹੈ। ਸੂਬੇ ਦੀ ਰਾਜਧਾਨੀ ‘ਚ ਵੀ ਪਿਛਲੇ 24 ਘੰਟਿਆਂ ‘ਚ ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous News

ਫੀਡਫਰੰਟ ਦੇ ਸੰਪਾਦਕ ਮਾਤਾ ਚਿੰਤਪੁਰਨੀ ਹਾਲਾਤ ਦੇਖ ਹੋਏ ਚਿੰਤਤ

Next News

ਨਕੋਦਰ ਵਿਖੇ ਲਗਾਇਆ ਗਿਆ ਬਿਜਲੀ ਬਕਾਇਆ ਮੁਆਫ਼ੀ ਕੈਂਪ।