1 ਤੋਂ 31 ਅਕਤੂਬਰ ਤੱਕ ਸਵੱਛ ਭਾਰਤ ਅਭਿਯਾਨ : ਸ਼੍ਰੀ ਅਨੁਰਾਗ ਠਾਕੁਰ

16 views
8 mins read

ਸਰਕਾਰ ਮੁੱਖ ਰੂਪ ਨਾਲ ਇੱਕ ਵਾਰ ਉਪਯੋਗ ਹੋਣ ਵਾਲੇ ਪਲਾਸਟਿਕ ਕਚਰੇ ਨੂੰ ਖ਼ਤਮ ਕਰਨ ਲਈ 1 ਤੋਂ 31 ਅਕਤੂਬਰ , 2021 ਤੱਕ , ਇੱਕ ਮਹੀਨਾ ਚੱਲਣ ਵਾਲੇ ਦੇਸ਼ਵਿਆਪੀ ਸਵੱਛ ਭਾਰਤ ਅਭਿਯਾਨ ਦਾ ਸ਼ੁਭਾਰੰਭ ਕਰੇਗੀ। ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਇੱਕ ਟਵੀਟ ਸੰਦੇਸ਼ ਵਿੱਚ ਇਸ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ ਭਾਰਤ ਦੀ ਸੁਤੰਤਰਤਾ ਦੇ 75 ਸਾਲ ਮਨਾਉਣ ਲਈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਤਾਂ ਪਲਾਸਟਿਕ ਮੁਕਤ ਭਾਰਤ ਬਣਾਉਣ ਦਾ ਸਾਡਾ ਸੰਕਲਪ ਹੈ ਜੋ ਗਾਂਧੀ ਜੀ ਦੇ ਸੁਪਨਿਆਂ ਦਾ ਭਾਰਤ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ‘ਤੇ ਅਧਾਰਿਤ ਹੈ ਜਿਸ ਵਿੱਚ ਸਵੱਛਤਾ ਸਰਬਉੱਚ ਪ੍ਰਾਥਮਿਕਤਾ ਹੈ ।
ਮੰਤਰੀ ਮਹੋਦਯ ਨੇ ਸਾਰਿਆਂ ਨੂੰ ਇਸ ਅਭਿਯਾਨ ਵਿੱਚ ਉਤਸਾਹਪੂਰਵਕ ਸ਼ਾਮਿਲ ਹੋਣ ਅਤੇ ਸੰਕਲਪ ਸੇ ਸਿੱਧੀ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਦੀ ਤਾਕੀਦ ਕੀਤੀ ਹੈ। ਮੰਤਰੀ ਮਹੋਦਯ ਨੇ ਟਵੀਟ ਵਿੱਚ ਕਿਹਾ, ਸਵੱਛਤਾ ਸਰਬਉੱਚ ਹੈ। # ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਆਪਸੀ ਸਹਿਯੋਗ ਨਾਲ ਦੇਸ਼ ਨੂੰ ਪਲਾਸਟਿਕ ਕਚਰੇ ਤੋਂ ਆਜ਼ਾਦੀ ਦਿਵਾਉਣ ਲਈ ਸੰਕਲਪ ਸੇ ਸਿੱਧੀ ਮੂਲ ਮੰਤਰ ਦੁਆਰਾ 1 ਤੋਂ 31 ਅਕਤੂਬਰ ਤੱਕ ਚੱਲਣ ਵਾਲੇ # ਸਵੱਛ ਭਾਰਤ ਅਭਿਯਾਨ ਪ੍ਰੋਗਰਾਮ ਨਾਲ ਜੁੜੋ। ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਸਵੱਛਤਾ ਅਭਿਯਾਨ ਹੋਵੇਗਾ, ਜਿਸ ਵਿੱਚ ਦੇਸ਼ ਦੇ ਕਈ ਹਿੱਸਿਆਂ ਤੋਂ 75 ਲੱਖ ਟਨ ਤੋਂ ਅਧਿਕ ਕਚਰਾ, ਮੁੱਖ ਰੂਪ ਨਾਲ ਪਲਾਸਟਿਕ ਕਚਰਾ , ਇਕੱਠਾ ਕੀਤਾ ਜਾਵੇਗਾ ਅਤੇ ਇਸ ਨੂੰ ‘ਵੇਸਟ ਟੂ ਵੈਲਥ ਮਾਡਲ’ ਦੇ ਅਧਾਰ ‘ਤੇ ਅੱਗੇ ਪ੍ਰਸੰਸਕ੍ਰਿਤ ਕੀਤਾ ਜਾਵੇਗਾ । ਇਸ ਅਭਿਯਾਨ ਦਾ ਉਦੇਸ਼ “ਸਵੱਛ ਭਾਰਤ : ਸੁਰੱਖਿਅਤ ਭਾਰਤ” ਦੇ ਮੰਤਰ ਦਾ ਪ੍ਰਚਾਰ ਕਰਨਾ ਹੈ ।

ਅਭਿਯਾਨ ਵਿੱਚ ਭਾਗ ਲੈਣ ਲਈ ਵਿਅਕਤੀ, ਸੰਗਠਨ, ਹਿਤਧਾਰਕ ਆਦਿ ਹੇਠਾਂ ਦਿੱਤੇ ਗਏ ਲਿੰਕ ‘ਤੇ ਰਜਿਸਟਰ ਕਰਾ ਸਕਦੇ ਹਨ : https://docs.google.com/forms/d/e/1FAIpQLSfnk5KMQ_bvtk1cFe56oCya0p3semGoKY5vEOJDdPtxzWAdaA/viewform

  Leave a Reply

  Your email address will not be published.

  Previous Story

  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਸੁਗਾ ਯੋਸ਼ੀਹਿਦੇ ਨੇ ਕੁਝ ਮਹੱਤਵਪੂਰਨ ਸੁਝਾਅ ਲਏ

  Next Story

  ਮਨ ਕੀ ਬਾਤ ਦੀ 81ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

  Latest from Blog

  ‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

  श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…