ਰਾਸ਼ਟਰਪਤੀ ਨੇ ਨੈਸ਼ਨਲ ਸਰਵਿਸ ਸਕੀਮ ਅਵਾਰਡ ਪ੍ਰਦਾਨ ਕੀਤੇ

16 views
14 mins read

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (24 ਸਤੰਬਰ 2021 ਨੂੰ) ਇੱਕ ਵਰਚੁਅਲ ਸਮਾਰੋਹ ਵਿੱਚ ਸਾਲ 2019-20 ਦੇ ਲਈ ਨੈਸ਼ਨਲ ਸਰਵਿਸ ਸਕੀਮ ਅਵਾਰਡ ਪ੍ਰਦਾਨ ਕੀਤੇ। ਇਸ ਅਵਸਰ ’ਤੇ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਮਾਨਵ ਜੀਵਨ ਦੀ ਇਮਾਰਤ ਅਕਸਰ ਵਿਦਿਆਰਥੀ ਜੀਵਨ ਦੀ ਨੀਂਹ ’ਤੇ ਖੜ੍ਹੀ ਹੁੰਦੀ ਹੈ। ਵੈਸੇ ਤਾਂ ਸਿੱਖਣਾ ਜੀਵਨ ਭਰ ਚਲਣ ਵਾਲੀ ਇੱਕ ਨਿਰੰਤਰ ਪ੍ਰਕਿਰਿਆ ਹੈ, ਲੇਕਿਨ ਬੁਨਿਆਦੀ ਸ਼ਖ਼ਸੀਅਤ ਵਿਕਾਸ ਵਿਦਿਆਰਥੀ ਜੀਵਨ ਦੇ ਦੌਰ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ। ਇਸ ਲਈ ਉਹ ਨੈਸ਼ਨਲ ਸਰਵਿਸ ਸਕੀਮ-ਐੱਨਐੱਸਐੱਸ ਨੂੰ ਇੱਕ ਦੂਰਦਰਸ਼ੀ ਸਕੀਮ ਮੰਨਦੇ ਹਨ, ਜਿਸ ਦੇ ਜ਼ਰੀਏ ਵਿਦਿਆਰਥੀਆਂ ਨੂੰ ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਵਿੱਚ ਹੀ ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਦਾ ਅਵਸਰ ਮਿਲਦਾ ਹੈ। ਇਸ ਤੱਥ ਵੱਲ ਇਸ਼ਾਰਾ ਕਰਦੇ ਹੋਏ ਕਿ ਨੈਸ਼ਨਲ ਸਰਵਿਸ ਸਕੀਮ ਦੀ ਸਥਾਪਨਾ ਸਾਲ 1969 ਵਿੱਚ ਮਹਾਤਮਾ ਗਾਂਧੀ ਦੀ ਜਨਮ ਸ਼ਤਾਬਦੀ ਦੇ ਅਵਸਰ ’ਤੇ ਕੀਤੀ ਗਈ ਸੀ, ਰਾਸ਼ਟਰਪਤੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਆਪਣਾ ਪੂਰਾ ਜੀਵਨ ਮਾਨਵਤਾ ਦੀ ਸੇਵਾ ਵਿੱਚ ਹੀ ਸਮਰਪਿਤ ਕਰ ਦਿੱਤਾ। ਉਨ੍ਹਾਂ ਦੀ ਇੱਛਾ ਸੀ ਕਿ ਸਾਡੇ ਦੇਸ਼ ਦੇ ਯੁਵਾ ਜ਼ਿੰਮੇਦਾਰ ਨਾਗਰਿਕ ਬਣਨ ਅਤੇ ਆਪਣੀ ਸ਼ਖ਼ਸੀਅਤ ਨੂੰ ਪਹਿਚਾਣਨ। ਗਾਂਧੀ ਜੀ ਦੇ ਅਨੁਸਾਰ ‘ਖ਼ੁਦ ਨੂੰ ਜਾਣਨ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਖ਼ੁਦ ਨੂੰ ਦੂਸਰਿਆਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਜਾਵੇ। ਗਾਂਧੀ ਜੀ ਦਾ ਜੀਵਨ ਮਾਨਵ ਸੇਵਾ ਦੀ ਉਤਕ੍ਰਿਸ਼ਟ ਉਦਹਾਰਣ ਹੈ। ਉਨ੍ਹਾਂ ਦੇ ਆਦਰਸ਼ ਅਤੇ ਉਨ੍ਹਾਂ ਦੀ ਸੇਵਾ ਦੀ ਭਾਵਨਾ ਅੱਜ ਵੀ ਸਾਡੇ ਸਭ ਦੇ ਲਈ ਪ੍ਰਾਸੰਗਿਕ ਤੇ ਪ੍ਰੇਰਣਾਦਾਈ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ-19 ਦੇ ਸ਼ੁਰੂਆਤੀ ਪ੍ਰਕੋਪ ਦੇ ਸਮੇਂ ਤੋਂ ਲੈ ਕੇ, ਬੜੇ ਪੈਮਾਨੇ ’ਤੇ ਮਾਸਕ ਦਾ ਉਤਪਾਦਨ ਸ਼ੁਰੂ ਹੋਣ ਤੱਕ ਐੱਨਐੱਸਐੱਸ ਦੁਆਰਾ 2 ਕਰੋੜ 30 ਲੱਖ ਤੋਂ ਅਧਿਕ ਮਾਸਕ ਬਣਾਏ ਗਏ ਅਤੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਵੰਡੇ ਗਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਐੱਨਐੱਸਐੱਸ ਵਲੰਟੀਅਰਾਂ ਨੇ ਹੈਲਪਲਾਈਨ ਦੇ ਜ਼ਰੀਏ ਲੋਕਾਂ ਨੂੰ ਕੋਵਿਡ ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਕੀਤੀ ਅਤੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਜਾਗਰੂਕਤਾ ਅਤੇ ਰਾਹਤ ਗਤੀਵਿਧੀਆਂ ਵਿੱਚ ਮਦਦ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਪੂਰੇ ਦੇਸ਼ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਭਾਰਤੀ ਸੁਤੰਤਰਤਾ ਅੰਦੋਲਨ ਅਤੇ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ’ਤੇ ਵੈਬੀਨਾਰ/ਸੈਮੀਨਾਰ ਆਯੋਜਿਤ ਕਰਕੇ ਇਸ ਮਹੋਤਸਵ ਵਿੱਚ ਐੱਨਐੱਸਐੱਸ ਦੇ ਵਲੰਟੀਅਰ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਸੁਤੰਤਰਤਾ ਸੰਗ੍ਰਾਮ ਅਤੇ ਸੁਤੰਤਰਤਾ ਸੈਨਾਨੀਆਂ ਦੇ ਆਦਰਸ਼ਾਂ ਬਾਰੇ ਜਾਗਰੂਕਤਾ ਫੈਲਾਉਣਾ ਵੀ ਰਾਸ਼ਟਰ ਦੀ ਸੇਵਾ ਹੈ। ਸਾਲ 1993-94 ਵਿੱਚ ਨੈਸ਼ਨਲ ਸਰਵਿਸ ਸਕੀਮ ਦੇ ਸਿਲਵਰ ਜੁਬਲੀ ਵਰ੍ਹੇ ਦੇ ਅਵਸਰ ’ਤੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੁਆਰਾ ਐੱਨਐੱਸਐੱਸ ਅਵਾਰਡਸ ਦੀ ਸਥਾਪਨਾ ਕੀਤੀ ਗਈ ਸੀ। ਇਨ੍ਹਾਂ ਅਵਾਰਡਸ ਦਾ ਉਦੇਸ਼ ਯੁਨੀਵਰਸਿਟੀਆਂ/ਕਾਲਜਾਂ, (+2) ਪਰਿਸ਼ਦਾਂ ਅਤੇ ਸੀਨੀਅਰ ਸੈਕੰਡਰੀ, ਐੱਨਐੱਸਐੱਸ ਯੂਨਿਟਾਂ/ਪ੍ਰੋਗਰਾਮ ਅਫ਼ਸਰਾਂ ਅਤੇ ਐੱਨਐੱਸਐੱਸ ਵਲੰਟੀਅਰਾਂ ਦੁਆਰਾ ਕੀਤੀ ਗਈ ਵਲੰਟਰੀ ਕਮਿਊਨਿਟੀ ਸਰਵਿਸ ਦੇ ਲਈ ਉਤਕ੍ਰਿਸ਼ਟ ਯੋਗਦਾਨ ਨੂੰ ਪਹਿਚਾਣਨਾ ਅਤੇ ਸਨਮਾਨਿਤ ਕਰਨਾ ਹੈ।

  Leave a Reply

  Your email address will not be published.

  Previous Story

  ਰੱਖਿਆ ਮੰਤਰਾਲਾ ਨੇ ਇਕਰਾਰਨਾਮੇ ‘ਤੇ ਕੀਤੇ ਹਸਤਾਖਰ

  Next Story

  ਗੁਰੂਆਂ ਦੇ ਧਰਤੀ ਪੰਜਾਬ ਵਿੱਚ ਅਜੇ ਵੀ ਜਾਤੀਵਾਦ ਭਾਰੂ ਮਲਕੀਤ ਚੁੰਬਰ

  Latest from Blog