ਪ੍ਰਧਾਨ ਮੰਤਰੀ ਨੇ ਤਿੰਨ ਸਾਲ ਪੂਰੇ ਹੋਣ ’ਤੇ ‘ਆਯੁਸ਼ਮਾਨ ਭਾਰਤ’ ਪੀਐੱਮਜੇਏਵਾਈ ਦੀ ਸ਼ਲਾਘਾ ਕੀਤੀ

14 views
54 mins read

ਕੇਂਦਰੀ ਸਿਹਤ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਆਯੁਸ਼ਮਾਨ ਭਾਰਤ ਦੀ ਤੀਜੀ ਵਰ੍ਹੇਗੰਢ ਮੌਕੇ ਆਰੋਗਿਆ ਮੰਥਨ 3.0 ਦਾ ਉਦਘਾਟਨ ਕੀਤਾ। ਯੋਜਨਾ ਦੇ ਕੁਸ਼ਲ ਅਮਲ ਲਈ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਏਬੀ ਪੀਐੱਮ-ਜੇਏਵਾਈ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ‘ਆਯੁਸ਼ਮਾਨ ਉਤਕ੍ਰਿਸ਼ਟ ਪੁਰਸਕਾਰ’ ਪੁਰਸਕਾਰ ਦਿੱਤੇ ਗਏ।
ਇਸ ਯੋਜਨਾ ਵਿੱਚ ਦੇਸ਼ ਭਰ ਵਿੱਚ ਮੁੱਢਲੀਆਂ ਅਤੇ ਮਾਧਮਿਕ ਸਿਹਤ ਸਹੂਲਤਾਂ ਨੂੰ ਮੁੜ ਸੁਰਜੀਤ ਕਰਨ ਦੀ ਬਹੁਤ ਸੰਭਾਵਨਾ ਹੈ: ਡਾ: ਭਾਰਤੀ ਪ੍ਰਵੀਣ ਪਵਾਰ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਡਾ: ਭਾਰਤੀ ਪ੍ਰਵੀਣ ਪਵਾਰ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਦੀ ਮੌਜੂਦਗੀ ਵਿੱਚ ਦੇਸ਼ ਭਰ ਵਿੱਚ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (ਏਬੀ ਪੀਐੱਮ-ਜੇਏਵਾਈ) ਯੋਜਨਾ ਦੀ ਤੀਜੀ ਵਰ੍ਹੇਗੰਢ ਦੇ ਮੌਕੇ ਆਰੋਗਿਆ ਮੰਥਨ 3.0 ਦਾ ਉਦਘਾਟਨ ਅਤੇ ਸ਼ੈਸ਼ਨ ਦੀ ਪ੍ਰਧਾਨਗੀ ਕੀਤੀ। ਆਯੁਸ਼ਮਾਨ ਭਾਰਤ ਪੀਐੱਮ-ਜੇਏਈ ਦੀ ਸ਼ੁਰੂਆਤ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਆਲਮੀ ਸਿਹਤ ਸੰਭਾਲ (ਯੂਐੱਚਸੀ) ਨੂੰ ਪ੍ਰਾਪਤ ਕਰਨ ਦੇ ਵਿਜ਼ਨ ਦੇ ਨਾਲ 23 ਸਤੰਬਰ 2018 ਨੂੰ ਰਾਂਚੀ ਤੋਂ ਕੀਤੀ ਗਈ ਸੀ।
ਪ੍ਰੋਗਰਾਮ ਦਾ ਵਿਸ਼ਾ ‘ਸੇਵਾ ਅਤੇ ਉੱਤਮਤਾ’ ਸੀ। ਆਰੋਗਿਆ ਮੰਥਨ 3.0, ਚਾਰ ਦਿਨਾ ਹਾਈਬ੍ਰਿਡ (ਭੌਤਿਕ ਅਤੇ ਵਰਚੁਅਲ) ਇਵੈਂਟ ਦੀ ਸ਼ੁਰੂਆਤ ‘ਆਯੁਸ਼ਮਾਨ ਭਾਰਤ ਦਿਵਸ’ ਮਨਾ ਕੇ ਕੀਤੀ ਗਈ। ਇਸ ਮੌਕੇ ਬੋਲਦਿਆਂ, ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ, “ਏਬੀ ਪੀਐੱਮ-ਜੇਏਵਾਈ ਨੇ ਭਾਰਤ ਦੀ ਸਮੁੱਚੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਸੁਧਾਰ ਕੀਤਾ ਹੈ। ਇਹ ਮੈਨੂੰ ਬਹੁਤ ਖੁਸ਼ੀ ਦਿੰਦਾ ਹੈ ਕਿ ਇਸ ਯੋਜਨਾ ਨੇ ਪਿਛਲੇ ਤਿੰਨ ਸਾਲਾਂ ਵਿੱਚ 2.2 ਕਰੋੜ ਤੋਂ ਵੱਧ ਲੋਕਾਂ ਨੂੰ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਸੇਵਾ ਕੀਤੀ ਹੈ। ਇਸ ਯੋਜਨਾ ਨੂੰ ਲਾਗੂ ਕਰਨ ਦੇ ਪਿਛਲੇ ਤਿੰਨ ਸਾਲਾਂ ਦੀ ਯਾਤਰਾ ਬਹੁਤ ਸ਼ਾਨਦਾਰ ਰਹੀ ਹੈ ਕਿਉਂਕਿ ਇਸ ਨੇ ਭਾਰਤ ਦੇ ਲੱਖਾਂ ਨਾਗਰਿਕਾਂ ਨੂੰ ਉਨ੍ਹਾਂ ਦੇ ਸਿਹਤ ਦੇ ਅਧਿਕਾਰ ਦੇ ਨਾਲ ਸ਼ਕਤੀਸ਼ਾਲੀ ਬਣਾਇਆ ਹੈ। ”
ਭਾਰਤ ਦੇ ਪ੍ਰਧਾਨ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕਰਦਿਆਂ, ਉਨ੍ਹਾਂ ਕਿਹਾ, “ਸਿਹਤ ਅਤੇ ਵਿਕਾਸ ਆਪਸ ਵਿੱਚ ਜੁੜੇ ਹੋਏ ਹਨ। ਯੂਨੀਵਰਸਲ ਹੈਲਥ ਕੇਅਰ ਮਾਨਯੋਗ ਪ੍ਰਧਾਨ ਮੰਤਰੀ ਦਾ ਉਦੇਸ਼ ਅਤੇ ਦ੍ਰਿਸ਼ਟੀਕੋਣ ਹੈ। ਹੈਲਥਕੇਅਰ ਸੈਕਟਰ ਵਿੱਚ ਡਿਜੀਟਲ ਟੈਕਨਾਲੌਜੀ ਦਾ ਲਾਭ ਉਠਾਉਂਦੇ ਹੋਏ, ਭਾਰਤ ਦਾ ਟੀਚਾ ਹੈਲਥਕੇਅਰ ਲੈਂਡਸਕੇਪ ਨੂੰ ਡਿਜੀਟਾਈਜ਼ ਕਰਨ ਦੇ ਰਾਸ਼ਟਰੀ ਟੀਚੇ ਨਿਰਧਾਰਤ ਕਰਨਾ ਹੈ ਤਾਂ ਜੋ ਸੇਵਾਵਾਂ ਦੀ ਸਪੁਰਦਗੀ ਨੂੰ ਸੁਚਾਰੂ, ਮਜ਼ਬੂਤ, ਤੇਜ਼ ਅਤੇ ਕੁਸ਼ਲ ਬਣਾਇਆ ਜਾ ਸਕੇ। ਇਸ ਸਬੰਧ ਵਿੱਚ, ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਇੱਕ ਗੇਮ-ਚੇਂਜਰ ਕਦਮ ਸਾਬਤ ਹੋਵੇਗਾ। ਜਨਤਕ ਸਰਕਾਰੀ ਭਾਈਵਾਲੀ ਕਿਸੇ ਵੀ ਸਰਕਾਰੀ ਪ੍ਰੋਗਰਾਮ ਦੀ ਸਫਲਤਾ ਦਾ ਕਾਰਨ ਹੈ ਆਯੁਸ਼ਮਾਨ ਮਿੱਤਰ ਅਜਿਹੀ ਹੀ ਇੱਕ ਪਹਿਲ ਹੈ।
ਇਸ ਮਾਣਮੱਤੇ ਮੌਕੇ, ਸ਼੍ਰੀ ਮਨਸੁਖ ਮਾਂਡਵੀਯਾ ਨੇ ਜੰਮੂ-ਕਸ਼ਮੀਰ, ਛੱਤੀਸਗੜ੍ਹ, ਅੰਡੇਮਾਨ ਅਤੇ ਨਿਕੋਬਾਰ, ਉੱਤਰ ਪ੍ਰਦੇਸ਼, ਗੁਜਰਾਤ, ਕਰਨਾਟਕ, ਉਤਰਾਖੰਡ, ਸਿੱਕਮ ਅਤੇ ਅਸਾਮ ਦੇ ਏਬੀ ਪੀਐੱਮ-ਜੇਏਆਈ ਲਾਭਪਾਤਰੀਆਂ ਨਾਲ ਵਰਚੁਅਲ ਗੱਲਬਾਤ ਕੀਤੀ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਐੱਨਐੱਚਏ ਦੀ ਸਾਲਾਨਾ ਰਿਪੋਰਟ 2020-2021 ਦਾ ਤੀਜਾ ਸੰਸਕਰਣ ਪਾਠ ਕਿਤਾਬਚੇ ਦੇ ਨਾਲ ਜਾਰੀ ਕੀਤਾ। ਸਮਾਗਮ ਦੇ ਦੌਰਾਨ, ਸਿਹਤ ਮੰਤਰੀ ਨੇ ਯੋਜਨਾ ਦੇ ਕੁਸ਼ਲ ਅਮਲ ਲਈ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਏਬੀ ਪੀਐੱਮ-ਜੇਏਏ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ‘ਆਯੁਸ਼ਮਾਨ ਉਤਕ੍ਰਿਸ਼ਟ ਪੁਰਸਕਾਰ’ ਪੁਰਸਕਾਰ ਦਿੱਤਾ। ਪੁਰਸਕਾਰ ਰਾਜਾਂ ਨੂੰ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਪੀਐੱਮਏਐੱਮ, ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੇ ਸੀਐੱਸਸੀ ਰਾਜ ਦੀ ਅਗਵਾਈ, ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਜਨਤਕ ਹਸਪਤਾਲਾਂ, ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਅਤੇ ਲਿੰਗ ਸਮਾਨਤਾ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਦੀ ਸ਼੍ਰੇਣੀ ਵਿੱਚ ਵੰਡੇ ਗਏ ਸਨ। ਇਸ ਮਹੱਤਵਪੂਰਨ ਮੌਕੇ ਤੇ, ਕੇਂਦਰੀ ਸਿਹਤ ਮੰਤਰੀ ਨੇ ਰਾਸ਼ਟਰੀ ਸਿਹਤ ਅਥਾਰਟੀ ਦੁਆਰਾ ਲਾਭ ਪ੍ਰਾਪਤ ਕਰਦੇ ਸਮੇਂ ਅਸਾਨੀ ਨਾਲ ਚਲਾਏ ਜਾਣ ਵਾਲੇ ਮਹੱਤਵਪੂਰਨ ਉਪਰਾਲਿਆਂ – ਹਸਪਤਾਲ ਹੈਲਪ ਡੈਸਕ ਕਿਓਸਕ, ਲਾਭਪਾਤਰੀ ਸਹੂਲਤ ਏਜੰਸੀ, ਪੀਐੱਮਜੇਏਵਾਈ ਕਮਾਂਡ ਸੈਂਟਰ ਅਤੇ ਨੱਜ ਯੂਨਿਟ ਅਤੇ ਨਵੀਨਤਮ ਪੀਐੱਮ-ਜੇਏਵਾਈ ਤਕਨਾਲੋਜੀ ਪਲੇਟਫਾਰਮ ਦੀ ਸ਼ੁਰੂਆਤ ਕੀਤੀ। ਵੇਰਵੇ ਇਸ ਪ੍ਰਕਾਰ ਹਨ: –
*ਹਸਪਤਾਲ ਹੈਲਪ ਡੈਸਕ ਕਿਓਸਕ: ਇਸ ਪਹਿਲਕਦਮੀ ਦਾ ਉਦੇਸ਼ ਲਾਭਪਾਤਰੀਆਂ ਨੂੰ ਹਸਪਤਾਲਾਂ ਨਾਲ ਸਿੱਧਾ ਜੋੜਨਾ ਅਤੇ ਦਾਖਲੇ ਦੇ ਸਮੇਂ ਜਾਣਕਾਰੀ ਦੀ ਵਿਸਤ੍ਰਿਤ ਅਤੇ ਨਿਰਵਿਘਨ ਪਹੁੰਚ ਪ੍ਰਦਾਨ ਕਰਨਾ ਹੈ। ਇਹ ਲਾਭਪਾਤਰੀਆਂ ਅਤੇ ਪੈਚ ਲੇਪਸ, ਜੇ ਕੋਈ ਹੈ, ਲਈ ਏਬੀ ਪੀਐੱਮ-ਜੇਏਆਈ ਦੀ ਇਕਸਾਰ ਪਛਾਣ ਬਣਾਉਣ ਵਿੱਚ ਵੀ ਸਹਾਇਤਾ ਕਰੇਗਾ। ਇਹ ਇੱਕ ਸਮਰਪਿਤ ਸੇਵਾ ਵਿੰਡੋ ਦੇ ਰੂਪ ਵਿੱਚ ਕੰਮ ਕਰੇਗੀ, ਜਿਸ ਨਾਲ ਦਰਸ਼ਕਾਂ ਨੂੰ ਸਕੀਮ ਬਾਰੇ ਹਰ ਪ੍ਰਕਾਰ ਦੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ। ਲਾਭਪਾਤਰੀ ਸੁਵਿਧਾ ਏਜੰਸੀ: ਲਾਭਪਾਤਰੀ ਸੁਵਿਧਾ ਏਜੰਸੀਆਂ (ਬੀਐੱਫਏ) ਏਬੀ ਪੀਐੱਮ-ਜੇਏਵਾਈ ਦੇ ਅਧੀਨ ਸੂਚੀਬੱਧ ਪਬਲਿਕ ਹਸਪਤਾਲਾਂ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ। ਇਨ੍ਹਾਂ ਬੀਐੱਫਏ ਨੂੰ ਜਨਤਕ ਹਸਪਤਾਲਾਂ ਦੇ ਸਾਰੇ ਓਪੀਡੀ ਮਰੀਜ਼ਾਂ ਦੀ ਏਬੀ ਪੀਐੱਮ-ਜੇਏਵਾਈ ਦੇ ਅਧੀਨ ਉਨ੍ਹਾਂ ਦੀ ਯੋਗਤਾ ਲਈ ਜਾਂਚ ਕਰਨ ਦਾ ਆਦੇਸ਼ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਬੀਐੱਫਏ ਸਕੀਮ ਅਧੀਨ ਸੇਵਾਵਾਂ ਪ੍ਰਾਪਤ ਕਰਨ ਲਈ ਪੀਐੱਮ-ਜੇਏਵਾਈ ਲਾਭਪਾਤਰੀਆਂ ਨੂੰ ਲੋੜੀਂਦੀ ਸਹਾਇਤਾ ਵੀ ਪ੍ਰਦਾਨ ਕਰਨਗੇ।
ਪੀਐੱਮਜੇਏਵਾਈ ਕਮਾਂਡ ਸੈਂਟਰ ਅਤੇ ਨੱਜ ਯੂਨਿਟ: ਇਹ ਕਮਾਂਡ ਸੈਂਟਰ ਭਾਰਤ ਭਰ ਦੇ ਕਿਸੇ ਵੀ ਸੂਚੀਬੱਧ ਹਸਪਤਾਲ ਵਿੱਚ ਇਲਾਜ ਦੀ ਮੰਗ ਕਰਨ ਵਾਲੇ ਲਾਭਪਾਤਰੀਆਂ ਦੀ ਅਸਲ ਸਮੇਂ ਦੀ ਟਰੈਕਿੰਗ ਸੁਨਿਸ਼ਚਿਤ ਕਰੇਗਾ। ਪੀਐੱਮ ਨਵੀਨ ਪੀਐੱਮਜੇਏਵਾਈ ਤਕਨਾਲੋਜੀ ਪਲੇਟਫਾਰਮ: ਪਿਛਲੇ ਤਿੰਨ ਸਾਲਾਂ ਦੇ ਤਜ਼ਰਬੇ ਦੇ ਅਧਾਰ ‘ਤੇ, ਲਾਭਪਾਤਰੀਆਂ, ਹਸਪਤਾਲਾਂ ਅਤੇ ਕਲੇਮ ਪ੍ਰੋਸੈਸਿੰਗ ਏਜੰਟਾਂ ਦੇ ਤਜ਼ਰਬੇ ਨੂੰ ਸਮ੍ਰਿੱਧ ਬਣਾਉਣ ਲਈ ਏਬੀ ਪੀਐੱਮ-ਜੇਏਵਾਈ ਆਈਟੀ ਪਲੇਟਫਾਰਮ ਦੀਆਂ ਤਿੰਨ ਮੁੱਖ ਐਪਲੀਕੇਸ਼ਨਾਂ ਦਾ ਉਦਘਾਟਨ ਕੀਤਾ ਗਿਆ। ਲਾਭਪਾਤਰੀ ਪਛਾਣ ਪ੍ਰਣਾਲੀ (ਬੀਆਈਐੱਸ), ਲਾਭਪਾਤਰੀ ਦੀ ਪਛਾਣ ਦੀ ਪੁਸ਼ਟੀ ਕਰਦੀ ਹੈ। ਨਵੀਨਤਮ ਪ੍ਰਣਾਲੀ ਵਿੱਚ, ਸਵੈ ਜਾਂ ਸਹਾਇਤਾ ਪ੍ਰਾਪਤ ਲਾਭਪਾਤਰੀ ਤਸਦੀਕ ਵਿਸ਼ੇਸ਼ਤਾ ਪੇਸ਼ ਕੀਤੀ ਗਈ ਹੈ। ਨਵੀਂ ਟ੍ਰਾਂਜੈਕਸ਼ਨ ਮੈਨੇਜਮੈਂਟ ਸਿਸਟਮ (ਟੀਐੱਮਐੱਸ) ਨੇ ਦਾਅਵਾ ਜਮ੍ਹਾਂ ਕਰਾਉਣ ਅਤੇ ਦਾਅਵੇ ਦੀ ਪ੍ਰਕਿਰਿਆ ਦੌਰਾਨ ਤਰਕਸੰਗਤ ਪੁੱਛਗਿੱਛ ਲਈ ਦਸਤਾਵੇਜ਼ਾਂ ਦੀਆਂ ਜ਼ਰੂਰਤਾਂ ਨੂੰ ਅਨੁਕੂਲ ਬਣਾਇਆ ਹੈ। ਹਸਪਤਾਲ ਸੂਚੀਕਰਨ ਅਤੇ ਇਸ ਯੋਜਨਾ ਦੇ ਅਧੀਨ ਹਸਪਤਾਲਾਂ ਦਾ ਪਤਾ ਲਗਾਉਣ ਲਈ ਵਰਤੇ ਗਏ ਹਸਪਤਾਲ ਸੂਚੀਕਰਨ ਮੋਡੀਊਲ ਨੂੰ ਸੁਚਾਰੂ ਪ੍ਰਕਿਰਿਆ ਅਤੇ ਡਿਜੀਟਲ ਐੱਮਓਯੂ ਦੁਆਰਾ ਸੂਚੀਬੱਧ ਕਰਨ ਵਿੱਚ ਅਸਾਨੀ ਦੀ ਸਹੂਲਤ ਪ੍ਰਦਾਨ ਕਰਨ ਲਈ ਨਵਾਂ ਰੂਪ ਦਿੱਤਾ ਗਿਆ ਹੈ। ਇਹ ਸੂਚੀਬੱਧ ਹਸਪਤਾਲਾਂ ਦੇ ਜਨਤਕ ਪ੍ਰੋਫਾਈਲ ਦੇ ਅਧਾਰ ‘ਤੇ ਹਸਪਤਾਲ ਦੀ ਚੋਣ ਬਾਰੇ ਸੂਚਿਤ ਫੈਸਲੇ ਲੈਣ ਵਿੱਚ ਵੀ ਸਹਾਇਤਾ ਕਰੇਗਾ।
ਇਸ ਮੌਕੇ ਬੋਲਦਿਆਂ ਡਾ: ਭਾਰਤੀ ਪ੍ਰਵੀਣ ਪਵਾਰ ਨੇ ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਸੁਧਾਰਨ ਵਿੱਚ ਏਬੀ-ਪੀਐੱਮਜੇਏਵਾਈ ਦੀ ਭੂਮਿਕਾ ‘ਤੇ ਜ਼ੋਰ ਦਿੰਦਿਆਂ ਕਿਹਾ, “ਇਸ ਯੋਜਨਾ ਵਿੱਚ ਦੇਸ਼ ਭਰ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਸਿਹਤ ਸਹੂਲਤਾਂ ਨੂੰ ਮੁੜ ਸੁਰਜੀਤ ਕਰਨ ਦੀ ਵੱਡੀ ਸੰਭਾਵਨਾ ਹੈ। ਆਰੋਗਿਆ ਮੰਥਨ 3.0 ਲਈ ਇਸ ਸਾਲ ਦਾ ਵਿਸ਼ਾ ਸੇਵਾ ਅਤੇ ਉੱਤਮਤਾ ਹੈ ਅਤੇ ਮੇਰਾ ਮੰਨਣਾ ਹੈ ਕਿ ਏਬੀ ਪੀਐੱਮ-ਜੇਏ ਭਾਰਤ ਭਰ ਵਿੱਚ ਮੁਫਤ, ਪਹੁੰਚਯੋਗ ਅਤੇ ਮਿਆਰੀ ਡਾਕਟਰੀ ਦੇਖਭਾਲ ਵਾਲੇ 54 ਕਰੋੜ ਤੋਂ ਵੱਧ ਲਕਸ਼ਤ ਲੋਕਾਂ ਦੀ ਸੇਵਾ ਦੇ ਮਾਮਲੇ ਵਿੱਚ ਇਸ ਨੇਕ ਉਦੇਸ਼ ਨੂੰ ਪੂਰਾ ਕਰ ਰਿਹਾ ਹੈ। ”
ਏਬੀ ਪੀਐੱਮ-ਜੇਏਈ ਦੀ ਤਿੰਨ ਸਾਲਾਂ ਦੀ ਯਾਤਰਾ ਨੂੰ ਪੇਸ਼ ਕਰਦੇ ਹੋਏ, ਰਾਸ਼ਟਰੀ ਸਿਹਤ ਅਥਾਰਟੀ ਦੇ ਸੀਈਓ, ਡਾ: ਆਰਐੱਸ ਸ਼ਰਮਾ ਨੇ ਪਿਛਲੇ ਤਿੰਨ ਸਾਲਾਂ ਵਿੱਚ ਏਬੀ-ਪੀਐੱਮਜੇਏਵਾਈ ਦੇ ਦੇਸ਼ ਭਰ ਵਿੱਚ ਅਸਾਨੀ ਨਾਲ ਅਤੇ ਨਿਰਵਿਘਨ ਸਫਲਤਾਪੂਰਵਕ ਲਾਗੂ ਹੋਣ ‘ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ, “ਯੂਨੀਵਰਸਲ ਹੈਲਥ ਕਵਰੇਜ ਦੇ ਟੀਚੇ ਦੇ ਨੇੜੇ ਪਹੁੰਚਣ ਲਈ ਇਹ ਸਕੀਮ ਹਰ ਰੋਜ਼ ਇੱਕ ਕਦਮ ਚੁੱਕ ਰਹੀ ਹੈ। ਸਕੀਮ ਅਧੀਨ ਇਹ ਮਿਸਾਲੀ ਕੰਮ ਇਸਦੀ ਮਜ਼ਬੂਤ ਆਈਟੀ ਪ੍ਰਣਾਲੀ ਅਤੇ ਨਿਗਰਾਨੀ ਅਤੇ ਜ਼ਮੀਨੀ ਪੱਧਰ ‘ਤੇ ਕੀਤੇ ਗਏ ਵਿਆਪਕ ਕੰਮਾਂ ਦੇ ਕਾਰਨ ਸੰਭਵ ਹੋਇਆ ਹੈ। ”
ਉਨ੍ਹਾਂ ਨੇ ਅੱਗੇ ਕਿਹਾ, “ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਵਿੱਚ 24,000 ਤੋਂ ਵੱਧ ਸੂਚੀਬੱਧ ਹਸਪਤਾਲਾਂ ਦੇ ਨੈਟਵਰਕ ਦੁਆਰਾ 26,400 ਕਰੋੜ ਰੁਪਏ ਮੁੱਲ ਦੇ 2 ਕਰੋੜ ਤੋਂ ਵੱਧ ਇਲਾਜ ਕੀਤੇ ਗਏ ਹਨ। ਪਿਛਲੇ ਤਿੰਨ ਸਾਲਾਂ ਵਿੱਚ, 16.50 ਕਰੋੜ ਤੋਂ ਵੱਧ ਲਾਭਪਾਤਰੀਆਂ ਦੀ ਤਸਦੀਕ ਕੀਤੀ ਗਈ ਹੈ ਅਤੇ ਔਰਤ ਲਾਭਪਾਤਰੀਆਂ ਦੇ ਨਾਲ ਆਯੂਸ਼ਮਾਨ ਕਾਰਡ ਮੁਹੱਈਆ ਕਰਵਾਏ ਗਏ ਹਨ, ਜੋ ਇਸ ਗਿਣਤੀ ਦੇ ਲਗਭਗ 50% ਹਨ। 23 ਸਤੰਬਰ 2021 ਤੱਕ, 586 ਕਰੋੜ ਰੁਪਏ ਦੇ 2.6 ਲੱਖ ਤੋਂ ਵੱਧ ਹਸਪਤਾਲਾਂ ਦੇ ਦਾਖਲਿਆਂ ਨੂੰ ਏਬੀ ਪੀਐੱਮ-ਜੇਏਈ ਸਕੀਮ ਦੇ ਪੂਰੇ ਭਾਰਤ ਵਿੱਚ ਪੋਰਟੇਬਿਲਟੀ ਵਿਸ਼ੇਸ਼ਤਾ ਦਾ ਲਾਭ ਲੈਣ ਲਈ ਅਧਿਕਾਰਤ ਕੀਤਾ ਗਿਆ ਹੈ। ਨਵੀਨਤਾਕਾਰੀ ਈ-ਰੂਪੈ ਪਲੇਟਫਾਰਮ ਦੀ ਵਰਤੋਂ ਪੀਐੱਮਜੇਏਵਾਈ ਨੂੰ ਹੋਰ ਲਾਭ ਪਹੁੰਚਾਉਣ ਲਈ ਕੀਤੀ ਜਾ ਸਕਦੀ ਹੈ।”
ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ: ਵੀ ਕੇ ਪੌਲ ਨੇ ਕਿਹਾ ਕਿ ਆਲਮੀ ਸਿਹਤ ਕਵਰੇਜ ਦੀ ਵਚਨਬੱਧਤਾ ਨੂੰ ਪ੍ਰਾਪਤ ਕਰਨ ਲਈ ਪਿਛਲੇ ਤਿੰਨ ਸਾਲਾਂ ਵਿੱਚ ਭਾਰਤ ਨੇ ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ ਨੂੰ ਲਾਗੂ ਕਰਨ ਲਈ ਵਿਆਪਕ ਪੱਧਰ ‘ਤੇ ਧਿਆਨ ਖਿੱਚਿਆ ਹੈ। ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ ਭਾਰਤ ਦੇ ਸਿਹਤ ਸੰਭਾਲ ਦੇ ਦ੍ਰਿਸ਼ ਨੂੰ ਮਜ਼ਬੂਤ ਕਰਨ ਵਿੱਚ ਇੱਕ ਗੇਮ-ਚੇਂਜਰ ਸਾਬਤ ਹੋਇਆ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਬਾਕੀ 50-60 ਕਰੋੜ ਲੋਕਾਂ ਨੂੰ ਵੀ ਇਸ ਯੂਨੀਵਰਸਲ ਹੈਲਥਕੇਅਰ ਸਿਸਟਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਤੱਕ ਪਹੁੰਚ ਨਹੀਂ ਹੋ ਸਕੀ। ਉਨ੍ਹਾਂ ਇਸ ਸਕੀਮ ਅਧੀਨ ਹੋਰ ਹਸਪਤਾਲਾਂ ਨੂੰ ਜੋੜਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਕਿਉਂਕਿ 24,000 ਹਸਪਤਾਲ ਕਾਫੀ ਨਹੀਂ ਹਨ।
ਸ਼੍ਰੀ ਰਾਜੇਸ਼ ਭੂਸ਼ਣ, ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਨੇ ਰਾਸ਼ਟਰੀ ਸਿਹਤ ਅਥਾਰਟੀ ਨੂੰ ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ ਨੂੰ ਤਿੰਨ ਸਾਲਾਂ ਦੇ ਇਸ ਛੋਟੇ ਜਿਹੇ ਸਮੇਂ ਵਿੱਚ ਸ਼ਾਨਦਾਰ ਸਫਲਤਾ ਪ੍ਰਦਾਨ ਕਰਨ ਵਿੱਚ ਸ਼ਾਮਲ ਲੋਕਾਂ ਦੁਆਰਾ ਕੀਤੇ ਗਏ ਮਿਸਾਲੀ ਕਾਰਜਾਂ ਲਈ ਵਧਾਈ ਦਿੱਤੀ। ਉਨ੍ਹਾਂ ਨੇ ਐੱਨਐਚਏ ਵੱਲੋਂ ਘਰ-ਘਰ ਮੁਹਿੰਮ ਲਈ ਸ਼ੁਰੂ ਕੀਤੀ ਗਈ “ਆਯੁਸ਼ ਆਪਕੇ ਦੁਆਰ” ਜਾਗਰੂਕਤਾ ਮੁਹਿੰਮ ਦੇ ਪ੍ਰਭਾਵ ਅਤੇ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਅੱਗੇ ਕਿਹਾ, “ਸਾਨੂੰ ਪੀਐੱਮਜੇਏਵਾਈ ਲਾਭਪਾਤਰੀਆਂ ਨੂੰ ਹਸਪਤਾਲਾਂ ਨਾਲ ਲਾਭ ਪ੍ਰਾਪਤ ਕਰਨ ਦੇ ਨਾਲ ਜੋੜਨ ਦਾ, ਜਿਨ੍ਹਾਂ ਨੇ ਅਜੇ ਤੱਕ ਇਸਦਾ ਲਾਭ ਨਹੀਂ ਲਿਆ, ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਅਤੇ ਆਈਟੀ ਪਲੇਟਫਾਰਮ ਨੂੰ ਮਜ਼ਬੂਤ ਕਰਨ ਉੱਤੇ ਵੀ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਕਿਸੇ ਵੀ ਧੋਖਾਧੜੀ ਦਾ ਪਤਾ ਲਗਾਉਣ ਲਈ ਸਾਡੇ ਆਈਟੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਮਹੱਤਵਪੂਰਨ ਹੈ।”
ਡਾ: ਆਰ ਐੱਸ ਸ਼ਰਮਾ, ਸੀਈਓ, ਰਾਸ਼ਟਰੀ ਸਿਹਤ ਅਥਾਰਟੀ (ਐੱਨਐੱਚਏ) ਅਤੇ ਸ਼੍ਰੀ ਰਾਜੇਸ਼ ਭੂਸ਼ਣ, ਕੇਂਦਰੀ ਸਿਹਤ ਸਕੱਤਰ ਵੀ ਮੌਜੂਦ ਸਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਰਾਸ਼ਟਰੀ ਸਿਹਤ ਅਥਾਰਟੀ ਅਤੇ ਰਾਜ ਸਿਹਤ ਏਜੰਸੀ (ਐੱਸਐਚਏ) ਦੇ ਅਧਿਕਾਰੀ, ਮੈਡੀਕਲ ਪੇਸ਼ੇਵਰਾਂ ਦੇ ਹੋਰ ਸੀਨੀਅਰ ਪਤਵੰਤੇ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਿੰਨ ਸਾਲ ਪੂਰੇ ਹੋਣ ‘ਤੇ ਦੁਨੀਆ ਦੀ ਸਭ ਤੋਂ ਬੜੀ ਸਿਹਤ ਦੇਖਭਾਲ਼ ਯੋਜਨਾ- ਆਯੁਸ਼ਮਾਨ ਭਾਰਤ ਪੀਐੱਮਜੇਏਵਾਈ ਦੀ ਸ਼ਲਾਘਾ ਕੀਤੀ ਹੈ।
ਮਾਈਗੌਵ ਇੰਡੀਆ (MyGovIndia) ਨੂੰ ਦਿੱਤੇ ਇੱਕ ਜਵਾਬ ’ਚ, ਪ੍ਰਧਾਨ ਮੰਤਰੀ ਨੇ ਕਿਹਾ;
“ਪਿਛਲੇ ਵਰ੍ਹੇ, ਸਿਹਤ ਸੇਵਾ ਦੇ ਮਹੱਤਵ ਨੂੰ ਹੋਰ ਵੀ ਸਪਸ਼ਟ ਤੌਰ ’ਤੇ ਸਮਝਿਆ ਗਿਆ ਹੈ।
ਦੇਸ਼ ਦੇ ਨਾਗਰਿਕਾਂ ਦੇ ਲਈ ਉੱਚ ਗੁਣਵੱਤਾ ਅਤੇ ਕਿਫ਼ਾਇਤੀ ਸਿਹਤ ਸੇਵਾ ਸੁਨਿਸ਼ਚਿਤ ਕਰਨਾ ਸਾਡੀ ਪ੍ਰਤੀਬੱਧਤਾ ਹੈ। ਆਯੁਸ਼ਮਾਨ ਭਾਰਤ ਪੀਐੱਮ–ਜੇਏਵਾਈ ਇਸ ਵਿਜ਼ਨ ਨੂੰ ਪੂਰਾ ਕਰਨ ਦਾ ਮਾਧਿਅਮ ਹੈ। #3YearsofPMJAY”

  Leave a Reply

  Your email address will not be published.

  Previous Story

  ਮੱਛੀ ਪਾਲਣ , ਪਸ਼ੂ ਪਾਲਣ ਅਤੇ ਡੇਅਰੀ ਦੇ ਕੇਂਦਰੀ ਮੰਤਰੀ ਨੇ ਉੱਤਰੀ ਸੂਬਿਆਂ ਨਾਲ ਗੱਲਬਾਤ ਕੀਤੀ

  Next Story

  ਪ੍ਰਧਾਨ ਮੰਤਰੀ ਨੇ ਇੱਕ ਸਿੰਗ ਵਾਲੇ ਗੈਂਡਿਆਂ ਦੇ ਕਲਿਆਣ ਦੇ ਲਈ ਟੀਮ ਅਸਾਮ ਦੀ ਸ਼ਲਾਘਾ ਕੀਤੀ

  Latest from Blog