ਆਪਣੇ ਪਿਤਾ ਦੀ ਬਰਸੀ ਨੂੰ ਸਮਰਪਿਤ, ਪੁੱਤਰ ਨੇ ਕੀਤਾ ਲੋੜਵੰਦਾਂ ਨੂੰ ਸਮਾਨ ਦਾਨ

ਸਵ: ਭੁਪਿੰਦਰ ਸਿੰਘ ਨਿੱਜਰ ਯਾਦਗਾਰੀ ਬੈਡਮਿੰਟਨ ਟੂਰਨਾਮੈਂਟ ਦਾ ਕੀਤਾ ਐਲਾਨ।

26 views
6 mins read

ਸਮਾਜ ਸੇਵਾ ਲਈ ਜਾਣੀ ਜਾਂਦੀ ਨਕੋਦਰ ਬਹੁਤ ਗਤੀਸ਼ੀਲ ਅਤੇ ਪ੍ਰਭਾਵੀ ਸੰਸਥਾ ਭਾਈ ਘਨਈਆ ਜੀ ਅਸ਼ੀਰਵਾਦ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਹਰਮਨ ਨਿੱਜਰ ਨੇ ਆਪਣੇ ਪਿਤਾ ਸਵ: ਭੁਪਿੰਦਰ ਸਿੰਘ ਨਿੱਜਰ ਦੀ ਬਰਸੀ ਮੌਕੇ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਸਮਾਨ ਦਾਨ ਕੀਤਾ। ਹਰਮਨ ਨਿੱਜਰ ਨੇ ਦੱਸਿਆ ਕਿ ਓਹਨਾ ਦੇ ਪਿਤਾ ਜੀ ਹਮੇਸ਼ਾ ਹੀ ਸਮਾਜ ਸੇਵਾ ਵਿੱਚ ਮੋਹਰੀ ਰਹੇ ਹਨ, ਅੱਜ ਅਸੀਂ ਉਹਨਾਂ ਦੀ ਬਰਸੀ ਨੂੰ ਸਮਰਪਿਤ ਇਹ ਜੋ ਦਾਨ ਕੀਤਾ ਹੈ ਇਹ ਉਹਨਾਂ ਨੂੰ ਉਹਨਾਂ ਦੀ ਹੀ ਸਥਾਪਿਤ ਭਾਈ ਘਨਈਆ ਜੀ ਅਸ਼ੀਰਵਾਦ ਸੋਸਾਇਟੀ ਦੀ ਸੱਚੇ ਦਿਲੋਂ ਸ਼ਰਧਾਂਜਲੀ ਹੈ। ਹਰਮਨ ਨਿੱਜਰ ਨੇ ਇਹ ਵੀ ਐਲਾਨ ਕੀਤਾ ਕਿ ਭਾਈ ਘਨਈਆ ਜੀ ਅਸ਼ੀਰਵਾਦ ਸੋਸਾਇਟੀ ਜਲਦ ਸਵ: ਭੁਪਿੰਦਰ ਨਿੱਜਰ ਯਾਦਗਾਰੀ ਬੈਡਮਿੰਟਨ ਟੂਰਨਾਮੈਂਟ ਵੀ ਕਰਵਾਉਣ ਜਾ ਰਹੀ ਹੈ। ਇਸ ਮੌਕੇ ਟੂਰਨਾਮੈਂਟ ਦਾ ਇਸ਼ਤਿਹਾਰੀ ਬੈਂਨਰ ਵੀ ਰਲੀਜ਼ ਕੀਤਾ ਗਿਆ। ਇਸ ਮੌਕੇ ਚੇਅਰਮੈਨ ਹਰਮਨ ਨਿੱਜਰ ਨਾਲ ਵਾਈਸ ਚੇਅਰਮੈਨ ਰਾਜੇਸ਼ ਟੱਕਰ, ਪੈਟਰਨ ਪ੍ਰੇਮ ਸਾਗਰ, ਗਵਰਨਿੰਗ ਬਾਡੀ ਮੈਂਬਰ ਭੁਪਿੰਦਰ ਅਜੀਤ ਸਿੰਘ, ਸਟੇਟ ਸੈਕਟਰੀ ਲਾਲ ਚੰਦ ਲਾਲੀ, ਸੈਕਟਰੀ ਹੁਸਨ ਲਾਲ, ਸੀਨੀਅਰ ਸਲਾਹਕਾਰ ਸੰਤ ਬਲਵਿੰਦਰ ਮੁੰਨੀ ਜੀ, ਸਲਾਹਕਾਰ ਸਾਹਿਲ ਸ਼ਰਮਾ, ਯੂਥ ਇੰਚਾਰਜ ਗੁਰਨਾਮ ਸਿੰਘ ਚੱਠਾ, ਮੈਂਬਰ ਕਰਨ ਸ਼ਰਮਾ, ਆਸ਼ੀਸ਼ ਗਰੇਵਾਲ, ਗਗਨ ਗੱਬੀ ਅਤੇ ਗੌਰਵ ਛਾਬੜਾ ਹਾਜ਼ਿਰ ਸਨ।

    ACTIVE
    This is Authorized Journalist of The Feedfront News and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Leave a Reply

    Your email address will not be published.

    Previous News

    जम्मू में होगा पहला मां बावे वाली अवार्ड शो

    Next News

    ਉਪ ਰਾਸ਼ਟਰਪਤੀ : ਮੈਨੂਫੈਕਚਰਿੰਗ, ਖੇਤੀਬਾੜੀ ਅਤੇ ਹੋਰ ਖੇਤਰਾਂ ਵਿੱਚ ਗਲੋਬਲ ਹੱਬ ਸਿਰਜਣ ਦਾ ਸੱਦਾ