ਦਾਨ ਕੀਤੇ ਖ਼ੂਨ ‘ਚ ਮਿਲਾਵਟ ਕਰ ਕੇ ਕੀਤੀ ਜਾ ਰਹੀ ਸੀ ਤਸਕਰੀ

ਪਹਿਲਾਂ ਖੂਨਦਾਨ ਕੈਂਪ ਲਗਵਾ ਕੇ ਕਰਦੇ ਸੀ ਖੂਨ ਇਕੱਠਾ, ਮਿਲਾਵਟ ਕਰਕੇ ਵੱਖ ਵੱਖ ਹਸਪਤਾਲਾਂ ਵਿੱਚ ਕਰਦੇ ਸੀ ਸਪਲਾਈ

30 views
9 mins read

ਯੂਪੀ ਐੱਸਟੀਐੱਫ ਨੇ ਖ਼ੂਨ ਦੀ ਸਮੱਗਿਲੰਗ ਤੇ ਮਿਲਾਵਟ ਕਰ ਕੇ ਉਸ ਨੂੰ ਵੱਖ-ਵੱਖ ਹਸਪਤਾਲਾਂ ਤੇ ਬਲੱਡ ਬੈਂਕਾਂ ‘ਚ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਐੱਸਟੀਐੱਫ ਨੇ ਯੂਪੀ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ਼ ਸੈਫਈ ‘ਚ ਸਹਾਇਕ ਪ੍ਰਰੋਫੈਸਰ ਡਾ. ਅਭੈ ਪ੍ਰਤਾਪ ਸਿੰਘ ਤੇ ਉਸ ਦੇ ਸਾਥੀ ਅਭਿਸ਼ੇਕ ਪਾਠਕ ਨੂੰ ਗਿ੍ਫ਼ਤਾਰ ਕੀਤਾ ਹੈ। ਦੋਵਾਂ ਕੋਲੋਂ 100 ਯੂਨਿਟ ਖ਼ੂਨ ਬਰਾਮਦ ਕੀਤਾ ਗਿਆ ਹੈ। ਦੋਵੇਂ ਹਰਿਆਣਾ, ਪੰਜਾਬ, ਰਾਜਸਥਾਨ ਸਮੇਤ ਹੋਰਨਾਂ ਸੂਬਿਆਂ ਤੋਂ ਨਾਜਾਇਜ਼ ਢੰਗ ਨਾਲ ਦਾਨ ਕੀਤੇ ਗਏ ਖ਼ੂਨ ਦੀ ਸਮੱਗਿਲੰਗ ਕਰਦੇ ਸਨ। ਇਸ ਤੋਂ ਬਾਅਦ ਲਖਨਊ ਤੇ ਆਸਪਾਸ ਦੇ ਜ਼ਿਲਿ੍ਹਆਂ ਦੇ ਹਸਪਤਾਲਾਂ ਤੇ ਬਲੱਡ ਬੈਂਕਾਂ ਨੂੰ ਸਪਲਾਈ ਕਰਦੇ ਸਨ। ਐੱਸਟੀਐੱਫ ਨੇ 26 ਅਕਤੂਬਰ, 2018 ਨੂੰ ਨਾਜਾਇਜ਼ ਤਰੀਕੇ ਨਾਲ ਖ਼ੂਨ ਕੱਢ ਕੇ ਉਸ ‘ਚ ਮਿਲਾਵਟ ਤੋਂ ਬਾਅਦ ਦੁੱਗਣਾ ਕਰ ਕੇ ਵੇਚਣ ਵਾਲੇ ਗਿਰੋਹ ਨੂੰ ਫੜਿਆ ਸੀ। ਉਦੋਂ ਪੰਜ ਮੁਲਜ਼ਮ ਗਿ੍ਫ਼ਤਾਰ ਕਰ ਕੇ ਜੇਲ੍ਹ ਭੇਜੇ ਗਏ ਸਨ। ਇਸ ਦਰਮਿਆਨ ਐੱਸਟੀਐੱਫ ਨੂੰ ਮੁੜ ਸੂਚਨਾ ਮਿਲੀ ਸੀ ਕਿ ਲਖਨਊ ‘ਚ ਖ਼ੂਨ ਸਮੱਗਿਲੰਗ ਦਾ ਗਿਰੋਹ ਸਰਗਰਮ ਹੈ। ਇਸ ਤੋਂ ਬਾਅਦ ਟੀਮ ਗਠਿਤ ਕਰ ਕੇ ਲਖਨਊ-ਆਗਰਾ ਟੋਲ ਪਲਾਜ਼ਾ ਕੋਲ ਮੁਖ਼ਬਰ ਦੀ ਸੂਚਨਾ ‘ਤੇ ਇਕ ਕਾਰ ਨੂੰ ਰੋਕਿਆ ਗਿਆ। ਕਾਰ ‘ਚ ਡਾ. ਅਭੈ ਸਿੰਘ ਸਵਾਰ ਸੀ। ਕਾਰ ਦੀ ਤਲਾਸ਼ੀ ‘ਚ ਗੱਤੇ ‘ਚ ਰੱਖੇ ਖ਼ੂਨ ਤੇ ਪੈਕੇਟ ਬਰਾਮਦ ਕੀਤੇ ਗਏ। ਪੁੱਛਗਿੱਛ ‘ਚ ਮੁਲਜ਼ਮ ਨੇ ਦੱਸਿਆ ਕਿ ਸਾਲ 2000 ‘ਚ ਉਸ ਨੇ ਕਿੰਗ ਜਾਰਜ ਮੈਡੀਕਲ ਯੂੁਨੀਵਰਸਿਟੀ ‘ਚ ਐੱਮਬੀਬੀਐੱਸ ਕੀਤੀ ਸੀ। 2007 ‘ਚ ਪੀਜੀਆਈ ਲਖਨਊ ‘ਚ ਐੱਮਡੀ ਟਰਾਂਸਫਿਊਜ਼ਨ ਮੈਡੀਸਿਨ ਦੀ ਪੜ੍ਹਾਈ ਕੀਤੀ। 2010 ‘ਚ ਓਪੀ ਚੌਧਰੀ ਬਲੱਡ ਬੈਂਕ ‘ਚ ਐੱਮਓਆਈਸੀ ਦੇ ਅਹੁਦੇ ‘ਤੇ ਨਿਯੁਕਤ ਹੋਇਆ। 2014 ‘ਚ ਉਸ ਨੇ ਚਰਕ ਹਸਪਤਾਲ ਤੇ 2015 ‘ਚ ਨਯਤੀ ਹਸਪਤਾਲ ਮਥੁਰਾ ‘ਚ ਸਲਾਹਕਾਰ ਦੇ ਅਹੁਦੇ ‘ਤੇ ਕੰਮ ਕੀਤਾ ਹੈ। ਮੁਲਜ਼ਮ ਨੇ ਮੈਨਪੁਰੀ ਤੇ ਜਗਦੀਸ਼ਪੁਰ ‘ਚ ਸਲਾਹਕਾਰ ਦੇ ਅਹੁਦੇ ‘ਤੇ ਕੰਮ ਕੀਤਾ ਹੈ। ਐੱਸਟੀਅੱੈਫ ਦਾ ਕਹਿਣਾ ਹੈ ਕਿ ਮੁਲਜ਼ਮ ਵੱਲੋਂ ਦਿੱਤੀ ਗਈ ਜਾਣਕਾਰੀ ਤਸਦੀਕ ਕਰਵਾਈ ਜਾ ਰਹੀ ਹੈ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਕਾਰ ਸਵਾਰ ਔਰਤਾਂ ਨੇ ਬਜ਼ੁਰਗ ਔਰਤ ਨੂੰ ਧੱਕੇ ਨਾਲ ਕਾਰ ‘ਚ ਬਿਠਾ ਕੇ ਉਤਾਰੇ ਸੋਨੇ ਦੇ ਕੜੇ ਤੇ ਫਿਰ..

Next Story

जम्मू में होगा पहला मां बावे वाली अवार्ड शो

Latest from Blog