ਇੰਗਲਿਸ਼ ਵਿਜ਼ਾਰਡਸ ਨੇ ਵਜਾਇਆ ਆਪਣੀ ਤਕਨੀਕ ਦਾ ਡੰਕਾ, ਨਵਦੀਪ ਕੌਰ ਨੇ ਆਈਲੈਟਸ ਵਿੱਚੋ ਹਾਸਿਲ ਕੀਤੇ ਉੱਚਤਮ 9 ਬੈਂਡ।

26 views
7 mins read

ਸਥਾਨਿਕ ਇਲਾਕੇ ਦੇ ਮਸ਼ਹੂਰ ਅਤੇ ਆਪਣੇ ਸ਼ਾਨਦਾਰ ਨਤੀਜਿਆਂ ਨਾਲ ਜਾਣੀ ਜਾਂਦੀ ਆਈਲੈਟਸ ਅਕੈਡਮੀ ਇੰਗਲਿਸ਼ ਵਿਜ਼ਾਰਡਸ ਨੇ ਇੱਕ ਵਾਰ ਫੇਰ ਸਾਬਿਤ ਕੀਤੀ ਆਪਣੀ ਤਕਨੀਕੀ ਮਹਾਰਤ। ਪਿਛਲੇ ਦਿਨੀਂ ਹੋਏ ਆਈਲੈਟਸ ਦੇ ਟੈਸਟ ਵਿੱਚੋ ਇਸੇ ਅਕੈਡਮੀ ਦੀ ਜਨਰਲ ਆਈਲੈਟਸ ਦੀ ਸਟੂਡੈਂਟ ਨਵਦੀਪ ਕੌਰ ਨੇ ਆਈਲੈਟਸ ਟੈਸਟ ਵਿੱਚੋ ਉੱਚਤਮ 9 ਬੈਂਡ ਹਾਸਿਲ ਕੀਤੇ ਜੋ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਟੈਸਟ ਦੇ 9 ਬੈਂਡ ਤੋਂ ਉਪਰ ਬੈਂਡ ਹੀ ਨਹੀਂ ਹੁੰਦੇ, ਸਿੱਧੀ ਭਾਸ਼ਾ ਵਿੱਚ ਕਹੀਏ ਤਾਂ ਇਸ ਟੈਸਟ ਦਾ 100% ਨਤੀਜਾ ਹਾਸਿਲ ਕੀਤਾ। ਨਵਦੀਪ ਕੌਰ ਨੇ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਬੇਸ਼ੱਕ ਇਹ ਟੈਸਟ ਮੈਂ ਦਿੱਤਾ ਹੈ ਪਰ ਮੈਨੂੰ ਇਸ ਟੈਸਟ ਨੂੰ ਅਟੈਂਪ ਕਰਨ ਦੀ ਕਾਬਲੀਅਤ ਅਤੇ ਸਮਰੱਥਾ ਇੰਗਲਿਸ਼ ਵਿਜ਼ਾਰਡਸ ਅਕੈਡਮੀ ਦੇ ਮਿਹਨਤੀ ਸਟਾਫ਼ ਨੇ ਦਿੱਤੀ ਹੈ। ਮੈਂ ਆਪਣੀ ਇਸ ਸਫਲਤਾ ਦਾ ਸਿਹਰਾ ਸਰ ਅਮਨਪ੍ਰੀਤ ਸਿੰਘ ਪਰੂਥੀ ਅਤੇ ਮੈਡਮ ਸ਼ਿਲਪਾ ਪਰੂਥੀ ਦੇ ਸਿਰ ਬੰਨਦੀ ਹਾਂ ਜਿਨ੍ਹਾਂ ਦੀ ਦੂਰਅੰਦੇਸ਼ੀ ਸੋਚ ਅਤੇ ਮਾਰਗ ਦਰਸ਼ਤਾ ਦੀ ਬਦੌਲਤ ਮੈਂ ਇਸ ਟੈਸਟ ਵਿਚ ਆਪਣੇ ਲੋੜੀਂਦੇ ਬੈਂਡ ਤੋਂ ਜ਼ਿਆਦਾ ਬੈਂਡ ਹਾਸਿਲ ਕੀਤੇ। ਮੇਰੀ ਓਹਨਾਂ ਸਾਰੇ ਵਿਦਿਆਰਥੀਆਂ ਨੂੰ ਸਲਾਹ ਹੈ ਕਿ ਅਗਰ ਤੁਸੀ ਵਾਕੇਈ ਆਈਲੈਟਸ ਵਿੱਚ ਕਾਮਯਾਬੀ ਹਾਸਿਲ ਕਰਨ ਚਾਹੁੰਦੇ ਹੋ ਤਾਂ ਇਸ ਅਕੈਡਮੀ ਤੋਂ ਇਲਾਵਾ ਦੂਸਰਾ ਕੋਈ ਵਿਕਲਪ ਨਹੀਂ ਹੈ। ਨਵਦੀਪ ਕੌਰ ਦੀ ਸਫਲਤਾ ਡੀ ਖੁਸ਼ੀ ਵਿੱਚ ਪੂਰੀ ਅਕੈਡਮੀ ਦਾ ਮੂੰਹ ਮਿੱਠਾ ਕਰਵਾਇਆ ਗਿਆ ਹੈ। ਮੈਡਮ ਸ਼ਿਲਪਾ ਪਰੂਥੀ ਨੇ ਨਵਦੀਪ ਕੌਰ ਦੇ ਬਿਹਤਰ ਭਵਿੱਖ ਦੀ ਕਾਮਨਾ ਕਰਦਿਆਂ ਉਸ ਨਾਲ ਯਾਦਗਾਰ ਤਸਵੀਰ ਖਿਚਵਾਈ ਅਤੇ ਉਸਦਾ ਮੂੰਹ ਮਿੱਠਾ ਕਰਵਾਇਆ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਨਕੋਦਰ ਬਿਜਲੀ ਮਹਿਕਮੇ ਦਾ ਸਮਾਜ ਸੇਵਾ ਵੱਲ ਰੁੱਖ, ਸਹਾਇਕ ਲਾਈਨਮੈਨ ਨੇ ਗਰੀਬ ਪਰਿਵਾਰ ਕੀਤਾ ਮੀਟਰ ਕਨੈਕਸ਼ਨ ਦਾਨ।

Next Story

ਪ੍ਰਰੀਆ ਨੂੰ ਮਿਲਿਆ 6 ਲੱਖ ਦਾ ਸਾਲਾਨਾ ਪੈਕੇਜ

Latest from Blog