ਨਕੋਦਰ ਬਿਜਲੀ ਮਹਿਕਮੇ ਦਾ ਸਮਾਜ ਸੇਵਾ ਵੱਲ ਰੁੱਖ, ਸਹਾਇਕ ਲਾਈਨਮੈਨ ਨੇ ਗਰੀਬ ਪਰਿਵਾਰ ਕੀਤਾ ਮੀਟਰ ਕਨੈਕਸ਼ਨ ਦਾਨ।

25 views
4 mins read

ਸਥਾਨਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸ਼ਹਿਰੀ ਮੰਡਲ ਦਫ਼ਤਰ ਦੇ ਇੱਕ ਸਹਾਇਕ ਲਾਈਨ ਮੈਨ ਅਮਨਦੀਪ ਸਿੰਘ ਨੇ ਆਪਣੇ ਪ੍ਰੋਵਿਜ਼ਨਲ ਪੀਰਿਯਡ ਪੂਰਾ ਹੋਣ ਤੇ ਨਕੋਦਰ ਦੇ ਮੁਹੱਲੇ ਬਘਿਆੜ ਪੁਰ ਦੀ ਲੋੜਵੰਦ ਵਸਨੀਕ ਮਨਜੀਤ ਕੌਰ ਨੂੰ ਬਿਜਲੀ ਕੁਨੈਕਸ਼ਨ ਦਾਨ ਕੀਤਾ। ਜਾਣਕਾਰੀ ਅਨੁਸਾਰ ਸਬ ਡਵੀਜ਼ਨ ਆਫ਼ੀਸਰ ਲਵਪ੍ਰੀਤ ਸਿੰਘ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਅਮਨਦੀਪ ਨੇ ਸਿਕਿਓਰਟੀ ਫੀਸ ਅਦਾ ਕੀਤੀ ਅਤੇ ਉਸਦੇ ਸਾਥੀ ਕਰਮਚਾਰੀ ਸੁਖੀ ਰਾਮ CHB ਨੇ ਕੁਨੈਕਸ਼ਨ ਜਾਰੀ ਕੀਤਾ। ਮਨਜੀਤ ਕੌਰ ਦੇ ਪਰਿਵਾਰ ਨੇ ਅਮਨਦੀਪ ਸਿੰਘ ਅਤੇ ਸੁਖੀ ਰਾਮ ਦੇ ਨਾਲ ਨਾਲ ਬਿਜਲੀ ਮਹਿਕਮੇ ਦਾ ਵੀ ਧੰਨਵਾਦ ਕੀਤਾ। ਇਥੇ ਇਹ ਗੱਲ ਕਹਿਣਾ ਬਿਲਕੁਲ ਜਾਇਜ਼ ਹੈ ਕਿ ਬਿਜਲੀ ਮਹਿਕਮੇ ਨੂੰ ਲੋਟੂ ਮਹਿਕਮਾ ਕਹਿਣ ਵਾਲਾ ਦੌਰ ਹੁਣ ਖਤਮ ਹੁੰਦਾ ਜਾਂਦਾ ਨਜ਼ਰ ਆ ਰਿਹਾ ਹੈ। ਨੌਜਵਾਨ ਪੀੜ੍ਹੀ ਅੰਦਰਲੀ ਦਾਨੀ ਭਾਵਨਾ ਭਵਿੱਖ ਵਾਸਤੇ ਬਹੁਤ ਸ਼ੁਭ ਸੰਕੇਤ ਦਿੰਦੀ ਨਜ਼ਰ ਆ ਰਹੀ ਹੈ।

    ACTIVE
    This is Authorized Journalist of The Feedfront News and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Leave a Reply

    Your email address will not be published.

    Previous News

    30 ਦਿਨਾਂ ‘ਚ ਭਲਵਾਨਾਂ ਵਰਗਾ ਹੋ ਜਾਵੇਗਾ ਸਰੀਰ; ਮੀਟ ਨਾਲੋਂ ਵੀ 100 ਗੁਣਾ ਵਧੇਰੇ ਤਾਕਤ

    Next News

    ਇੰਗਲਿਸ਼ ਵਿਜ਼ਾਰਡਸ ਨੇ ਵਜਾਇਆ ਆਪਣੀ ਤਕਨੀਕ ਦਾ ਡੰਕਾ, ਨਵਦੀਪ ਕੌਰ ਨੇ ਆਈਲੈਟਸ ਵਿੱਚੋ ਹਾਸਿਲ ਕੀਤੇ ਉੱਚਤਮ 9 ਬੈਂਡ।