ਆਲੋਵਾਲ ਬੰਦ ਪਏ ਐੱਨ ਆਰ ਆਈ ਦੇ ਘਰ ਵਿੱਚ ਚੋਰੀ

25 views
8 mins read
ਆਲੋਵਾਲ ਬੰਦ ਪਏ ਐੱਨ ਆਰ ਆਈ ਦੇ ਘਰ ਵਿੱਚ ਚੋਰੀ

ਲੱਗਦਾ ਹੈ ਕਿ ਜਿਵੇਂ ਪੁਲਿਸ ਦਾ ਡਰ ਚੋਰਾਂ ਉਚੱਕਿਆ ਦੇ ਮਨਾਂ ਚੋਂ ਨਿਕਲ ਚੁੱਕਾ ਹੈ, ਆਏ ਦਿਨੀਂ ਕਿਤੇ ਨਾ ਕਿਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ, ਇੰਝ ਹੀ ਨਕੋਦਰ ਥਾਣਾ ਸਿਟੀ ‘ਅਧੀਨ ਆਂਉਂਦੇ ਪਿੰਡ ਆਲੋਵਾਲ ‘ਚ ਵਿਦੇਸ਼ ‘ਚ ਰਹਿੰਦੇ ਪਰਿਵਾਰ ਦੇ ਬੰਦ ਪਏ ਘਰ ‘ਚ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਪਿੰਡ ਦੇ ਸਰਪੰਚ ਹਰਪ੍ਰਰੀਤ ਸਿੰਘ ਹੈਪੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ‘ਚ ਪਿੰਡ ਦੇ ਹੀ ਐੱਨ ਆਰ ਆਈ ਪਰਿਵਾਰ ਦੇ ਬੰਦ ਪਏ ਘਰ ‘ਚ ਚੋਰਾਂ ਨੇ ਜਿੰਦਰੇ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ। ਐੱਨ ਆਰ ਆਈ ਦੇ ਘਰ ਸਫ਼ਾਈ ਕਰਨ ਵਾਲੀ ਅੌਰਤ ਨੇ ਜਦੋਂ ਸਫ਼ਾਈ ਕਰਨ ਲਈ ਦਰਵਾਜਾ ਖੋਲ੍ਹਿਆ ਤਾਂ ਕਮਰਿਆਂ ਦੇ ਲੌਕ ਟੁੱਟੇ ਹੋਏ ਸਨ। ਉਸ ਨੇ ਤੁਰੰਤ ਸਰਪੰਚ ਤੇ ਹੋਰ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

ਸਰਪੰਚ ਨੇ ਦੱਸਿਆ ਕਿ ਜਿਸ ਘਰ ‘ਚ ਚੋਰੀ ਹੋਈ ਹੈ ਉਸ ਪਰਿਵਾਰ ਦੀਆਂ ਕੁੜੀਆਂ ਪੰਜਾਬ ‘ਚ ਹੀ ਹਨ ਉਨ੍ਹਾਂ ਨੂੰ ਚੋਰੀ ਬਾਰੇ ਦੱਸ ਦਿੱਤਾ ਗਿਆ ਹੈ। ਘਰ ‘ਚ ਚੋਰਾਂ ਨੇ ਕੀ ਚੋਰੀ ਕੀਤਾ ਇਸ ਸਬੰਧੀ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਚੋਰੀ ਸਬੰਧੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ। ਸਰਪੰਚ ਨੇ ਇਹ ਵੀ ਕਿਹਾ ਕਿ ਪਿੰਡ ਆਲੋਵਾਲ ‘ਚ ਦੋ ਮਹੀਨਿਆ ‘ਚ ਚਾਰ ਚੋਰੀਆਂ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਪਰ ਹਾਲੇ ਤੱਕ ਕਿਸੇ ਵੀ ਚੋਰੀ ਦਾ ਮਸਲਾ ਨਹੀਂ ਹੋਇਆ। ਚੋਰ ਆਏ ਦਿਨ ਖ਼ਾਸ ਕਰ ਕੇ ਐੱਨ ਆਰ ਆਈਜ਼ ਦੀਆਂ ਬੰਦ ਪਈਆ ਕੋਠੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਜਿਸ ਨਾਲ ਨਕੋਦਰ ਸ਼ਹਿਰ ਤੇ ਨਾਲ ਲੱਗਦੇ ਪਿੰਡਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਇਸ ਬਾਬਤ ਥਾਣਾ ਸਿਟੀ ਦੇ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਪਿੰਡ ਆਲੋਵਾਲ ‘ਚ ਹੋਈ ਚੋਰੀ ਦੀ ਵਾਰਦਾਤ ਸਬੰਧੀ ਸੀ ਸੀ ਟੀ ਵੀ ਦੇਖੇ ਜਾ ਰਹੇ ਹਨ। ਪਿਛਲੇ ਦਿਨੀਂ ਚੋਰੀਆਂ ਦੀਆਂ ਵਾਰਦਾਤਾਂ ‘ਚ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous News

ਮੇਲੇ ਦੀ ਸਟੇਜ ਤੇ ਬੋਲਣਾ ਪਿਆ ਮਹਿੰਗਾ, ਨਕੋਦਰ ਥਾਣੇ ਦਰਜ਼ ਹੋਇਆ ਗੁਰਦਾਸ ਮਾਨ ਤੇ ਪਰਚਾ।

Next News

30 ਦਿਨਾਂ ‘ਚ ਭਲਵਾਨਾਂ ਵਰਗਾ ਹੋ ਜਾਵੇਗਾ ਸਰੀਰ; ਮੀਟ ਨਾਲੋਂ ਵੀ 100 ਗੁਣਾ ਵਧੇਰੇ ਤਾਕਤ