ਕਲਿਆਣ ਸਿੰਘ ਜੀ.. ਇੱਕ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਹਮੇਸ਼ਾ ਜਨ ਕਲਿਆਣ ਦੇ ਲਈ ਕੰਮ ਕੀਤਾ ਅਤੇ ਉਨ੍ਹਾਂ ਨੂੰ ਪੂਰੇ ਦੇਸ਼ ਵਿੱਚ ਹਮੇਸ਼ਾ ਸਰਾਹਿਆ ਜਾਵੇਗਾ: ਪ੍ਰਧਾਨ ਮੰਤਰੀ

29 views
8 mins read

ਸਾਡੇ ਸਾਰਿਆਂ ਲਈ ਇਹ ਸੋਗ ਦੀ ਘੜੀ ਹੈ। ਕਲਿਆਣ ਸਿੰਘ ਜੀ ਦੇ ਮਾਤਾ-ਪਿਤਾ ਨੇ ਉਨ੍ਹਾਂ ਦਾ ਨਾਮ ਕਲਿਆਣ ਸਿੰਘ ਰੱਖਿਆ ਸੀ। ਉਨ੍ਹਾਂ ਨੇ ਜੀਵਨ ਇਸ ਤਰ੍ਹਾਂ ਜੀਵਿਆ ਕਿ ਆਪਣੇ ਮਾਤਾ-ਪਿਤਾ ਦੁਆਰਾ ਦਿੱਤੇ ਗਏ ਨਾਮ ਨੂੰ ਸਾਰਥਕ ਕਰ ਦਿੱਤਾ। ਉਹ ਜੀਵਨ ਭਰ ਜਨ-ਕਲਿਆਣ ਦੇ ਲਈ ਜੀਏ, ਉਨ੍ਹਾਂ ਨੇ ਜਨ-ਕਲਿਆਣ ਨੂੰ ਹੀ ਆਪਣਾ ਜੀਵਨ-ਮੰਤਰ ਬਣਾਇਆ। ਅਤੇ ਭਾਰਤੀ ਜਨਤਾ ਪਾਰਟੀ, ਭਾਰਤੀ ਜਨਸੰਘ, ਪੂਰੇ ਪਰਿਵਾਰ ਨੂੰ ਇੱਕ ਵਿਚਾਰ ਦੇ ਲਈ, ਦੇਸ਼ ਦੇ ਉੱਜਵਲ ਭਵਿੱਖ ਦੇ ਲਈ, ਉਨ੍ਹਾਂ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ।
ਕਲਿਆਣ ਸਿੰਘ ਜੀ ਭਾਰਤ ਦੇ ਕੋਨੇ-ਕੋਨੇ ਵਿੱਚ ਇੱਕ ਵਿਸ਼ਵਾਸ ਦੇ ਸਮਾਨਾਰਥੀ ਬਣ ਗਏ ਸਨ। ਇੱਕ ਪ੍ਰਤੀਬੱਧ ਫੈਸਲਾ ਕਰਤਾ ਸਨ ਅਤੇ ਜੀਵਨ ਭਰ ਉਹ ਜਨ-ਕਲਿਆਣ ਦੇ ਲਈ ਹਮੇਸ਼ਾ ਲਗੇ ਰਹੇ। ਉਨ੍ਹਾਂ ਨੂੰ ਜਦੋਂ ਵੀ ਜੋ ਜ਼ਿੰਮੇਵਾਰੀ ਮਿਲੀ, ਚਾਹੇ ਉਹ ਵਿਧਾਇਕ ਦੇ ਰੂਪ ਵਿੱਚ ਹੋਵੇ, ਚਾਹੇ ਸਰਕਾਰ ਵਿੱਚ ਉਨ੍ਹਾਂ ਦਾ ਸਥਾਨ ਹੋਵੇ, ਚਾਹੇ ਗਵਰਨਰ ਦੀ ਜ਼ਿੰਮੇਦਾਰੀ ਹੋਵੇ, ਹਮੇਸ਼ਾ ਹਰੇਕ ਦੇ ਲਈ ਪ੍ਰੇਰਣਾ ਦਾ ਕੇਂਦਰ ਬਣੇ। ਆਮ ਜਨਤਾ ਦੇ ਵਿਸ਼ਵਾਸ ਦਾ ਪ੍ਰਤੀਕ ਬਣੇ। ਰਾਸ਼ਟਰ ਨੇ ਇੱਕ ਕੀਮਤੀ ਸ਼ਖ਼ਸੀਅਤ, ਇੱਕ ਸਮਰੱਥਾਵਾਨ ਨੇਤਾ ਖੋ ਦਿੱਤਾ ਹੈ। ਅਸੀਂ ਉਨ੍ਹਾਂ ਦੀ ਭਰਪਾਈ ਦੇ ਲਈ, ਉਨ੍ਹਾਂ ਦੇ ਆਦਰਸ਼ਾਂ ਅਤੇ ਉਨ੍ਹਾਂ ਦੇ ਸੰਕਲਪਾਂ ਨੂੰ ਲੈ ਕੇ ਅਧਿਕਤਮ ਪੁਰਸ਼ਾਰਥ ਕਰੀਏ ਅਤੇ ਅਸੀਂ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕੋਈ ਕਮੀ ਨਾ ਰੱਖੀਏ। ਮੈਂ ਭਗਵਾਨ ਪ੍ਰਭੂ ਸ਼੍ਰੀਰਾਮ ਨੂੰ ਉਨ੍ਹਾਂ ਦੇ ਚਰਣਾਂ ਵਿੱਚ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਰਾਮ ਕਲਿਆਣ ਸਿੰਘ ਜੀ ਨੂੰ ਆਪਣੇ ਚਰਣਾਂ ਵਿੱਚ ਸਥਾਨ ਦੇਣ ਅਤੇ ਪ੍ਰਭੂ ਰਾਮ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੁਖ ਦੀ ਘੜੀ ਵਿੱਚ ਇਸ ਦੁਖ ਨੂੰ ਸਹਿਨ ਕਰਨ ਦੀ ਸ਼ਕਤੀ ਦੇਣ ਅਤੇ ਦੇਸ਼ ਵਿੱਚ ਵੀ ਇੱਥੋਂ ਦੀਆਂ ਕਦਰਾਂ-ਕੀਮਤਾਂ, ਇੱਥੋਂ ਦੇ ਆਦਰਸ਼ਾਂ, ਇੱਥੋਂ ਦੇ ਸੰਸਕ੍ਰਿਤੀ, ਇੱਥੋਂ ਦੀਆਂ ਪਰੰਪਰਾਵਾਂ ਵਿੱਚ ਵਿਸ਼ਵਾਸ ਕਰਨ ਵਾਲੇ ਹਰ ਦੁਖੀ ਜਨ ਨੂੰ ਪ੍ਰਭੂ ਰਾਮ ਦਿਲਾਸਾ ਦੇਣ, ਇਹੀ ਪ੍ਰਾਰਥਨਾ ਕਰਦਾ ਹਾਂ।

  Leave a Reply

  Your email address will not be published.

  Previous Story

  ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਡਾ. ਗਿੱਲ ਨੇ ਸਾਂਭਿਆ ਚਾਰਜ

  Next Story

  ਜਿੱਤ ਲਿਆ ਇੱਕ ਸੰਘਰਸ਼, ਖੁਸ਼ੀ ‘ਚ ਜੈਕਾਰੇ ਲਾਉਂਦੇ ਘਰਾਂ ਨੂੰ ਪਰਤੇ ਕਿਸਾਨ

  Latest from Blog

  ‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

  श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…