ਜਲੰਧਰ ਦੀ ਸਿਮਰਨ ਦੀ ਦਲੇਰੀ ਨੂੰ ਸਲਾਮ
ਪਰਸ ਖੋਹ ਕੇ ਭੱਜਦੇ ਲੁਟੇਰੇ ਨੂੰ ਇੰਝ ਕੀਤਾ ਕਾਬੂ

30 views
10 mins read

ਜਲੰਧਰ ਦੀ ਸਿਮਰਨਦੀਪ ਕੌਰ ਦੇ ਹੌਂਸਲੇ ਕਾਰਨ ਇਕ ਵਾਰ ਫਿਰ ਤੋਂ ਸਨੈਚਿੰਗ ਦੀ ਵਾਰਦਾਤ ਨਾਕਾਮ ਹੋ ਗਈ। ਸਿਮਰਨ ਦੀ ਦਲੇਰੀ ਕਾਰਨ 2 ਲੁਟੇਰੇ ਤਾਂ ਫੜੇ ਹੀ ਗਏ, ਉਥੇ ਹੀ ਉਸ ਦਾ ਖੋਹਿਆ ਹੋਇਆ ਪਰਸ ਵੀ ਮੌਕੇ ’ਤੇ ਹੀ ਬਰਾਮਦ ਕਰ ਲਿਆ ਗਿਆ, ਹਾਲਾਂਕਿ ਇਕ ਲੁਟੇਰੇ ਮੌਕਾ ਵੇਖ ਕੇ ਭੱਜਣ ਵਿਚ ਕਾਮਯਾਬ ਹੋ ਗਿਆ ਪਰ ਫੜੇ ਗਏ 2 ਲੁਟੇਰਿਆਂ ਨੂੰ ਥਾਣਾ ਨੰਬਰ 8 ਦੀ ਪੁਲਸ ਹਵਾਲੇ ਕਰ ਦਿੱਤਾ ਗਿਆ। ਗਿਫਟ ਗੈਲਰੀ ਵਿਚ ਕੰਮ ਕਰਨ ਵਾਲੀ ਸਿਮਰਨਦੀਪ ਕੌਰ ਵਾਸੀ ਸੁਭਾਸ਼ ਨਗਰ ਦੁਕਾਨ ਤੋਂ ਛੁੱਟੀ ਕਰਕੇ ਆਪਣੇ ਘਰ ਵੱਲ ਜਾ ਰਹੀ ਸੀ। ਜਿਵੇਂ ਹੀ ਉਹ ਗੁੱਜਾਪੀਰ ਰੋਡ ’ਤੇ ਪਹੁੰਚੀ ਤਾਂ ਉਸ ਦੇ ਪਿੱਛੇ ਆ ਰਹੇ ਬਾਈਕ ਸਵਾਰ 3 ਲੁਟੇਰਿਆਂ ਨੇ ਗਲੇ ਵਿਚ ਪਹਿਨੇ ਸਿਮਰਨ ਦੇ ਪਰਸ ਨੂੰ ਖੋਹ ਲਿਆ। ਸਿਮਰਨ ਤੁਰੰਤ ਹਰਕਤ ਵਿਚ ਆਈ ਅਤੇ ਬਾਈਕ ਦੇ ਪਿੱਛੇ ਬੈਠੇ ਲੁਟੇਰੇ ਦਾ ਕਾਲਰ ਫੜ ਲਿਆ। ਅਜਿਹੇ ਵਿਚ ਬਾਈਕ ਚਲਾ ਰਹੇ ਲੁਟੇਰੇ ਤੋਂ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਤਿੰਨੋਂ ਲੁਟੇਰੇ ਬਾਈਕ ਸਮੇਤ ਸੜਕ ’ਤੇ ਡਿੱਗ ਗਏ। ਸਿਮਰਨ ਨੇ ਰੌਲਾ ਪਾਇਆ ਤਾਂ ਲੋਕਾਂ ਨੇ 2 ਲੁਟੇਰਿਆਂ ਨੂੰ ਦਬੋਚ ਲਿਆ ਪਰ ਇਕ ਲੁਟੇਰਾ ਮੌਕੇ ਦਾ ਫਾਇਦਾ ਉਠਾ ਕੇ ਭੱਜ ਗਿਆ। ਲੋਕਾਂ ਦੀ ਭੀੜ ਨੇ ਲੁਟੇਰਿਆਂ ਦੀ ਜੰਮ ਕੇ ਛਿੱਤਰ-ਪਰੇਡ ਕੀਤੀ। ਸਿਮਰਨ ਵੀ ਡਿੱਗਦੇ-ਡਿੱਗਦੇ ਬਚੀ ਪਰ ਚੰਗੀ ਕਿਸਮਤ ਰਹੀ ਕਿ ਉਸ ਨੂੰ ਇਸ ਦੌਰਾਨ ਸੱਟ ਨਹੀਂ ਲੱਗੀ। ਬਾਈਕ ਦੇ ਸਭ ਤੋਂ ਪਿੱਛੇ ਬੈਠੇ ਲੁਟੇਰੇ ਤੋਂ ਸਿਮਰਨ ਦਾ ਪਰਸ ਬਰਾਮਦ ਹੋ ਗਿਆ, ਜੋ ਲੋਕਾਂ ਨੇ ਲੜਕੀ ਦੇ ਹਵਾਲੇ ਕਰ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਲੁਟੇਰਿਆਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਤਿੰਨਾਂ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਲੁਟੇਰਿਆਂ ਨੇ ਗੁੱਜਾਪੀਰ ਰੋਡ ’ਤੇ ਮੋਬਾਇਲ ਖੋਹਣ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦਕਿ ਉਨ੍ਹਾਂ ਦੇ ਤੀਜੇ ਸਾਥੀ ਦੀ ਭਾਲ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਸਤੰਬਰ ਵਿਚ ਜਲੰਧਰ ਸ਼ਹਿਰ ਦੇ ਦੀਨ ਦਿਆਲ ਉਪਾਧਿਆ ਨਗਰ ਵਿਚ ਮੋਬਾਇਲ ਸਨੈਚਰ ਨਾਲ ਭਿੜਨ ਵਾਲੀ ਜਲੰਧਰ ਦੇ ਧੀ ਕੁਸੁਮ ਨੇ ਆਪਣੀ ਬਹਾਦਰੀ ਨਾਲ ਪੂਰੀ ਦੁਨੀਆ ਵਿਚ ਸੁਰਖੀਆਂ ਬਟੋਰੀਆਂ ਸਨ। ਮੋਬਾਇਲ ਖੋਹਣ ਦੌਰਾਨ ਉਹ ਇਕੱਲੇ ਹੀ ਦਾਤਰ ਲੈ ਕੇ ਲੁਟੇਰਿਆਂ ਨਾਲ ਭਿੜ ਗਈ ਸੀ। ਇਸ ਦੀ ਇਕ ਵੀਡੀਓ ਵਾਇਰਲ ਹੋਣ ਦੇ ਬਾਅਦ ਕੁਸੁਮ ਦੀ ਬਹਾਦਰੀ ਦੀ ਪੂਰੇ ਦੇਸ਼ ਵਿਚ ਚਰਚਾ ਹੋਈ ਸੀ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਅੰਨਾ ਵੰਡੇ ਰੇੜ੍ਹੀਆਂ ਮੁੜ ਮੁੜ ਘਰਦਿਆਂ ਨੂੰ ਦੇ..

Next Story

ਡਾ. ਸੁਖਚੈਨ ਸਿੰਘ ਗਿੱਲ ਨਿਯੁਕਤ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ

Latest from Blog