ਅੰਨਾ ਵੰਡੇ ਰੇੜ੍ਹੀਆਂ ਮੁੜ ਮੁੜ ਘਰਦਿਆਂ ਨੂੰ ਦੇ..

ਨਗਰ ਕੌਂਸਲ ਨਕੋਦਰ ਵਲੋਂ ਆਜ਼ਾਦੀ ਦਿਵਸ ਸਰਮਾਏਹਿਤ ਮਨਾਇਆ ਗਿਆ

16 views
12 mins read
ਅੰਨਾ ਵੰਡੇ ਰੇੜ੍ਹੀਆਂ ਮੁੜ ਮੁੜ ਘਰਦਿਆਂ ਨੂੰ ਦੇ..

ਨਕੋਦਰ : 15 ਅਗਸਤ ਨੂੰ ਜਿੱਥੇ ਪੂਰੇ ਦੇਸ਼ ਵਿੱਚ ਤਿਰੰਗੇ ਦੀ ਛਤਰ ਛਾਇਆ ਹੇਠ ਵਧੀਆ ਕਾਰਜ਼, ਡਿਊਟੀ, ਸਮਾਜ ਸੇਵੀ ਕੰਮਾਂ ਨੂੰ ਸਰਾਹਿਆ ਜਾਂਦਾ ਹੈ ਅਤੇ ਪਦ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਉਥੇ ਨਕੋਦਰ ਨਗਰ ਕੌਂਸਲ ਵਲੋਂ ਇਸ ਵਾਰ ਬੜੇ ਹੀ ਮਤਲਬੀ ਅਤੇ ਬੇਰੁਖੀ ਮਾਹੌਲ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ। ਨਗਰ ਕੌਂਸਲ ਦੇ ਨੁਮਾਇੰਦਿਆਂ ਨੇ ਆਪਣੇ ਚਹੇਤਿਆਂ ਨੂੰ ਵੀ ਦਿੱਤੀ ਸਮਾਰੋਹ ਅੰਦਰ ਅਹਿਮੀਅਤ। ਇੱਕ ਪੱਖੀ ਸਵਤੰਤਰਤਾ ਦਿਵਸ ਦਾ ਇਸ ਸਮਾਰੋਹ ਨੇ ਪ੍ਰਧਾਨਾਂ ਅਤੇ ਨਗਰ ਕੌਂਸਲਾਂ ਦੇ ਸਮਾਜ ਸੇਵਾ ਅਤੇ ਜਨਹਿਤਕਾਰੀ ਹਨ ਤੇ ਸਵਾਲੀਆ ਨਿਸ਼ਾਨ ਪੈਦਾ ਕੇ ਦਿੱਤਾ ਹੈ। ਇੱਕ ਨਜ਼ਰ ਵਿੱਚ ਲਗਦਾ ਸੀ ਕਿ ਇਹ ਸਮਾਰੋਹ ਆਜ਼ਾਦੀ ਸੈਨਾਨੀਆਂ ਲਈ ਨਹੀਂ ਬਲਕਿ ਸਰਮਾਏਦਾਰੀ ਦੀ ਟੌਹਰ ਬਣਾਉਣ ਲਈ ਕੀਤਾ ਗਿਆ। ਜਿੱਥੇ ਆਮ ਆਦਮੀ ਸਿਰਫ ਇਹਨਾਂ ਲਈ ਕੇਵਲ ਇੱਕ ਪੰਡਾਲ ਚ ਬੈਠੀ ਕੁਰਸੀ ਦੀ ਭੀੜ ਦਾ ਹਿੱਸਾ ਹੈ ਹੋਰ ਕੁੱਝ ਨਹੀਂ। ਸਮਾਰੋਹ ਅੰਦਰ ਕੇਵਲ ਆਪਣੇ ਚਹੇਤਿਆਂ ਨੂੰ ਹੀ ਅਹਿਮੀਅਤ ਦਿੰਦਿਆ ਸਨਮਾਨ ਕੀਤਾ ਗਿਆ ਜਾਂ ਫਿਰ ਇੱਕ ਦੂਜੇ ਨੂੰ ਸਨਮਾਨਿਤ ਕਰਕੇ ਆਪ ਹੀ ਬੱਲੇ ਬੱਲੇ ਕੀਤੀ ਗਈ। ਜਿਵੇਂ ਸਿਆਣਿਆ ਨੇ ਕਿਹਾ ਹੈ ਕਿ ਅੰਨਾ ਵਿਆਕਤੀ ਜਦੋਂ ਕੋਈ ਚੀਜ਼ ਵੰਡਦਾ ਹੈ ਤਾਂ ਮੁੜ ਮੁੜ ਕੇ ਆਪਣੇ ਘਰਦਿਆਂ ਨੂੰ ਹੀ ਦੇਈ ਜਾਂਦਾ ਹੈ।

ਮਿਹਨਤੀ ਕਾਮੇ ਕੀਤੇ ਅਣਗੌਲੇ:
ਸਵੇਰ ਤੋਂ ਹੀ ਹੇਠਲੇ ਦਰਜ਼ੇ ਦੇ ਕਰਮਚਾਰੀ ਇਸ ਸਮਰੋਹ ਲਈ ਅਣਥੱਕ ਮਿਹਨਤ ਕਰਕੇ ਤਿਆਰੀਆਂ ਕਰਨ ਲੱਗੇ ਸਨ। ਜਿਨ੍ਹਾਂ ਦੇ ਅਗਵਾਹੀ ਸੈਨੀਟਰੀ ਇੰਸਪੈਕਟਰ ਘਨਸ਼ਾਮ ਕਰ ਰਹੇ ਸਨ। ਪ੍ਰੰਤੂ ਜਦੋਂ ਸਮਾਰੋਹ ਵਿੱਚ ਕਾਰਜ਼ਾ ਦੀ ਗੱਲ ਕੀਤੀ ਗਈ ਤਾਂ ਇਨ੍ਹਾਂ ਮਿਹਨਤ ਕਸ਼ਾਂ ਦੀ ਮਿਹਨਤ ਨੂੰ ਬਿਲਕੁਲ ਹੀ ਅਣਗੌਲੇ ਕਰ ਦਿੱਤਾ ਗਿਆ। ਸ਼੍ਰੀ ਘਨਸ਼ਾਮ ਜੋ ਇੰਸਪੈਕਟਰ ਦੇ ਅਹੁਦੇ ਤੇ ਨਗਰ ਪਾਲਿਕਾ ਵਿੱਚ ਸੇਵਾ ਨਿਭਾ ਰਹੇ ਹਨ ਨੂੰ ਸਨਮਾਨਿਤ ਕਰਨਾ ਤਾਂ ਦੂਰ ਉਹਨਾ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ। ਜਦ ਕਿ ਸਨਮਾਨ ਦਾ ਹੱਕ ਰੱਖਦੇ ਓਹ ਸਾਰੇ ਕਾਮੇ ਜੋ ਸ਼ਹਿਰ ਨੂੰ ਸਾਫ ਸੁਥਰਾ ਰੱਖਦੇ ਹਨ ਅਤੇ ਸੰਚਾਲਿਤ ਕਰਨ ਵਿੱਚ ਸਹਾਇਕ ਹੁੰਦੇ ਹਨ।

ਪ੍ਰੈਸ ਨੂੰ ਵੀ ਕੀਤਾ ਗਿਆ ਅਣਦੇਖਿਆ:
ਜਾਣਕਾਰੀ ਮੁਤਾਬਿਕ ਸਮਾਰੋਹ ਵਿਚ ਪਹੁੰਚੇ ਸ਼ਹਿਰ ਦੇ ਸਨਮਾਨਯੋਗ ਅਤੇ ਵਰਿਸ਼ਟ ਪੱਤਰਕਾਰਾਂ ਨੂੰ ਵੀ ਅਣਦੇਖਿਆ ਕੀਤਾ ਗਿਆ। ਪੱਤਰਕਾਰਾਂ ਦੇ ਬੈਠਣ ਦਾ ਇੰਤਜ਼ਾਮ ਤਾਂ ਦੂਰ ਦੀ ਗੱਲ ਉਹਨਾਂ ਨੂੰ ਪਾਣੀ ਤੱਕ ਵੀ ਨਹੀਂ ਪੁੱਛਿਆ ਗਿਆ। ਜਦ ਕਿ ਅਜਿਹੇ ਸਮਾਰੋਹਾਂ ਅੰਦਰ ਬਕਾਇਦਾ ਪ੍ਰੈਸ ਗੈਲਰੀ ਬਣਾਈ ਜਾਂਦੀ ਹੈ ਅਤੇ ਪ੍ਰੈਸ ਦਾ ਸਨਮਾਨ ਕੀਤਾ ਜਾਂਦਾ ਹੈ। ਜਦੋਂ ਇੱਕ ਦੋ ਬੰਦਿਆਂ ਨੇ ਇਸ ਵੱਲ ਧਿਆਨ ਦਵਾਇਆ ਤਾਂ ਮੌਕੇ ਤੇ ਪਲਾਸਟਿਕ ਦੀਆਂ ਕੁਰਸੀਆਂ ਖਾਲੀ ਕਰਵਾਈਆਂ ਗਈਆਂ ਅਤੇ ਬੈਠਣ ਨੂੰ ਕਿਹਾ ਗਿਆ, ਪ੍ਰੰਤੂ ਪੱਤਰਕਾਰਾਂ ਨੇ ਇਸਨੂੰ ਅਪਮਾਨ ਤੌਰ ਤੇ ਲਿਆ ਅਤੇ ਨਕੋਦਰ ਪ੍ਰੈਸ ਕਲੱਬ ਨੇ ਨਗਰ ਕੌਂਸਲ ਨਕੋਦਰ ਦਾ ਪੂਰਨ ਬਾਈਕਾਟ ਕਰਨ ਦਾ ਐਲਾਨ ਕੀਤਾ।

    Harsh Gogi

    This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Leave a Reply

    Your email address will not be published.

    Previous Story

    75ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ

    Next Story

    ਜਲੰਧਰ ਦੀ ਸਿਮਰਨ ਦੀ ਦਲੇਰੀ ਨੂੰ ਸਲਾਮ
    ਪਰਸ ਖੋਹ ਕੇ ਭੱਜਦੇ ਲੁਟੇਰੇ ਨੂੰ ਇੰਝ ਕੀਤਾ ਕਾਬੂ

    Latest from Blog

    ‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

    श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…

    ਪਿੰਡ ਛਾਪਾ ਵਿਖੇ ਅਣਪਛਾਤੇ ਚੋਰ ਗਰੋਹ ਵੱਲੋਂ ਚਾਰ ਕਿਸਾਨਾ ਦੇ ਖੇਤਾਂ ਵਿੱਚ ਲੱਗੇ ਟਰਾਂਸਫਰਮਾ ਦੀ ਭੰਨਤੋੜ ਤਾਂਬਾ ਤੇ ਤੇਲ ਚੋਰੀ

    ਮਹਿਲ ਕਲਾਂ 02 ਦਸੰਬਰ (ਗੁਰਸੇਵਕ ਸਿੰਘ ਸਹੋਤਾ) ਨੇੜਲੇ ਪਿੰਡ ਛਾਪਾ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਚਾਰ…