ਉੱਜਵਲਾ 2.0 ਦੀ ਸ਼ੁਰੂਆਤ : ਪ੍ਰਧਾਨ ਮੰਤਰੀ

24 views
12 mins read

ਪ੍ਰਧਾਨ ਮੰਤਰੀ 10 ਅਗਸਤ ਨੂੰ ਉੱਜਵਲਾ 2.0 ਦੀ ਸ਼ੁਰੂਆਤ ਕਰਨਗੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 10 ਅਗਸਤ, 2021 ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉੱਤਰ ਪ੍ਰਦੇਸ਼ ਦੇ ਮਹੋਬਾ ਵਿਖੇ ਐੱਲਪੀਜੀ ਕਨੈਕਸ਼ਨ ਦੇ ਕੇ ਕੇ ਉੱਜਵਲਾ ਯੋਜਨਾ (ਪ੍ਰਧਾਨ ਮੰਤਰੀ ਉੱਜਵਲਾ ਯੋਜਨਾ – ਪੀਐੱਮਯੂਵਾਈ) ਦੇ ਦੂਸਰੇ ਪੜਾਅ ਦੀ ਸ਼ੁਰੂਆਤ ਕਰਨਗੇ। ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕਰਨਗੇ ਅਤੇ ਰਾਸ਼ਟਰ ਨੂੰ ਸੰਬੋਧਨ ਵੀ ਕਰਨਗੇ।
ਉੱਜਵਲਾ 1.0 ਤੋਂ ਉੱਜਵਲਾ 2.0 ਤੱਕ ਦੀ ਯਾਤਰਾ
ਸਾਲ 2016 ਵਿੱਚ ਲਾਂਚ ਕੀਤੀ ਗਈ ਉੱਜਵਲਾ ਯੋਜਨਾ 1.0 ਦੇ ਦੌਰਾਨ, ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀਆਂ 5 ਕਰੋੜ ਮਹਿਲਾਵਾਂ ਨੂੰ ਐੱਲਪੀਜੀ ਕਨੈਕਸ਼ਨ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਸੀ। ਇਸ ਤੋਂ ਬਾਅਦ, ਅਪ੍ਰੈਲ 2018 ਵਿੱਚ, ਇਸ ਸਕੀਮ ਦਾ ਵਿਸਤਾਰ ਕੀਤਾ ਗਿਆ ਜਿਸ ਵਿੱਚ ਸੱਤ ਹੋਰ ਸ਼੍ਰੇਣੀਆਂ (ਐੱਸਸੀ/ਐੱਸਟੀ, ਪੀਐੱਮਏਵਾਈ, ਏਏਵਾਈ, ਅਤਿ ਪਿਛੜੀਆਂ ਸ਼੍ਰੇਣੀਆਂ, ਟੀ ਗਾਰਡਨ, ਵਣ ਵਾਸੀ, ਟਾਪੂ ਵਾਸੀ) ਦੀਆਂ ਮਹਿਲਾ ਲਾਭਾਰਥੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਦੇ ਨਾਲ ਹੀ, ਇਸ ਦੇ ਟੀਚੇ ਨੂੰ ਸੋਧ ਕੇ 8 ਕਰੋੜ ਐੱਲਪੀਜੀ ਕਨੈਕਸ਼ਨ ਕਰ ਦਿੱਤਾ ਗਿਆ। ਇਹ ਟੀਚਾ ਨਿਰਧਾਰਿਤ ਮਿਤੀ ਤੋਂ ਸੱਤ ਮਹੀਨੇ ਪਹਿਲਾਂ ਅਗਸਤ 2019 ਵਿੱਚ ਹੀ ਹਾਸਲ ਕਰ ਲਿਆ ਗਿਆ ਸੀ।
ਵਿੱਤ ਵਰ੍ਹੇ 2021-22 ਦੇ ਕੇਂਦਰੀ ਬਜਟ ਵਿੱਚ ਪੀਐੱਮਯੂਵਾਈ ਸਕੀਮ ਦੇ ਤਹਿਤ ਇੱਕ ਕਰੋੜ ਅਤਿਰਿਕਤ ਐੱਲਪੀਜੀ ਕਨੈਕਸ਼ਨਾਂ ਦੀ ਵਿਵਸਥਾ ਦਾ ਐਲਾਨ ਕੀਤਾ ਗਿਆ ਸੀ। ਇਹ ਇੱਕ ਕਰੋੜ ਅਤਿਰਿਕਤ ਪੀਐੱਮਯੂਵਾਈ ਕਨੈਕਸ਼ਨ (ਉੱਜਵਲਾ 2.0 ਦੇ ਅਧੀਨ) ਦਾ ਉਦੇਸ਼ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਜਮ੍ਹਾਂ–ਮੁਕਤ ਐੱਲਪੀਜੀ ਕਨੈਕਸ਼ਨ ਪ੍ਰਦਾਨ ਕਰਨਾ ਹੈ, ਜਿਨ੍ਹਾਂ ਨੂੰ ਪੀਐੱਮਯੂਵਾਈ ਦੇ ਪਹਿਲੇ ਪੜਾਅ ਦੇ ਤਹਿਤ ਸ਼ਾਮਲ ਨਹੀਂ ਕੀਤਾ ਜਾ ਸਕਿਆ ਸੀ।
ਉੱਜਵਲਾ 2.0 ਤਹਿਤ, ਪਹਿਲੀ ਰਿਫਿਲ ਅਤੇ ਹੌਟ–ਪਲੇਟ ਲਾਭਾਰਥੀਆਂ ਨੂੰ ਜਮ੍ਹਾਂ–ਮੁਕਤ ਐੱਲਪੀਜੀ ਕਨੈਕਸ਼ਨ ਮੁਫ਼ਤ ਪ੍ਰਦਾਨ ਕੀਤੇ ਜਾਣਗੇ। ਨਾਲ ਹੀ, ਇਸ ਨੂੰ ਦਾਖਲੇ ਦੀ ਪ੍ਰਕਿਰਿਆ ਲਈ ਘੱਟੋ ਘੱਟ ਕਾਗਜ਼ੀ ਕਾਰਵਾਈ ਦੀ ਜ਼ਰੂਰਤ ਹੋਵੇਗੀ। ਉੱਜਵਲਾ 2.0 ਵਿੱਚ, ਪ੍ਰਵਾਸੀਆਂ ਨੂੰ ਰਾਸ਼ਨ ਕਾਰਡ ਜਾਂ ਰਿਹਾਇਸ਼ੀ ਸਬੂਤ ਜਮ੍ਹਾਂ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ‘ਫੈਮਿਲੀ ਡੈਕਲੇਰੇਸ਼ਨ’ (ਪਰਿਵਾਰ ਬਾਰੇ ਘੋਸ਼ਣਾ) ਅਤੇ ‘ਰੈਜ਼ੀਡੈਂਸ ਪਰੂਫ’ (ਰਿਹਾਇਸ਼ ਦਾ ਸਬੂਤ) ਦੋਵਾਂ ਲਈ, ਆਪਣੇ–ਆਪ ਵਲੋਂ ਇਕ ਘੋਸ਼ਣਾ ਹੀ ਕਾਫੀ ਹੈ। ਉੱਜਵਲਾ 2.0 ਐੱਲਪੀਜੀ ਤੱਕ ਸਰਬ–ਵਿਆਪਕ ਪਹੁੰਚ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਸਹਾਇਤਾ ਕਰੇਗਾ।
ਇਸ ਅਵਸਰ ‘ਤੇ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ।

  Leave a Reply

  Your email address will not be published.

  Previous Story

  ‘ਖੇਲ ਰਤਨ ਪੁਰਸਕਾਰ’ ਨੂੰ ਹੁਣ ਤੋਂ ‘ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ’ ਕਿਹਾ ਜਾਵੇਗਾ: ਪ੍ਰਧਾਨ ਮੰਤਰੀ

  Next Story

  ਪ੍ਰਧਾਨ ਮੰਤਰੀ ‘ਸਮੁੰਦਰੀ ਸੁਰੱਖਿਆ ਨੂੰ ਹੁਲਾਰਾ

  Latest from Blog