‘ਖੇਲ ਰਤਨ ਪੁਰਸਕਾਰ’ ਨੂੰ ਹੁਣ ਤੋਂ ‘ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ’ ਕਿਹਾ ਜਾਵੇਗਾ: ਪ੍ਰਧਾਨ ਮੰਤਰੀ

25 views
7 mins read

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਦੇਸ਼ ਭਰ ਦੇ ਨਾਗਰਿਕਾਂ ਤੋਂ ‘ਖੇਲ ਰਤਨ ਪੁਰਸਕਾਰ’ ਦਾ ਨਾਮ ਮੇਜਰ ਧਿਆਨ ਚੰਦ ਦੇ ਨਾਮ ‘ਤੇ ਰੱਖਣ ਦੇ ਲਈ ਕਈ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ‘ਖੇਲ ਰਤਨ ਪੁਰਸਕਾਰ’ ਨੂੰ ਹੁਣ ਤੋਂ ‘ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ’ ਕਿਹਾ ਜਾਵੇਗਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਮੇਜਰ ਧਿਆਨ ਚੰਦ ਭਾਰਤ ਦੇ ਉਨ੍ਹਾਂ ਮੋਹਰੀ ਖਿਡਾਰੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਭਾਰਤ ਲਈ ਸਨਮਾਨ ਅਤੇ ਗੌਰਵ ਲਿਆਉਂਦੇ। ਇਹ ਬਿਲਕੁਲ ਉਚਿਤ ਹੈ ਕਿ ਸਾਡੇ ਦੇਸ਼ ਦਾ ਸਰਬਉੱਚ ਖੇਡ ਸਨਮਾਨ ਉਨ੍ਹਾਂ ਦੇ ਨਾਮ ‘ਤੇ ਰੱਖਿਆ ਜਾਵੇਗਾ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਓਲੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸਾਰੇ ਰਾਸ਼ਟਰ ਦਾ ਧਿਆਨ ਖਿੱਚਿਆ ਹੈ। ਦੇਸ਼ ਭਰ ਵਿੱਚ ਹਾਕੀ ਪ੍ਰਤੀ ਨਵੇਂ ਸਿਰਿਓ ਦਿਲਚਸਪੀ ਉੱਭਰ ਰਹੀ ਹੈ। ਆਉਣ ਵਾਲੇ ਸਮੇਂ ਲਈ ਇਹ ਇੱਕ ਬਹੁਤ ਸਕਾਰਾਤਮਕ ਚਿੰਨ੍ਹ ਹੈ।
ਦੇਸ਼ ਨੂੰ ਮਾਣ ਮਹਿਸੂਸ ਕਰਵਾਉਣ ਵਾਲੇ ਪਲਾਂ ਦੇ ਦਰਮਿਆਨ ਅਨੇਕ ਦੇਸ਼ਵਾਸੀਆਂ ਦੀਆਂ ਇਹ ਬੇਨਤੀਆਂ ਵੀ ਸਾਹਮਣੇ ਆਈਆਂ ਹਨ ਕਿ ਖੇਲ ਰਤਨ ਪੁਰਸਕਾਰ ਦਾ ਨਾਮ ਮੇਜਰ ਧਿਆਨ ਚੰਦ ਜੀ ਨੂੰ ਸਮਰਪਿਤ ਕੀਤਾ ਜਾਵੇ। ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ, ਇਸ ਦਾ ਨਾਮ ਹੁਣ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਕੀਤਾ ਜਾ ਰਿਹਾ ਹੈ। ਜੈ ਹਿੰਦ!” ਮੇਜਰ ਧਿਆਨ ਚੰਦ ਭਾਰਤ ਦੇ ਉਨ੍ਹਾਂ ਮੋਹਰੀ ਖਿਡਾਰੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਭਾਰਤ ਲਈ ਸਨਮਾਨ ਅਤੇ ਗੌਰਵ ਲਿਆਉਂਦੇ। ਇਹ ਬਿਲਕੁਲ ਉਚਿਤ ਹੈ ਕਿ ਸਾਡੇ ਦੇਸ਼ ਦਾ ਸਰਬਉੱਚ ਖੇਡ ਸਨਮਾਨ ਉਨ੍ਹਾਂ ਦੇ ਨਾਮ ‘ਤੇ ਰੱਖਿਆ ਜਾਵੇਗਾ।

  Leave a Reply

  Your email address will not be published.

  Previous Story

  ਆਜ਼ਾਦੀ ਦੇ 75ਵੇਂ ਤਿਉਹਾਰ ਦੇ ਜਸ਼ਨ ਮਨਾਉਣ ਦੇ ਲਈ ਇੱਕ ਸਪਸ਼ਟ ਦੂਰ–ਦ੍ਰਿਸ਼ਟੀ ਤੇ ਰੂਪ–ਰੇਖਾ ਉਸਾਰਨ ਦਾ ਇੱਕ ਮੌਕਾ ਹੈ: ਪ੍ਰਧਾਨ ਮੰਤਰੀ

  Next Story

  ਉੱਜਵਲਾ 2.0 ਦੀ ਸ਼ੁਰੂਆਤ : ਪ੍ਰਧਾਨ ਮੰਤਰੀ

  Latest from Blog