ਪੰਡਿਤਰਾਓ ਧਰੇਨਵਰ ਦੀ ਸ਼ਿਕਾਇਤ ‘ਤੇ ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਨੋਟਿਸ

23 views
8 mins read

ਐਨੀਮਲ ਵੈਲਫੇਅਰ ਬੋਰਡ ਆਫ਼ ਇੰਡੀਆ ਦੀ ਤਰਫੋਂ ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਹੈ। ਜਿਸਦਾ ਜਵਾਬ 7 ਦਿਨਾਂ ਦੇ ਅੰਦਰ ਅੰਦਰ ਦੇਣਾ ਪਵੇਗਾ। 2 ਮਹੀਨੇ ਪਹਿਲਾਂ ਪੰਡਿਤਰਾਓ ਧਰੇਨਵਰ ਨੇ ਭਾਰਤ ਦੇ ਪਸ਼ੂ ਭਲਾਈ ਬੋਰਡ ਨੂੰ ਸ਼ਿਕਾਇਤ ਕੀਤੀ ਸੀ ਕਿ ਪੰਜਾਬੀ ਗਾਇਕ ਸਿੱਪੀ ਗਿੱਲ ਨੇ ਬਿਨਾਂ ਮਨਜ਼ੂਰੀ ਦੇ ਆਪਣੇ ਦੋ ਗਾਣਿਆਂ ਵਿੱਚ ਘੋੜਾ ਅਤੇ ਕੁੱਤਾ ਦਿਖਾਇਆ ਹੈ। ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸਾ ਜਿਸ ਨੇ ਆਪਣੀ ਵੱਡਮੁੱਲੀ ਪਹਿਚਾਣ ਪੂਰੇ ਵਿਸ਼ਵ ਭਰ ਅੰਦਰ ਬਣਾਈ, ਪਰ ਅਜੋਕੀ ਗਾਇਕੀ ਨੇ ਵਿਰਸੇ ਨੂੰ ਜੋੜਨ ਦੀ ਬਜਾਏ ਹਥਿਆਰਾਂ, ਸ਼ਰਾਬ ਨਾਲ ਜੋੜ ਦਿੱਤਾ। ਅੱਜ ਦੇ ਗਾਇਕ ਆਪਣੇ ਗਾਣਿਆਂ ‘ਚ ਸ਼ਰਾਬ ਅਤੇ ਹਥਿਆਰਾਂ ਨੂੰ ਪ੍ਰਫੁੱਲਤ ਕਰ ਰਹੇ ਹਨ। ਅਜਿਹੇ ਗਾਇਕਾਂ ਦੇ ਖਿਲਾਫ ਪਿਛਲੇ ਲੰਮੇ ਸਮੇਂ ਤੋਂ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਆਪਣੀ ਆਵਾਜ਼ ਬੁਲੰਦ ਕਰ ਕੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਡਿਤਰਾਓ ਧਰੇਨਵਰ ਪੰਜਾਬ ਅਤੇ ਪੰਜਾਬੀਅਤ ਨਾਲ ਮਣਾਂ ਮੂੰਹੀਂ ਪਿਆਰ ਕਰਦੇ ਹਨ। ਪਿਛਲੇ ਸਮੇਂ ਤੋਂ ਉਹ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਅਤੇ ਲੱਚਰ ਗਾਇਗੀ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਹਨ।
ਕੌਣ ਹੈ ਪੰਡਿਤਰਾਓ ਧਰੇਨਵਰ
ਪੰਡਿਤਰਾਓ ਧਰੇਨਵਰ ਰਾਓ ਦਾ ਜਨਮ ਸਿਰਸਾਡ ਜ਼ਿਲ੍ਹਾ ਵਿਜਯਪੁਰ ,ਕਰਨਾਟਕ ਵਿਖੇ ਇੱਕ ਜੂਨ 1974 ਨੂੰ ਪਿਤਾ ਚੰਦਰ ਸ਼ੇਖਰ ਮਾਤਾ ਕਮਲਾਬਾਈ ਦੀ ਕੁੱਖੋਂ ਹੋਇਆ। ਇਨ੍ਹਾਂ ਦਾ ਨਿਵਾਸ ਸਥਾਨ ਅੱਜ-ਕੱਲ੍ਹ ਸੈਕਟਰ 41-ਬੀ ਚੰਡੀਗੜ੍ਹ ’ਚ ਹੈ। ਬਚਪਨ ਤੋਂ ਹੀ ਇਹ ਬਹੁਤ ਸੂਖਮ ਅਤੇ ਤੀਖਣ ਬੁੱਧੀ ਦੇ ਮਾਲਕ ਸਨ। ਇਹ ਸਭ ਇਨ੍ਹਾਂ ਦੀ ਵਿੱਦਿਅਕ ਯੋਗਤਾ ਤੋਂ ਝਲਕਦਾ ਹੈ। ਵਿਦਿਅੱਕ ਯੋਗਤਾ ਦੇ ਪੱਖੋਂ ਐੱਮ.ਏ. ਐੱਮ.ਫਿਲ ਪੰਜਾਬੀ ਦੀ ਕੀਤੀ ਹੈ ਅਤੇ ਕੰਨੜ, ਪੰਜਾਬੀ, ਹਿੰਦੀ, ਤਾਮਿਲ, ਮਲਿਆਲਮ ਅਤੇ ਅੰਗਰੇਜ਼ੀ ਭਾਸ਼ਾ ਦੇ ਗਿਆਤਾ ਹਨ। ਅੱਜ ਕੱਲ੍ਹ ਸਹਾਇਕ ਪ੍ਰਫੈਸਰ ਸਰਕਾਰੀ ਕਾਲਜ ਸੈਕਟਰ-46 ਚੰਡੀਗੜ੍ਹ ਵਿਖੇ ਸੇਵਾਵਾਂ ਨਿਭਾ ਰਹੇ ਹਨ।

    Harsh Gogi

    This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Leave a Reply

    Your email address will not be published.

    Previous Story

    ₹10 हजार लगाकर शुरू करें ये काम, हर महीने होगी ₹2 लाख से अधिक की कमाई, जानें क्या करना होगा?

    Next Story

    AFTER SLOW START, RAIN CASTS HEAVY SPELL, MONSOON NOW 30% SURPLUS

    Latest from Blog

    ‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

    श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…