ਗੁੱਜਰਾਂ ਦੇ ਡੇਰੇ ‘ਤੇ ਰੱਖੀ ਪਰਾਲੀ ਸੜ ਕੇ ਸੁਆਹ

8 mins read

ਬੀਤੀ ਦੇਰ ਰਾਤ ਨੂੰ ਕਸਬਾ ਅਲਾਵਲਪੁਰ ‘ਚ ਸਰਕਾਰੀ ਕੰਨਿਆ ਸੀਨੀਅਰ ਸੈਂਕਡੰਰੀ ਸਕੂਲ ਦੇ ਪਿੱਛੇ ਰਹਿੰਦੇ ਗੁੱਜਰ ਭਾਈਚਾਰੇ ਦੇ ਇਕ ਪਰਿਵਾਰ ਵੱਲੋਂ ਪਸ਼ੂਆਂ ਦੇ ਚਾਰੇ ਲਈ ਰੱਖੀ ਹਾਜ਼ਰਾਂ ਰੁਪਏ ਦੀ ਪਰਾਲੀ ਸੜ ਕੇ ਸੁਆਹ ਹੋ ਗਈ। ਮੁਹੰਮਦ ਸ਼ਫੀ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਦੇ ਲੜਕੇ ਨੇ ਉਸ ਨੂੰ ਕਰੀਬ ਦੇਰ ਰਾਤ 2 ਕੁ ਵਜੇ ਦੱਸਿਆ ਕਿ ਪਰਾਲੀ ‘ਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸੀ। ਅਸੀਂ ਉਠ ਕੇ ਗਏ ਤੇ ਦੇਖਦਿਆਂ-ਦੇਖਦਿਆਂ ਦੋ ਪਰਾਲੀ ਦੇ ਢੇਰਾਂ ਨੂੰ ਅੱਗ ਨੇ ਆਪਣੀ ਲਪੇਟ ‘ਚ ਲੈ ਲਿਆ ਸੀ। ਇਸ ਦੌਰਾਨ ਸਾਰਾ ਗੁੱਜਰ ਭਾਈਚਾਰਾ ਇਕੱਠਾ ਹੋ ਗਿਆ ਤੇ ਉਨ੍ਹਾਂ ਵੱਲੋਂ ਕਾਫ਼ੀ ਜੱਦੋ-ਜਹਿਦ ਮਗਰੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅੱਗ ‘ਤੇ ਕਾਬੂ ਨਹੀਂ ਪਾ ਸਕੇ। ਇਸ ਦੌਰਾਨ ਦੋ ਫਾਇਰ ਬਿਗੇ੍ਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਪੁੱਜੀਆਂ। ਉਨ੍ਹਾਂ ਤੋਂ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਗਿਆ। ਇਸ ਦੌਰਾਨ ਫਾਇਰ ਬਿਗੇ੍ਡ ਦੇ ਮੁਲਾਜ਼ਮਾਂ ਵੱਲੋਂ ਬਾਕੀ ਆਲੇ-ਦੁਆਲੇ ਬਚੀ ਹੋਏ ਪਰਾਲੀ ਦੇ ਢੇਰਾਂ ‘ਤੇ ਪਾਣੀ ਪਾ ਕੇ ਉਸ ਨੂੰ ਗਿੱਲਾ ਕਰ ਦਿੱਤਾ ਗਿਆ ਤਾਂ ਜੋ ਅੱਗ ਹੋਰ ਰੱਖੀ ਹੋਈ ਪਰਾਲੀ ਨੂੰ ਆਪਣੀ ਲੇਪਟ ‘ਚ ਨਾ ਲੈ ਲਵੇ। ਇਸ ਤੋਂ ਬਾਅਦ ਵੀ ਪਰਾਲੀ ਸਵੇਰ ਤਕ ਧੁੱਖਦੀ ਰਹੀ ਜਿਸ ਕਾਰਨ ਅੱਗ ਨੇ ਪਰਾਲੀ ਨੂੰ ਸਵੇਰੇ ਮੁੜ ਆਪਣੀ ਲਪੇਟ ‘ਚ ਲੈਣਾ ਸ਼ੁਰੂ ਕਰ ਦਿੱਤਾ ਸੀ। ਪੀੜਤ ਪਰਿਵਾਰ ਨੇ ਸਵੇਰੇ ਦੁਬਾਰਾ ਫਾਇਰ ਬਿ੍ਗੇਡ ਗੱਡੀਆਂ ਮੰਗਵਾ ਕੇ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਇਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਜਿੱਥੇ ਪਰਾਲੀ ਨੂੰ ਅੱਗ ਲੱਗੀ ਸੀ ਉਸ ਥਾਂ ‘ਤੇ ਪਸ਼ੂਆਂ ਦੇ ਚਾਰੇ ਵਾਸਤੇ ਪੂਰੇ ਸਾਲ ਲਈ ਕਰੀਬ 25 ਤੋਂ 30 ਖੇਤਾਂ ਦੀ ਪਰਾਲੀ ਇਕੱਠੀ ਕਰਕੇ ਰੱਖੀ ਹੋਈ ਸੀ ਜੋ ਸੜ ਕੇ ਸੁਆਹ ਹੋ ਗਈ। ਤਕਰੀਬਨ 50 ਤੋਂ 60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਆਵਜ਼ੇ ਦੀ ਅਪੀਲ ਕੀਤੀ ਹੈ। ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਚੌਕੀ ਅਲਾਵਲਪੁਰ ਦੇ ਮੁਲਾਜ਼ਮ ਵੀ ਘਟਨਾ ਸਥਾਨ ‘ਤੇ ਪੁੱਜੇ ਹੋਏ ਸਨ।

Leave a Reply

Your email address will not be published.

Previous Story

ਬੱਸ ਦਾ ਪਟਾ ਪਾਉਂਦੇ ਹੋਏ ਜੈੱਕ ਹੋਇਆ ਸਲਿਪ ਬਸ ਹੇਠਾਂ ਦੱਬਣ ਨਾਲ ਇੱਕ ਦੀ ਮੌਤ ਦੂਜਾ ਜਖ਼ਮੀ

Next Story

ਆਪਸ ’ਚ ਸਿਆਸੀ ਪੇਚ ਫਸਾਉਣ ’ਚ ਮਸ਼ਹੂਰ ਨੇ ਪਟਿਆਲਵੀ, ਹੁਣ ਪੁਰਾਣੇ ਖਿਡਾਰੀਆਂ ਨੇ ਸ਼ੁਰੂ ਕੀਤੀ ਨਵੀਂ ਖੇਡ

Latest from Blog