ਮੌਨਸੂਨ ਦੇ ਪਹਿਲੇ ਮੀਂਹ ਨੇ ਲੂ ਤੇ ਗਰਮੀ ਤੋਂ ਦਿਵਾਈ ਰਾਹਤ

28 views
7 mins read

ਪਿਛਲੇ ਕਈ ਦਿਨਾਂ ਤੋਂ ਗਰਮੀ ਤੇ ਲੂ ਨਾਲ ਤੜਫ ਰਹੇ ਲੋਕਾਂ ਨੂੰ ਹਫਤੇ ਦੇ ਪਹਿਲੇ ਦਿਨ ਹੀ ਮੌਨਸੂਨ ਦੀ ਆਮਦ ਨਾਲ ਰਾਹਤ ਮਿਲੀ। 38 ਐੱਮਐੱਮ ਪਏ ਮੀਂਹ ਨਾਲ ਤਾਪਮਾਨ 11 ਡਿਗਰੀ ਤਕ ਹੇਠਾਂ ਆ ਗਿਆ। ਸਾਰਾ ਦਿਨ ਪਏ ਮੀਂਹ ਤੋਂ ਪਹਿਲਾਂ ਦੁਪਹਿਰੇ ਇਕ ਵਜੇ ਦੇ ਕਰੀਬ ਆਸਮਾਨ ‘ਚ ਸੰਘਣੇ ਬੱਦਲ ਛਾਏ ਰਹਿਣ ਤੇ ਤੇਜ਼ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਹੁੰਮਸ ਤੋਂ ਵੀ ਰਾਹਤ ਮਿਲੀ। ਇਸ ਦੇ ਨਾਲ ਹੀ ਹਫਤਾ ਭਰ ਮੌਸਮ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ, ਜਿਸ ਨਾਲ ਲੋਕਾਂ ਮੌਨਸੂਨ ਦੇ ਖ਼ਸ਼ਗਵਾਰ ਮੌਸਮ ਦਾ ਆਨੰਦ ਮਿਲੇਗਾ। ਇੱਥੇ ਦੱਸਣਯੋਗ ਹੈ ਕਿ ਜੁਲਾਈ ਮਹੀਨੇ ਦੇ ਸ਼ੁਰੂਆਤ ਤੋਂ ਹੀ ਰੋਜ਼ਾਨਾ ਤਾਪਮਾਨ ਵਧਦਾ ਜਾ ਰਿਹਾ ਸੀ। ਇਸੇ ਦੌਰਾਨ ਗਰਮ ਹਵਾਵਾਂ ਵੀ ਲੂ ਦਾ ਕਾਰਨ ਬਣ ਗਈਆ ਸਨ, ਜਿਸ ਕਾਰਨ ਲੋਕ ਗਰਮੀ ਨਾਲ ਹਾਲੋਂ-ਬੇਹਾਲ ਹੋ ਰਹੇ ਸਨ। ਸਰਕਾਰ ਵੱਲੋਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਰਾਹਤ ਦੇਣ ਤੋਂ ਬਾਅਦ ਵੀ ਲੋਕ ਗਰਮੀ ਦੇ ਡਰੋਂ ਘਰੋਂ ਘੱਟ ਨਿਕਲ ਰਹੇ ਸਨ। ਸੋਮਵਾਰ ਨੂੰ ਪਏ ਮੀਂਹ ਨੇ ਇਨਾਂ੍ਹ ਸਮੱਸਿਆਵਾਂ ਤੋਂ ਰਾਹਤ ਦਿੰਦੇ ਹੋਏ ਸੁਹਾਵਣੇ ਮੌਸਮ ਦੀ ਸ਼ੁਰੂਆਤ ਕਰ ਦਿੱਤੀ ਹੈ। ਸੋਮਵਾਰ ਨੂੰ ਸਵੇਰ ਤੋਂ ਹੀ ਕਿਣਮਿਣ ਹੋ ਰਹੀ ਸੀ ਪਰ ਦੁਪਹਿਰ ਇਕ ਵਜੇ ਦੇ ਕਰੀਬ ਆਸਮਾਨ ‘ਚ ਸੰਘਣੇ ਤੇ ਕਾਲੇ ਬੱਦਲ ਛਾਅ ਗਏ। ਦੇਖਦਿਆਂ ਹੀ ਦੇਖਦਿਆਂ ਤੇਜ਼ ਹਨੇਰੀ ਨਾਲ ਹੀ ਮੂਸਲਾਧਾਰ ਮੀਂਹ ਸ਼ੁਰੂ ਹੋ ਗਿਆ ਜੋ ਕਰੀਬ ਤਿੰਨ ਘੰਟੇ ਤਕ ਲਗਾਤਾਰ ਪੈਂਦਾ ਰਿਹਾ। ਤੇਜ਼ ਮੀਂਹ ਕਾਰਨ ਸ਼ਹਿਰ ਦੇ ਕਈ ਨੀਵੇਂ ਇਲਾਕਿਆ ਪਾਣੀ ਵੀ ਖੜ੍ਹਾ ਹੋ ਗਿਆ ਪਰ ਸੁਹਾਵਣੇ ਮੌਸਮ ਦਾ ਮਜ਼ਾ ਲੈਣ ਲਈ ਲੋਕ ਘਰੋਂ ਬਾਹਰ ਨਿਕਲ ਆਏ ਅਤੇ ਬੱਚੇ ਮੀਂਹ ‘ਚ ਨਹਾਉਣ ਲੱਗੇ। ਓਧਰ ਮੌਸਮ ਵਿਭਾਗ ਵੱਲੋਂ ਇਸ ਹਫਤੇ ਦੌਰਾਨ ਰੋਜ਼ਾਨਾ ਮੌਸਮ ਇਸੇ ਤਰ੍ਹਾਂ ਹੀ ਬਣੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਕੁੰਡਲੀ ਬਾਰਡਰ ’ਤੇ ਕਿਸਾਨਾਂ ਦੇ ਲੰਗਰ ਨੂੰ ਲੱਗੀ ਅੱਗ।

Next Story

ਜਲੰਧਰ ਦੇ ਨੌਜਵਾਨ ਦੀ ਯੂਕਰੇਨ ਵਿੱਚ ਡੁੱਬਣ ਕਾਰਨ ਮੌਤ

Latest from Blog