ਪੱਤਰਕਾਰ ਸਹੋਤਾ ਨੇ ਬੂਟੇ ਲਗਾ ਕੇ ਮਨਾਇਆ ਲੜਕੇ ਦਾ ਜਨਮ ਦਿਨ

39 views
10 mins read

ਕਸਬਾ ਮਹਿਲ ਕਲਾਂ ਦੇ ਸੀਨੀਅਰ ਪੱਤਰਕਾਰ ਤੇ ਸਮਾਜ ਸੇਵੀ ਗੁਰਸੇਵਕ ਸਿੰਘ ਸਹੋਤਾ ਦੇ ਪੁੱਤਰ ਸਹਿਜਪ੍ਰੀਤ ਸਿੰਘ ਸਹੋਤਾ ਦਾ ਜਨਮ ਦਿਨ ਬੂਟੇ ਲਾ ਕੇ ਮਨਾਇਆ ਗਿਆ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕਾ ਮਹਿਲ ਕਲਾਂ ਚ ਸਮਾਜ ਸੇਵੀ ਕੰਮਾਂ ਚ ਅਹਿਮ ਰੋਲ ਨਿਭਾਉਣ ਵਾਲੇ ਸਮਾਜ ਸੇਵੀ ਗੁਰਮੇਲ ਸਿੰਘ ਮੌੜ,ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਤੇ ਕਾਨੂੰਨੀ ਮਾਹਿਰ ਕੁਲਵੰਤ ਸਿੰਘ ਟਿੱਬਾ,ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ,ਸੱਤ ਕਰਤਾਰ ਯੂ ਟਿਊਬ ਚੈਨਲ ਦੇ ਡਾਇਰੈਕਟਰ ਹਰਪਾਲ ਪਾਲੀ ਵਜੀਦਕੇ, ਅਦਾਕਾਰ ਫ਼ਿਰੋਜ਼ ਖ਼ਾਨ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ, ਪੱਤਰਕਾਰ ਸ਼ੇਰ ਸਿੰਘ ਰਵੀ, ਪ੍ਰੇਮ ਕੁਮਾਰ ਪਾਸੀ, ਹਰਜੀਤ ਹੈਰੀ ਮਹਿਲ ਖੁਰਦ,ਮਨਪ੍ਰੀਤ ਮਨੀ ਸਹੋਤਾ, ਜੱਸੀ ਸਹੋਤਾ, ਬਿੱਟੂ ਸਿੰਘ ਸਹੋਤਾ ,ਇੰਦਰਜੀਤ ਸਿੰਘ ਬਰਨਾਲਾ ਵੱਲੋਂ ਸਾਂਝੇ ਤੌਰ ਤੇ ਜਿੱਥੇ ਸਹਿਜਪ੍ਰੀਤ ਸਿੰਘ ਸਹੋਤਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਕੱਟਿਆ ਗਿਆ । ਉਥੇ ਬੂਟੇ ਲਾ ਕੇ ਵਾਤਾਵਰਨ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸਮਾਜ ਸੇਵੀ ਗੁਰਮੇਲ ਸਿੰਘ ਮੌੜ ਅਤੇ ਕੁਲਵੰਤ ਸਿੰਘ ਟਿੱਬਾ ਨੇ ਸਹੋਤਾ ਪਰਿਵਾਰ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਵਾਤਾਵਰਣ ਲਗਾਤਾਰ ਦੂਸ਼ਿਤ ਹੁੰਦਾ ਜਾ ਰਿਹਾ ਹੈ। ਜਿਸ ਨੂੰ ਬਚਾਉਣ ਲਈ ਹਰ ਮਨੁੱਖ ਨੂੰ ਪੌਦੇ ਲਗਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰਸੇਵਕ ਸਿੰਘ ਸਹੋਤਾ ਵੱਲੋਂ ਸਮਾਜ ਸੇਵਾ ਦੇ ਕੰਮਾਂ ਵਿਚ ਵੱਡਾ ਯੋਗਦਾਨ ਪਾਇਆ ਜਾਂਦਾ ਹੈ, ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਉਹ ਸਮਾਜ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਤੇ ਸਮਾਜ ਭਲਾਈ ਦੇ ਸਮਾਗਮਾਂ ਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਹੁੰਦਾ ਹੈ। ਇਸ ਮੌਕੇ ਪੱਤਰਕਾਰ ਗੁਰਸੇਵਕ ਸਿੰਘ ਸਹੋਤਾ ਨੇ ਇਸ ਖ਼ੁਸ਼ੀ ਦੇ ਸਮਾਗਮ ਚ ਸ਼ਮੂਲੀਅਤ ਕਰਨ ਵਾਲੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਵੀਨ ਲਤਾ ਸਹੋਤਾ, ਬਲਵਿੰਦਰ ਕੌਰ ਅਠਵਾਲ, ਸੁਖਵਿੰਦਰ ਕੌਰ ਸਹੋਤਾ, ਗੁਰਮੀਤ ਕੌਰ, ਵਿਜੇ ਕੁੁੁਮਾਰ ਕੁਰੜ, ਡਾ ਇਕਬਾਲ ਸਿੰਘ ਠੁੱਲੇਵਾਲ, ਅਮਨਦੀ
ਸਿੰਘ, ਡਾ ਗੁਰਪ੍ਰੀਤ ਸਿੰਘ ਨਾਹਰ,ਦਲਵਾਰਾ ਸਿੰਘ, ਬਾਰਾ ਸਿੰਘ, ਰਾਜ ਸਿੰਘ ਹਾਜ਼ਰ ਸਨ।

    Harsh Gogi

    This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Leave a Reply

    Your email address will not be published.

    Previous Story

    1141 ਫਾਊਂਡੇਸ਼ਨ ਨੇ ਮਨਾਇਆ ਖੁਵਾਜ਼ਾ ਪੀਰ ਦਾ 880ਵਾਂ ਜਨਮਦਿਨ

    Next Story

    ਆਈਲੈਟਸ ਦੀ ਨਾਮੀ ਸੰਸਥਾ ਦੇ ਮਾਲਕ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ

    Latest from Blog