ਆਲੋਵਾਲ ਵਿਖੇ ਸਰਵਨ ਹੰਸ ਦੇ ਘਰ ਹੋਇਆ ਮਹਾ ਮਈ ਦਾ ਜਗਰਾਤਾ।

18 views
10 mins read
ਆਲੋਵਾਲ ਵਿਖੇ ਸਰਵਨ ਹੰਸ ਦੇ ਘਰ ਹੋਇਆ ਮਹਾ ਮਈ ਦਾ ਜਗਰਾਤਾ।

ਬੀਤੀ ਰਾਤ ਨਕੋਦਰ ਨਜ਼ਦੀਕ ਪਿੰਡ ਆਲੋਵਾਲ ਦੀਆਂ ਕਲੋਨੀਆਂ ਵਿਖੇ ਬੜੇ ਲੰਬੇ ਅਰਸੇ ਬਾਅਦ ਕਲੋਨੀ ਵਾਸੀ ਭਾਰਤੀਆ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਅਦਾਰਾ ਫੀਡ ਫਰੰਟ ਦੇ ਵਰਿਸ਼ਟ ਪੱਤਰਕਾਰ ਸ਼੍ਰੀ ਸਰਵਨ ਹੰਸ ਜੀ ਦੀ ਪਰਿਵਾਰਿਕ ਮੈਂਬਰ ਦਾ ਆਪਣੀ ਸੁੱਖਣਾ ਵਜੋਂ ਕਰਵਾਇਆ ਮਾਂ ਭਗਵਤੀ ਦਾ ਜਾਗਰਣ ਦੇਖਣ ਨੂੰ ਮਿਲਿਆ।

ਮਨੀਸ਼ਾ ਦੇਵਾ ਜੀ ਨੂੰ ਸਨਮਾਨਿਤ ਕਰਦੇ ਬਾਬਾ ਪੀਰ ਸ਼ਾਹ ਜੀ।

ਇੱਕ ਲੰਬੇ ਸਮੇਂ ਉਪਰੰਤ ਮਹਾਂਮਾਈ ਦੇ ਜਾਗਰਣ ਵਿੱਚ ਹਾਜ਼ਿਰੀ ਭਰਕੇ ਮੰਨ ਬਹੁਤ ਪ੍ਰਸੰਨ ਹੋਇਆ। ਜਾਗਰਣ ਦਾ ਆਗਾਜ਼ ਸ਼੍ਰੀ ਬੱਗਾ ਜੀ ਅਤੇ ਪਾਰਟੀ ਨੇ ਕੀਤਾ, ਜਿਸ ਉਪਰੰਤ ਉਸਤਾਦ ਜਮੁਨਾ ਰਸੀਲਾ ਜੀ ਦੇ ਸ਼ਾਗਿਰਦ ਨੇ ਮਹਾਂਮਾਈ ਦੀਆਂ ਖੂਬਸੂਰਤ ਵੰਦਨਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਹਿਦਾਇਤਾਂ ਦੀ ਪਾਲਣਾ ਕੀਤੀ ਗਈ ਅਤੇ ਪੂਰੇ ਇਹਤਿਆਤ ਨਾਲ ਜਾਗਰਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਕਿੰਨਰ ਸਮਾਜ ਦੇ ਪ੍ਰਧਾਨ ਮਨੀਸ਼ਾ ਦੇਵਾ ਜੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਭਾਰਤੀਆ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਦੇ ਚੇਅਰਮੈਨ ਸ੍ਰੀ ਦਵਿੰਦਰ ਕਲੇਰ ਜੀ ਨੇ ਵੀ ਮਹਾਂਮਾਈ ਦੇ ਇਸ ਜਗਰਾਤੇ ਵਿੱਚ ਹਾਜ਼ਿਰੀ ਭਾਰੀ।

ਮਨੀਸ਼ਾ ਦੇਵਾ ਜੀ ਹਰਸ਼ ਗੋਗੀ, ਪਰਮਜੀਤ ਮੇਹਰਾ ਅਤੇ ਕੁਲਦੀਪ ਨੂੰ ਸਨਮਾਨਿਤ ਕਰਦੇ ਹੋਏ।

ਫੀਡ ਫਰੰਟ ਅਦਾਰੇ ਵੱਲੋਂ ਪੰਜਾਬ ਮੁੱਖ ਸੰਪਾਦਕ ਸ਼੍ਰੀ ਹਰਸ਼ ਗੋਗੀ ਅਤੇ ਪੱਤਰਕਾਰ ਪਰਮਜੀਤ ਮੇਹਰਾ ਸਮੇਤ ਸ਼੍ਰੀ ਕੁਲਦੀਪ ਅੰਗਾਕਿੜੀ ਨੇ ਵੀ ਮਹਾਂਮਾਈ ਦਾ ਅਸ਼ੀਰਵਾਦ ਲਿਆ। ਹੰਸ ਪਰਿਵਾਰ ਦੇ ਬਜ਼ੁਰਗ ਬਾਬਾ ਪੀਰ ਸ਼ਾਹ ਜੀ ਨੇ ਆਏ ਹੋਏ ਮਹਿਮਾਨਾਂ ਮਨੀਸ਼ਾ ਦੇਵਾ, ਦਵਿੰਦਰ ਕਲੇਰ, ਹਰਸ਼ ਗੋਗੀ, ਪਰਮਜੀਤ ਮੇਹਰਾ, ਕੁਲਦੀਪ ਅੰਗਾਕੀੜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।

ਪੰਡਾਲ ਵਿੱਚ ਬੈਠੇ ਦਵਿੰਦਰ ਕਲੇਰ, ਮੀਨ ਬਹਾਦਰ, ਰਜੇਸ਼ ਅਰੋੜਾ, ਪਰਮਜੀਤ, ਕੁਲਦੀਪ ਆਦਿ

ਇਸ ਸਮੇਂ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਤੋਂ ਇਲਾਵਾ ਰਜੇਸ਼ ਅਰੋੜਾ, ਬਾਬਾ ਕਮਾਲਪੁਰੀਆ, ਮੀਨ ਬਹਾਦੁਰ ਆਦਿ ਨੇ ਮਹਾਂਮਾਈ ਦੇ ਚਰਨਾਂ ਵਿੱਚ ਹਾਜ਼ਿਰੀ ਭਾਰੀ ਅਤੇ ਜਾਗਰਣ ਦਾ ਆਨੰਦ ਲਿਆ। ਦੱਸ ਦਈਏ ਕਿ ਇਸ ਮੌਕੇ ਪਰਮਜੀਤ ਮੇਹਰਾ ਅਤੇ ਹਰਸ਼ ਗੋਗੀ ਨੇ ਵੀ ਆਪਣੇ ਸੁਰਾਂ ਨਾਲ ਮਹਾਮਾਈ ਦੇ ਦਰਬਾਰ ਵਿੱਚ ਹਾਜ਼ਰੀ ਲਗਾਈ, ਸੰਗਤਾਂ ਨੇ ਮਹਾਂਮਾਈ ਦੇ ਗੱਜਕੇ ਜੈਕਾਰੇ ਬੁਲਾਏ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

सिर्फ 10 हजार रुपये में शुरू कर सकते हैं खेती, हर महीने होगी ₹2 लाख से अधिक की कमाई, जानें डिटेल

Next Story

ਮਾਣਭੱਤਾ ਤੇ ਕੱਚਾ-ਕੰਟਰੈਕਟ ਮੁਲਾਜ਼ਮ ਮੋਰਚੇ ਵੱਲੋਂ 21 ਜੁਲਾਈ ਨੂੰ ਪਟਿਆਲਾ ਵਿਖੇ ਕੀਤੀ ਜਾਵੇਗੀ ਸੂਬਾਈ ਰੈਲੀ

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…