ਘਰੇਲੂ ਅਤੇ ਖੇਤੀ ਸੇਕਟਰ ਵਿੱਚ ਬਿਜਲੀ ਦੇ ਨਾਜਾਇਜ਼ ਕੱਟਾਂ ਕਾਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪੀ ਐੱਸ ਪੀ ਸੀ ਐੱਲ ਦੇ ਚੀਫ ਜੈਨਿੰਦਰ ਦਾਨੀਆਂ ਨੂੰ ਸੋਪਿਆਂ ਮੰਗ ਪੱਤਰ।

ਮੰਗਾਂ ਨਾਂ ਮੰਨਣ ਤੇ 8 ਤਰੀਕ ਨੂੰ ਕੀਤਾ ਧਰਨੇ ਦਾ ਇਲਾਨ ।

22 views
4 mins read

ਮਿੱਤੀ 2 ਜੁਲਾਈ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਲੰਧਰ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਜਨਰਲ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਆਗੂਆਂ ਦਾ ਵਫ਼ਦ ਘਰੇਲੂ ਅਤੇ ਖੇਤੀ ਸੇਕਟਰ ਵਿੱਚ ਬਿਜਲੀ ਦੇ ਨਾਜਾਇਜ਼ ਕੱਟਾਂ ਨੂੰ ਲੇ ਕੇ pspcl ਦੇ ਚੀਫ ਜੈਨਿੰਦਰ ਦਾਨੀਆਂ ਨੂੰ ਮਿਲਿਆਂ ਅਤੇ ਮੰਗ ਪੱਤਰ ਦਿੱਤਾ ।ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਬਿਜਲੀ ਦੇ ਨਾਜਾਇਜ਼ ਕੱਟ ਨਾਂ ਬੰਦ ਕੀਤੇ ਗਏ ਅਤੇ ਖੇਤੀ ਸੇਕਟਰ ਨੂੰ ਘੱਟੋ ਘੱਟ 8 ਘੰਟੇ ਨਿਰੰਤਰ ਬਿਜਲੀ ਨਾਂ ਦਿੱਤੀ ਗਈ ਤਾਂ ਸਾਡੀ ਜਥੇਬੰਦੀ 8 ਤਰੀਕ ਨੂੰ ਵਿਸ਼ਾਲ ਧਰਨਾਂ ਉਲੀਕੇਗੀ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸ਼ਾਹਕੋਟ ਜ਼ੋਨ ਸਕੱਤਰ ਜਰਨੇਲ ਸਿੰਘ ਰਾਮੇ,ਰਜਿੰਦਰ ਸਿੰਘ ਨੰਗਲ ਅੰਬੀਆਂ ਸੀ.ਮੀ. ਪ੍ਰਧਾਨ ਸ਼ਹੀਦ ਸੰਦੀਪ ਕੁਮਾਰ ਜ਼ੋਨ ,ਸ਼ਾਹਕੋਟ ਜ਼ੋਨ ਮੀਤ ਪ੍ਰਧਾਨ ਸ਼ੇਰ ਸਿੰਘ ਰਾਮੇ ਹਾਜ਼ਰ ਸਨ।

    Harsh Gogi

    This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Previous Story

    ਗਾਇਕ ਰਣਯੋਧ ਯੋਧੂ ਦੇ ਚਰਚਿਤ ਗੀਤ ‘ਗਰਾਰੀ’ ਦੀ ਵੀਡਿਓ ਯੂ ਟਿਊਬ ਤੇ ਆਉਂਦਿਆਂ ਹੀ ਸ੍ਰੋਤਿਆਂ ਨੇ ਕੀਤਾ ਪਸੰਦ

    Next Story

    ਸ਼ਾਹਕੋਟ ਬਲਾਕ ‘ਚ ਸਿਹਤ ਕਾਮਿਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਦੱਸੇ ਪਰਿਵਾਰ ਨਿਯੋਜਨ ਦੇ ਫਾਇਦੇ।

    Latest from Blog