ਗਾਇਕ ਰਣਯੋਧ ਯੋਧੂ ਦੇ ਚਰਚਿਤ ਗੀਤ ‘ਗਰਾਰੀ’ ਦੀ ਵੀਡਿਓ ਯੂ ਟਿਊਬ ਤੇ ਆਉਂਦਿਆਂ ਹੀ ਸ੍ਰੋਤਿਆਂ ਨੇ ਕੀਤਾ ਪਸੰਦ

21 views
5 mins read

ਪ੍ਰਸਿੱਧ ਗਾਇਕ ਰਣਯੋਧ ਯੋਧੂ ਦੇ ਚਰਚਿਤ ਗੀਤ ‘ਗਰਾਰੀ’ ਦੀ ਵੀਡਿਓ ਆਉਂਦਿਆਂ ਹੀ ਸ੍ਰੋਤਿਆਂ ਦੀ ਪਹਿਲੀ ਪਸੰਦ ਬਣ ਗਈ,ਇਸ ਬਾਰੇ ਗੱਲ-ਬਾਤ ਕਰਦਿਆਂ ਪ੍ਰਮੋਟਰ ਸੰਦੀਪ ਲੱਲੀਆਂ ਨੇ ਦੱਸਿਆ ਕਿ ਰਣਯੋਧ ਯੋਧੂ ਰਿਕਾਰਡਜ ਕੈਸਿਟ ਕੰਪਨੀ ਦੇ ਬੈਨਰ ਹੇਠ ਤੇ ਕੰਪਨੀ ਦੇ ਪ੍ਰੋਡਿਊਸਰ ਰਣਯੋਧ ਯੋਧੂ ਦੀ ਪ੍ਰੋਡਕਸ਼ਨ ਹੇਠ ਵੱਡੇ ਪੱਧਰ ਹੇਠ ਰਲੀਜ ਕੀਤਾ ਜਾ ਚੁੱਕਾ ਗੀਤ “ਗਰਾਰੀ” ਨੂੰ ਯੂ ਟਿਊਬ ਤੇ ਸ੍ਰੋਤਿਆਂ ਵੱਲੋਂ ਭਰਪੂਰ ਹੁੰਘਾਰਾ ਮਿਲ ਰਿਹਾ ਹੈ ਅਤੇ ਇਸ ਗੀਤ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਵੱਲੋਂ ਤਿਆਰ ਕੀਤਾ ਗਿਆ ਹੈ ਜਦ ਕਿ ਇਸ ਗੀਤ ਨੂੰ ਕੰਤਾ ਤਲਵੰਡੀ ਭਰੋ ਵੱਲੋਂ ਕਲਮ ਬੰਦ ਕੀਤਾ ਗਿਆ ਹੈ,ਜਦ ਕਿ ਇਸ ਗੀਤ ਦੇ ਵੀਡੀਓ ਦਾ ਫਿਲਮਾਂਕਣ ਸੋਨੀ ਸੋਹਲ ਤੇ ਰਣਯੋਧ ਰਿਕਾਰਡਸ ਵੱਲੋਂ ਵੱਖ ਵੱਖ ਸੁੰਦਰ ਲੁਕੇਸ਼ਨਾ ਵਿੱਚ ਤਿਆਰ ਕੀਤਾ ਗਿਆ ਹੈ ਜੋ ਜਲਦੀ ਹੀ ਸ੍ਰੋਤਿਆ ਨੂੰ ਵੱਖ ਵੱਖ ਟੀ ਵੀ ਚੈਨਲਾਂ ਤੇ ਵੀ ਦੇਖਣ ਨੂੰ ਮਿਲੇਗਾ ਇਸ ਗੀਤ ਨੂੰ ਤਿਆਰ ਕਰਨ ਵਿੱਚ ਸੰਦੀਪ ਲੱਲੀਆ, ਰਜੇਸ਼ ਸ਼ਰਮਾਂ ਲੱਲੀਆਂ, ਕਾਲਾ ਫਗੂੜਾ ਤੇ ਸੁੱਖੀ ਕਨੇਡਾ (ਚਿੱਟੀ) ਵੱਲੋ ਬਹੁਤ ਹੀ ਯੋਗਦਾਨ ਦਿੱਤਾ ਗਿਆ ਹੈ। ਉਮੀਦ ਹੈ ਕਿ ‘ਗਰਾਰੀ’ ਗੀਤ ਰਾਹੀਂ ਇਸ ਗੀਤ ਦੀ ਸਾਰੀ ਟੀਮ ਤਰੱਕੀਆਂ ਦੇ ਰਾਹ ਤੇ ਮੱਲਾਂ ਮਾਰੇਗੀ।

    Harsh Gogi

    This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Previous Story

    30 हजार रुपये से भी कम में शुरू करें ये कारोबार, हर महीने होगी ₹3 लाख की कमाई, सरकार 50% सब्सिडी देगी

    Next Story

    ਘਰੇਲੂ ਅਤੇ ਖੇਤੀ ਸੇਕਟਰ ਵਿੱਚ ਬਿਜਲੀ ਦੇ ਨਾਜਾਇਜ਼ ਕੱਟਾਂ ਕਾਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪੀ ਐੱਸ ਪੀ ਸੀ ਐੱਲ ਦੇ ਚੀਫ ਜੈਨਿੰਦਰ ਦਾਨੀਆਂ ਨੂੰ ਸੋਪਿਆਂ ਮੰਗ ਪੱਤਰ।

    Latest from Blog