ਬਿਜਲੀ ਸਪਲਾਈ ਨੂੰ ਵੱਡੇ ਵੱਡੇ ਕੱਟਾ ਖਿਲਾਫ ਸ਼ੋ੍ਮਣੀ ਅਕਾਲੀ ਦਲ ਵੱਲੋਂ ਪਾਵਰਕਾਮ ਦੇ ਗਰਿੱਡ ਮਹਿਲ ਕਲਾਂ ਦੇ ਅੱਗੇ ਧਰਨਾ ਅੱਜ

15 views
13 mins read
ਬਿਜਲੀ ਸਪਲਾਈ ਨੂੰ ਵੱਡੇ ਵੱਡੇ ਕੱਟਾ ਖਿਲਾਫ ਸ਼ੋ੍ਮਣੀ ਅਕਾਲੀ ਦਲ ਵੱਲੋਂ ਪਾਵਰਕਾਮ ਦੇ ਗਰਿੱਡ ਮਹਿਲ ਕਲਾਂ ਦੇ ਅੱਗੇ ਧਰਨਾ ਅੱਜ

ਸ੍ਰੋਮਣੀ ਅਕਾਲੀ ਦਲ ਵੱਲੋਂ ਲੋਕਾਂ ਦੀ ਅਵਾਜ਼ ਕੈਪਟਨ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਅੱਜ ਬਿਜਲੀ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਵਿਚਾਰ ਸ੍ਰੋਮਣੀ ਅਕਾਲੀ ਦਲ ਬ ਦੇ ਮੀਤ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਾਬਾ ਬਲਬੀਰ ਸਿੰਘ ਘੁੰਨਸ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੋ੍ਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਵੱਲੋਂ ਇਲਾਕੇ ਭਰ ਦੇ ਕਿਸਾਨਾਂ ਦੀ 8 ਘੰਟੇ ਬਿਜਲੀ ਸਪਲਾਈ ਦੀ ਮੰਗ ਲਈ 2 ਜੁਲਾਈ ਪਾਵਰਕਾਮ ਦਫ਼ਤਰ ਮਹਿਲ ਕਲਾਂ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ। ਉਨਾਂ੍ਹ ਕਿਹਾ ਕਿ ਇਕ ਪਾਸੇ ਕਾਲੇ ਕਾਨੂੰਨਾਂ ਦੇ ਖਿਲਾਫ਼ ਕਿਸਾਨ ਪਹਿਲਾ ਹੀ 7 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਤੇ ਡੇਰਾ ਜਮਾਈ ਬੈਠੇ ਹਨ । ਪਰ ਕੈਪਟਨ ਸਰਕਾਰ ਅਤੇ ਪਾਵਰਕਾਮ ਵੱਲੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਫਰਮਾਨ ਜਾਰੀ ਹੋਣ ਤੋਂ ਬਾਅਦ ਵੀ ਬਿਜਲੀ ਸਪਲਾਈ ਸਹੀ ਤਰਾਂ੍ਹ ਨਹੀਂ ਦਿੱਤੀ ਜਾ ਰਹੀ ਹੈ। ਜਿਸ ਕਾਰਨ ਕਿਸਾਨਾਂ ਦੀ ਪਰੇਸ਼ਾਨੀ ਹੋਰ ਵੀ ਵੱਧਦੀ ਜਾ ਰਹੀ ਹੈ। ਉਨਾ ਮੰਗ ਕੀਤੀ ਕਿ ਕਿਸਾਨਾਂ ਨੂੰ ਝੋਨੇ ਦੇ ਸੀਜਨ ਲਈ 8 ਘੰਟੇ ਬਿਜਲੀ ਦਿੱਤੀ ਜਾਵੇ।

IMG_20210701_174618-52ed76c2ਉਨਾਂਂ ਕਿਹਾ ਕਿ ਨਿਰਵਿਘਨ ਬਿਜਲੀ ਦੇਣ ਦੀ ਥਾਂ ਪਾਵਰਕਾਮ ਵੱਲੋਂ ਵਾਰ ਵਾਰ ਕੱਟ ਲਗਾਏ ਜਾ ਰਹੇ ਹਨ। ਜਿਸ ਕਾਰਨ ਕਿਸਾਨ ਪੇ੍ਸ਼ਾਨ ਹਨ ਤੇ ਪਾਣੀ ਪੂਰਾ ਨਹੀਂ ਹੋ ਰਿਹਾ ਹੈ। ਉਨਾਂ ਕਿਹਾ ਕਿ ਪਾਵਰਕਾਮ ਅਫ਼ਸਰਾਂ ਵੱਲੋਂ ਕਿਹਾ ਜਾ ਰਿਹਾ ਕਿ ਕੱਟ ਉਨਾਂ ਵੱਲੋਂ ਨਹੀਂ ਸਗੋਂ ਉੱਪਰੋਂ ਲਾਏ ਹੁਕਮਾਂ ਮੁਤਾਬਿਕ ਲੱਗ ਰਹੇ ਹਨ। ਉਨਾਂ੍ਹ ਕਿਹਾ ਕਿ ਜੇਕਰ ਕਿਸਾਨਾਂ ਨੂੰ ਖੇਤੀ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ, ਸੰਤ ਘੁੰਨਸ ਨੇ ਦੱਸਿਆ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੇ ਸੱਦੇ ਅੱਜ ਪਾਵਰਕਾਮ ਦੇ ਗਰਿੱਡ ਮਹਿਲ ਕਲਾ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਉਹਨਾਂ ਨੇ ਜੇਕਰ ਫਿਰ ਵੀ ਬਿਜਲੀ ਦੇ ਦੇ ਕੱਟ ਲੱਗਣੇ ਬੰਦ ਨਾ ਹੋਏ ਤਾਂ ਆਉਣ ਵਾਲੇ ਦਿਨਾਂ ਵਿੱਚ ਪਾਵਰਕਾਮ ਦਫ਼ਤਰਾਂ ਵਿਖੇ ਅਣਮਿੱਥੇ ਸਮੇਂ ਲਈ ਧਰਨੇ ਲਗਾਏ ਜਾਣਗੇ। ਇਸ ਮੌਕੇ ਸੀਨੀਅਰ ਆਗੂ ਮਾਸਟਰ ਹਰਬੰਸ ਸਿੰਘ ਸੇਰਪੁਰ, ਯੂਥ ਵਿੰਗ ਦੇ ਕੌਮੀ ਆਗੂ ਪ੍ਰਿਤਪਾਲ ਸਿੰਘ ਛੀਨੀਵਾਲ ਕਲਾਂ, ਯੂਥ ਆਗੂ ਗੁਰਸੇਵਕ ਸਿੰਘ ਗਾਗੇਵਾਲ, ਸੀਨੀਅਰ ਆਗੂ ਬਲਦੇਵ ਸਿੰਘ ਗਾਗੇਵਾਲ, ਯੂਰਿੰਕਾ ਕੁਤਬਾ ਬਾਹਮਣੀਆਂ ਯਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਬਖਤਗੜ, ਪਾਰਟੀ ਦੇ ਸਰਕਲ ਮਹਿਲ ਕਲਾਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਮਹਿਲ ਕਲਾਂ, ਸਰਕਲ ਠੁੱਲੀਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਛਾਪਾ, ਸਰਕਲ ਗਹਿਲ ਦੇ ਪ੍ਰਧਾਨ ਬਚਿੱਤਰ ਸਿੰਘ ਰਾਏਸਰ, ਜਥੇਦਾਰ ਗੁਰਮੇਲ ਸਿੰਘ ਛੀਨੀਵਾਲ ਕਲਾਂ, ਸਾਬਕਾ ਚੇਅਰਮੈਨ ਲਛਮਣ ਸਿੰਘ ਮੂੰਮ,ਰਾਜਵਿੰਦਰ ਸਿੰਘ ਦੀਦਾਰਗੜ, ਯੂਥ ਵਿੰਗ ਦੇ ਸਰਕਲ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਛੀਨੀਵਾਲ ਕਲਾਂ, ਨਿਸਾਨ ਸਿੰਘ ਗਹਿਲ, ਨਾਥ ਸਿੰਘ ਹਮੀਦੀ ਗੁਰਮੇਲ ਸਿੰਘ ਦੀਵਾਨਾ ਆਦਿ ਆਗੂ ਹਾਜ਼ਰ ਸਨ।

  Harsh Gogi

  This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
  ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

  Previous Story

  ਗੀਤ ਹਜ਼ੂਰ ਰਾਜਾ ਸਾਹਿਬ ਜੀ ਮੇਰੇ ਦਾ ਪੋਸਟਰ ਬਾਬਾ ਸਾਧੂ ਸ਼ਾਹ ਚਿਸ਼ਤੀ ਜੀ ਵਲੋਂ ਰਿਲੀਜ਼

  Next Story

  ਪਿੰਡਾਂ ਦੇ ਘਰਾਂ ਤੋਂ ਲੈਕੇ ਸ਼ਹਿਰੀ ਕੰਮਕਾਜ਼ ਤੱਕ..ਲੋਕਾਂ ਲਈ ਪਰੇਸ਼ਾਨੀਆਂ ਬਣੇ ਪਾਵਰ ਕੱਟ

  Latest from Blog

  ‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

  श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…