ਪ੍ਰੈਸ ਕਲੱਬ (ਰਜਿ:) ਬਰਨਾਲਾ ਨੇ ਟਰਾਈਡੈਂਟ ਗਰੁੱਪ ਅਤੇ ਬਰਨਾਲਾ ਪੁਲਸ ਦੇ ਸਹਿਯੋਗ ਨਾਲ ਫਰੀ ਮਾਸਕ ਵੰਡੇ ਅਤੇ ਲੋਕਾਂ ਨੂੰ ਵੈਕਸੀਨ ਲੈਣ ਲਈ ਪ੍ਰੇਰਿਤ ਕੀਤਾ

15 mins read

ਲੋਕਾ ਦਾ ਸਹਿਯੋਗ ਜ਼ਰੂਰੀ, ਨਸ਼ੇ ਅਤੇ ਕਰੋਨਾ ਨੂੰ ਜਿਲ੍ਹੇ ਚੋ ਖਤਮ ਕਰਨ ਲਈ ਹਰ ਸਭਾਵੀ ਯਤਨ ਕੀਤੇ ਜਾਣਗੇ – ਐਸ.ਐਸ.ਪੀ. ਬਰਨਾਲਾ

ਪ੍ਰੈਸ ਕਲੱਬ (ਰਜਿ:) ਬਰਨਾਲਾ ਵੱਲੋਂ ਪੰਜਾਬ ਪੁਲਸ ਅਤੇ ਟਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਬਰਨਾਲਾ ਸਹਿਰ ਦੀ ਗਰੀਬ ਬਸਤੀਆਂ ਵਿੱਚ ਮੁਫਤ ਮਾਸਕ ਵੰਡ ਗਏ ਅਤੇ ਲੋਕਾਂ ਨੂੰ ਕੋਰੋਨਾ ਦੀ ਬਿਮਾਰੀ ਤੋਂ ਬਚਾਓ ਰੱਖਣ ਅਤੇ ਵੈਕਸੀਨ ਲਗਾਉਣ ਲਈ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਵਿੱਚ ਪ੍ਰੈਸ ਕੱਲਬ (ਰਜਿ:) ਬਰਨਾਲਾ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਦਾ ਸਮਾਜ ਸੇਵੀ ਰਣਜੀਤ ਸਿੰਘ ਜੀਤਾ ਮੋਰ ਅਤੇ ਬਾਬਾ ਜੀਵਨ ਸਿੰਘ ਕੱਲਬ ਬਰਨਾਲਾ ਦੇ ਆਗੂ ਹਰਪ੍ਰੀਤ ਸਿੰਘ ਹੈਪੀ ਸਮੇਤ ਹੋਰ ਮੈਂਬਰਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਸਥਾਨਿਕ ਧਨੌਲਾ ਰੋਡ ‘ਤੇ ਪੈਂਦੇ ਪ੍ਰੇਮ ਨਗਰ ਦੀਆਂ ਇਹਨਾਂ ਬਸਤੀਆਂ ਵਿੱਚ ਲੋਕਾਂ ਦੇ ਘਰ ਘਰ ਜਾ ਕੇ ਮਾਸਕ ਵੰਡਣ ਸਮੇਂ ਪ੍ਰੈਸ ਕਲੱਬ (ਰਜਿ:) ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਇਸ ਵੇਲੇ ਲੋਕਾਂ ਨੂੰ ਜਾਗਰੂਕ ਕਰਨ ਦੀ ਬੇਹੱਦ ਲੋੜ ਹੈ ਕਿ ਲਾਕ ਡਾਊਨ ਵਿੱਚ ਦਿੱਤੀ ਢਿੱਲ ਦਾ ਮਤਲਬ ਇਹ ਨਹੀਂ ਕਿ ਕੋਰੋਨਾ ਦੀ ਬਿਮਾਰੀ ਖਤਮ ਹੋ ਗਈ ਹੈ, ਸਗੋਂ ਹੁਣ ਵੱਧ ਸਾਵਧਾਨੀ ਵਰਤਣ ਦੀ ਲੋੜ ਹੈ ਤਾਂ ਕਿ ਕੋਰੋਨਾ ਦੀ ਮਹਾਂਮਾਰੀ ਦੇ ਆਉਣ ਵਾਲੇ ਹਮਲੇ ਤੋਂ ਬਚਿਆ ਜਾ ਸਕੇ। ਇਸ ਲਈ ਮਾਸਕ ਦੀ ਵਰਤੋਂ ਦੇ ਨਾਲ ਨਾਲ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਵੱਧ ਲੋੜ ਹੈ। ਉਹਨਾਂ ਕਿਹਾ ਕਿ ਐਸ.ਐਸ.ਪੀ ਬਰਨਾਲਾ ਸ੍ਰੀ ਸੰਦੀਪ ਗੋਇਲ ਦੇ ਯਤਨਾਂ ਸਦਕਾ ਟਰਾਈਡੈਂਟ ਗਰੁੱਪ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਨਾਲ ਪ੍ਰੈਸ ਕਲੱਬ (ਰਜਿ:) ਦੇ ਆਹੁਦੇਦਾਰਾਂ ਅਤੇ ਮੈਬਰ ਸਾਹਿਬਾਨ ਵੱਲੋਂ ਗਰਮੀ ਦੀ ਪ੍ਰਵਾਹ ਨਾ ਕਰਦਿਆਂ ਇਹਨਾਂ ਬਸਤੀਆਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਮਾਸਕ ਵੀ ਵੰਡੇ ਜਾ ਰਹੇ ਹਨ ਅਤੇ ਕੋਰੋਨਾ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਕੱਲਬ ਦੇ ਬਾਨੀ ਸਰਪ੍ਰਸਤ ਐਡਵੋਕੇਟ ਕੁਲਵੰਤ ਰਾਏ ਗੋਇਲ ਅਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਚੌਹਾਨ ਨੇ ਲੋਕਾਂ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਦਿਆਂ ਦੱਸਿਆ ਕਿ ਬਰਨਾਲਾ ਦੇ ਸਰਕਾਰੀ ਹਾਈ ਸਕੂਲ (ਲੜਕੇ) ਵਿਖੇ ਕੋਰੋਨਾ ਸਬੰਧੀ ਟੀਕਾਕਰਨ ਦਾ ਕੈਂਪ ਲੱਗਿਆ ਹੋਇਆ ਹੈ, ਜਿਥੇ ਹਰ ਨਾਗਰਿਕ ਜਾ ਕੇ ਵੈਕਸੀਨ ਦਾ ਟੀਕਾ ਲਗਵਾ ਸਕਦਾ ਹੈ।
ਇਸ ਮੌਕੇ ਕਲੱਬ ਦੇ ਪ੍ਰੈਸ ਸਕੱਤਰ ਬਲਵਿੰਦਰ ਆਜਾਦ ਨੇ ਜਾਣਕਾਰੀ ਦਿੰਦੇ ਕਿਹਾ ਕੇ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਂਦਿਆ ਇਸ ਦੇ ਨਿਯਮਾਂ ਦੀ ਪਾਲਣਾ ਜਿਵੇਂ ਕਿ ਵਾਰ – ਵਾਰ ਹੱਥ ਸਾਫ਼ ਕਰਨੇ , ਬਾਹਰ ਤੋਂ ਘਰ ਆ ਜੇਕਰ ਜ਼ਰੂਰੀ ਹੋਵੇ ਤਾਂ ਕਪੜੇ ਬਦਲ ਲੈਣ, ਅਪਣਾ ਬਰੱਸ਼, ਸਾਬਣ, ਅਤੇ ਹੋਰ ਵਾਸਤਾ ਅਲੱਗ ਵਰਤੋ ਜਿਸ ਨਾਲ ਇਸ ਮਹਾਂਮਾਰੀ ਤੋਂ ਬੱਚਣ ਵਿਚ ਮੱਦਤ ਮਿਲੇਗੀ। ਇਸ ਤਰਾਂ ਕਲੱਬ ਦੇ ਪ੍ਰੇਰਨਾ ਸਰੋਤ ਡਾ: ਰਾਕੇਸ ਪੁੰਜ, ਪੀ.ਆਰ.ਓ, ਹਿਮੰਤ ਮਿੱਤਲ, ਦਫਤਰ ਸਕੱਤਰ ਅਵਤਾਰ ਸਿੰਘ ਫਰਵਾਹੀ ਨੇ ਵੀ ਲੋਕਾਂ ਨੂੰ ਮਾਸਕ ਵੰਡਦਿਆਂ ਕੋਰੋਨਾ ਦੀ ਬਿਮਾਰੀ ਤੋਂ ਬਚਣ ਲਈ ਰੱਖਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਕੱਲਬ ਦੇ ਸਹਾਇਕ ਸਕੱਤਰ ਗੋਪਾਲ ਮਿੱਤਲ, ਹਿਮਾਂਸੂ ਵਿਦਿਆਰਥੀ, ਹਰਵਿੰਦਰ ਸਿੰਘ ਕਾਲਾ ਤੋਂ ਇਲਾਵਾ ਸਮਾਜ ਸੇਵੀ ਰਣਜੀਤ ਸਿੰਘ ਜੀਤਾ ਮੋਰ, ਬਾਬਾ ਜੀਵਨ ਸਿੰਘ ਕਲੱਬ ਦੇ ਹਰਪ੍ਰੀਤ ਸਿੰਘ ਹੈਪੀ, ਸੰਦੀਪ ਸਿੰਘ, ਲਿਟਲ ਕੁਮਾਰ ਆਦਿ ਨੇ ਵੀ ਇਸ ਮੌਕੇ ਮਾਸਕ ਵੰਡੇ ਅਤੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਸਾਵਧਾਨੀਆਂ ਰੱਖਣ ਲਈ ਜਾਗਰੂਕ ਕੀਤਾ। ਪ੍ਰੈਸ ਕਲੱਬ (ਰਜਿ:) ਬਰਨਾਲਾ ਨੇ ਟਰਾਈਡੈਂਟ ਗਰੁੱਪ ਅਤੇ ਬਰਨਾਲਾ ਪੁਲਸ ਦੇ ਸਹਿਯੋਗ ਨਾਲ ਫਰੀ ਮਾਸਕ ਵੰਡੇ ਅਤੇ ਲੋਕਾਂ ਨੂੰ ਵੈਕਸੀਨ ਲੈਣ ਲਈ ਪ੍ਰੇਰਿਤ ਕੀਤਾ।

  Harsh Gogi

  This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
  ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

  Previous Story

  ਐਂਟੀ ਨਾਰਕੋਟਿਕ ਸੈੱਲ ਦੇ ਅਹੁਦੇਦਾਰਾਂ ਵੱਲੋਂ ਥਾਣਾ ਮੁਖੀ ਢਿੱਲੋਂ ਦਾ ਵਿਸ਼ੇਸ਼ ਸਨਮਾਨ

  Next Story

  ਕੱਚੇ ਅਧਿਆਪਕਾਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ

  Latest from Blog