ਸਾਂਝਾ ਰੰਗਲੇ ਪੰਜਾਬ ਦੀਆ ‘ਚ ਰਮਣੀਕ ਕੌਰ ਨੇ ਚਮਕਾਇਆ ਮਾਪਿਆਂ ਦਾ ਨਾਂ

493 views
4 mins read
ਸਾਂਝਾ ਰੰਗਲੇ ਪੰਜਾਬ ਦੀਆ ‘ਚ ਰਮਣੀਕ ਕੌਰ ਨੇ ਚਮਕਾਇਆ ਮਾਪਿਆਂ ਦਾ ਨਾਂ

ਕੋਵਿਡ ਕਾਲ ਦੌਰਾਨ ਪੰਜਾਬ ਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ‘ਸਾਂਝਾ ਰੰਗਲੇ ਪੰਜਾਬ ਦੀਆਂ’ ਦਾ ਆਨਲਾਈਨ ਮੁਕਾਬਲਾ 75 ਦਿਨਾਂ ਬਾਅਦ ਖਤਮ ਹੋਇਆ। ਬੰਧਨ ਈਵੈਂਟ ਮੈਨੇਜਮੈਂਟ ਇਕ ਅਜਿਹੀ ਪੰਜਾਬੀ ਸੰਸਥਾ ਹੈ, ਜੋ ਕਿ ਪੰਜਾਬ ਦੀਆਂ ਅੌਰਤਾਂ ਨੂੰ ਪੁਰਾਣੇ ਸੱਭਿਆਚਾਰ ਨਾਲ ਜੋੜ ਕੇ ਇਕ ਅੰਤਰਰਾਸ਼ਟਰੀ ਮੰਚ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿਸ ਤਹਿਤ ਬੰਧਨ ਸਮਾਗਮ ਦੀ ਅਗਵਾਈ ‘ਚ ਸਮਾਗਮ ਦੀ ਡਾਇਰੈਕਟਰ ਨੈਂਸੀ ਘੁੰਮਣ ਨੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਸਮਾਗਮ ‘ਸਾਂਝਾ ਰੰਗਲੇ ਪੰਜਾਬ ਦੀਆ’ ਮੁਕਾਬਲਾ ਕਰਵਾਇਆ। ਇਸ ਮੁਕਾਬਲੇ ‘ਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਬੱਚਿਆਂ ਨੇ ਹਿੱਸਾ ਲਿਆ। ਇਹ ਮੁਕਾਬਲਾ 5 ਤੋਂ 15 ਸਾਲ ਦੇ ਬੱਚਿਆਂ ਦਾ ਸੀ ਇਹ ਮੁਕਾਬਲਾ ਤਕਰੀਬਨ ਢਾਈ ਮਹੀਨਿਆਂ ਤਕ ਚੱਲਿਆ ਤੇ ਇਸ ਮੁਕਾਬਲੇ ‘ਚ ਰਮਣੀਕ ਕੌਰ ਨੇ 63 ਬੱਚਿਆਂ ‘ਚੋਂ ਦੂਜਾ ਸਥਾਨ ਪ੍ਰਰਾਪਤ ਕੀਤਾ ਅਤੇ ਰਮਨੀਕ ਕੌਰ ਨੇ ਨਾਲ ਹੀ ‘ਟੈਲੇਂਟ ਮੁਟਿਆਰ’ ਦਾ ਖਿਤਾਬ ਵੀ ਪ੍ਰਰਾਪਤ ਕੀਤਾ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਚੋਰੀ ਦੇ ਵਾਹਨਾਂ ਸਮੇਤ ਇਕ ਕਾਬੂ, 2 ਨੌਜਵਾਨ ਫਰਾਰ

Next Story

ਜਿਹੜੀ ਸਰਕਾਰ ਕੰਮਾਂ ਦੇ ਨਾਂ ‘ਤੇ ਸਿਰਫ ਅੰਕੜੇ ਦੇਵੇ, ਉਹਨੂੰ ਬਦਲ ਦੇਣਾ ਚਾਹੀਦਾ : ਮਲਕੀਤ ਚੁੰਬਰ

Latest from Blog