ਚੋਰੀ ਦੇ ਵਾਹਨਾਂ ਸਮੇਤ ਇਕ ਕਾਬੂ, 2 ਨੌਜਵਾਨ ਫਰਾਰ

18 views
7 mins read

ਥਾਣਾ-8 ਦੀ ਸਬ ਚੌਕੀ ਫੋਕਲ ਪੁਆਇੰਟ ਦੀ ਪੁਲਿਸ ਨੇ ਚੋਰੀ ਦੇ ਦੋ ਪਹੀਆ ਵਾਹਨਾਂ ਨੂੰ ਵੇਚਣ ਦੀ ਤਾਕ ਵਿਚ ਖੜ੍ਹੇ ਨੌਜਵਾਨਾਂ ਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਮੌਕੇ ਤੋਂ ਭੱਜ ਗਏ। ਇਕ ਨੌਜਵਾਨ ਨੂੰ ਕਾਬੂ ਕਰ ਕੇ ਪੁਲਿਸ ਨੇ ਇਕ ਮੋਟਰਸਾਈਕਲ ਤੇ ਇਕ ਅੇਕਟਿਵਾ ਬਰਾਮਦ ਕੀਤੇ ਤੇ ਬਾਅਦ ‘ਚ ਉਸ ਦੀ ਨਿਸ਼ਾਨਦੇਹੀ ‘ਤੇ ਦੋ ਮੋਟਰਸਾਈਕਲ ਬਰਾਮਦ ਕਰ ਲਏ। ਥਾਣਾ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਚੌਕੀ ਇੰਚਾਰਜ ਏਐੱਸਆਈ ਮਦਨ ਸਿੰਘ ਪੁਲਿਸ ਸਮੇਤ ਫੋਕਲ ਪੁਆਇੰਟ ਨਾਕੇਬੰਦੀ ‘ਤੇ ਮੌਜੂਦ ਸਨ ਕਿ ਉਨ੍ਹਾਂ ਨੂੰ ਮੁਖਬਰੀ ਮਿਲੀ ਕਿ ਸੰਨੀ ਮਹਿਰਾ ਵਾਸੀ ਅਮਨ ਨਗਰ ਜੋ ਆਪਣੇ ਸਾਥੀਆਂ ਨਾਲ ਮਿਲ ਕੇ ਦੋ ਪਹੀਆ ਵਾਹਨ ਚੋਰੀ ਕਰਦਾ ਹੈ, ਇਸ ਵੇਲੇ ਚੋਰੀ ਦੇ ਵਾਹਨ ਵੇਚਣ ਲਈ ਫੋਕਲ ਪੁਆਇੰਟ ਲਾਗੇ ਸਥਿਤ ਪੈਟਰੋਲ ਪੰਪ ਪਿੱਛੇ ਗਾਹਕ ਦੀ ਉਡੀਕ ਕਰ ਰਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੱਸੀ ਹੋਈ ਥਾਂ ‘ਤੇ ਛਾਪੇਮਾਰੀ ਕੀਤੀ ਤਾਂ ਇਕ ਐਕਟਿਵਾ ਤੇ ਮੋਟਰਸਾਈਕਲ ਲਾਗੇ ਤਿੰਨ ਨੌਜਵਾਨ ਖੜੇ੍ਹ ਕਿਸੇ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਨੌਜਵਾਨਾਂ ਨੇ ਪੁਲਿਸ ਦੇਖੀ ਤਾਂ ਉਥੋਂ ਭੱਜ ਗਏ। ਪੁਲਿਸ ਨੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਜਦਕਿ ਦੋ ਭੱਜਣ ‘ਚ ਕਾਮਯਾਬ ਹੋ ਗਏ। ਦੋਵੇਂ ਵਾਹਨ ਕਬਜ਼ੇ ‘ਚ ਲੈ ਕੇ ਜਦੋ ਕਾਬੂ ਕੀਤੇ ਗਏ ਸੰਨੀ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਸਾਥੀ ਦੀਪੂ ਤੇ ਪੰਡਿਤ ਨਾਲ ਮਿਲ ਕੇ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦਿੰਦੇ ਹਨ। ਉਸ ਦੀ ਨਿਸ਼ਾਨਦੇਹੀ ‘ਤੇ ਚੋਰੀ ਦੇ ਦੋ ਹੋਰ ਵਾਹਨ ਵੀ ਬਰਾਮਦ ਕੀਤੇ। ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਦੋਵੇਂ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published.

Previous Story

ਤਹਿਸੀਲ ’ਚ ਰਜਿਸਟਰੀ ਕਰਵਾਉਣ ਆਏ ਪ੍ਰਵਾਸੀ ਆਪਸ ’ਚ ਭਿੜੇ, ਔਰਤਾਂ ਨਾਲ ਹੋਈ ਕੁੱਟਮਾਰ

Next Story

ਸਾਂਝਾ ਰੰਗਲੇ ਪੰਜਾਬ ਦੀਆ ‘ਚ ਰਮਣੀਕ ਕੌਰ ਨੇ ਚਮਕਾਇਆ ਮਾਪਿਆਂ ਦਾ ਨਾਂ

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…