ਸਕੂਟਰੀ ਸਲਿੱਪ ਹੋਣ ਕਾਰਨ ਨਸ਼ਾ ਤਸਕਰ ਪੁਲਿਸ ਅੜਿੱਕੇ

29 views
4 mins read

ਸਕੂਟਰੀ ਸਲਿੱਪ ਹੋਣ ਦੌਰਾਨ ਨਸ਼ਾ ਤਸਕਰ ਥਾਣਾ ਮਕਸੂਦਾਂ ਦੀ ਪੁਲਿਸ ਅੜਿੱਕੇ ਚੜ੍ਹ ਗਿਆ। ਪ੍ਰਰੈੱਸ ਕਾਨਫਰੰਸ ਰਾਹੀਂ ਥਾਣਾ ਮਕਸੂਦਾਂ ਦੇ ਮੁਖੀ ਕੰਵਲਜੀਤ ਸਿੰਘ ਬੱਲ ਨੇ ਦੱਸਿਆ ਕਿ ਐੱਸਆਈ ਸੁਖਵਿੰਦਰ ਸਿੰਘ ਸਮੇਤ ਪੁਲਿਸ ਵੱਲੋਂ ਪੁਰਾਣੀ ਜੀਟੀ ਰੋਡ ‘ਤੇ ਪੈਂਦੇ ਪਿੰਡ ਅਮਾਨਤਪੁਰ ਨਜ਼ਦੀਕ ਗਸ਼ਤ ਕੀਤੀ ਜਾ ਰਹੀ ਸੀ। ਪਿੰਡ ਅਮਾਨਤਪੁਰ ਵੱਲੋਂ ਟੀਵੀਐੱਸ ਸਕੂਟਰੀ ਨੰਬਰ ਪੀਬੀ 08 ਈਜੀ 3655 ਸਵਾਰ ਨੌਜਵਾਨ ਜਦ ਪੁਲਿਸ ਨੂੰ ਵੇਖ ਕੇ ਤੇਜ਼ੀ ਨਾਲ ਮੋੜ ਮੁੜਨ ਲੱਗਾ ਤਾਂ ਸਕੂਟਰੀ ਸਲਿੱਪ ਹੋ ਗਈ। ਉਸ ਵੱਲੋਂ ਸਕੂਟਰੀ ‘ਤੇ ਰੱਖੇ ਬੋਰੇ ਦਾ ਮੂੰਹ ਖੁੱਲਿ੍ਹਆ ਤਾਂ ਉਸ ‘ਚੋਂ ਚੂਰਾ ਪੋਸਤ ਖਿੱਲਰ ਗਏ। ਪੁਲਿਸ ਵੱਲੋਂ ਨੌਜਵਾਨ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਪਛਾਣ ਬਲਵਿੰਦਰ ਕੁਮਾਰ ਉਰਫ ਸੋਨੂੰ ਵਾਸੀ ਤੱਲਣ ਵਜੋਂ ਦੱਸੀ। ਉਸ ਕੋਲੋਂ ਤਿੰਨ ਕਿੱਲੋ ਚੂਰਾ ਪੋਸਤ ਬਰਾਮਦ ਹੋਏ। ਪੁਲਿਸ ਨੇ ਕਾਬੂ ਕੀਤੇ ਗਏ ਨੌਜਵਾਨ ਨਸ਼ਾ ਤਸਕਰ ਵਿਰੁੱਧ ਮਾਮਲਾ ਦਰਜ ਕੀਤਾ ਹੈ। ਨੌਜਵਾਨ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।

Leave a Reply

Your email address will not be published.

Previous Story

इस पंजाबी महिला ने घाटे में चल रही कंपनी को पहुंचाया बुलंदियों पर, ढ़ाई साल के बच्चे को गोद में लेकर अमेरिकी मार्केट में की एंट्री

Next Story

ਤਹਿਸੀਲ ’ਚ ਰਜਿਸਟਰੀ ਕਰਵਾਉਣ ਆਏ ਪ੍ਰਵਾਸੀ ਆਪਸ ’ਚ ਭਿੜੇ, ਔਰਤਾਂ ਨਾਲ ਹੋਈ ਕੁੱਟਮਾਰ

Latest from Blog