ਕੋਰੋਨਾ ਇਨਫੈਕਸ਼ਨ ਕਾਰਨ ਮਾਸਕ ਸਾਡੇ ਜੀਵਨ ਦਾ ਅਹਿਮ ਹਿੱਸਾ ਬਣ ਚੁੱਕਾ ਹੈ ਪਰ ਇਲਾਸਟਿਕ ਵਾਲੇ ਮਾਸਕ ਦੀ ਲਗਾਤਾਰ ਵਰਤੋਂ ਕਰਨ ਨਾਲ ਕੰਨ ਦੇ ਪਿਛਲੇ ਹਿੱਸੇ ‘ਚ ਸੋਜ਼ਿਸ਼ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਅੰਬੇਡਕਰ ਹਸਪਤਾਲ ਅਤੇ ਜ਼ਿਲ੍ਹਾ ਹਸਪਤਾਲ ‘ਚ ਇਕ ਹਫਤੇ ਵਿਚ ਇਸ ਸਮੱਸਿਆ ਤੋਂ ਪੀੜਤ ਲਗਪਗ 15 ਮਰੀਜ਼ ਪਹੁੰਚ ਰਹੇ ਹਨ। ਅੰਬੇਡਕਰ ਹਸਪਤਾਲ ‘ਚ ਈਐੱਨਟੀ ਰੋਗ ਵਿਭਾਗ ਦੇ ਮਾਹਰ ਡਾਕਟਰ ਸੁਨੀਲ ਰਾਮਨਾਨੀ ਨੇ ਕਿਹਾ ਕਿ ਕੰਨ ਦੇ ਪਿੱਛੇ ਦਾ ਹਿੱਸਾ ਕਮਜ਼ੋਰ ਅਤੇ ਸੰਵੇਦਨਸ਼ੀਲ ਹੁੰਦਾ ਹੈ। ਅਜਿਹੇ ‘ਚ ਲਗਾਤਾਰ ਦੋ ਘੰਟੇ ਤੋਂ ਵੱਧ ਸਮੇਂ ਤਕ ਮਾਸਕ ਪਹਿਨਣ ਨਾਲ ਕੰਨਾਂ ਦੇ ਪਿੱਛੇ ਦਰਦ, ਸੋਜ਼ ਦੀ ਸਮੱਸਿਆ ਆ ਜਾਂਦੀ ਹੈ। ਇਸ ਲਈ ਜ਼ਿਆਦਾਤਰ ਦੋ ਘੰਟੇ ਬਾਅਦ ਮਾਸਕ ਲਾਹ ਲਵੋ ਅਤੇ ਥੋੜ੍ਹੇ ਸਮੇਂ ਬਾਅਦ ਫਿਰ ਪਹਿਨ ਲਵੋ। ਲੰਬੇ ਸਮੇਂ ਤਕ ਵਰਤੋਂ ਲਈ ਇਲਾਸਟਿਕ ਵਾਲੇ ਮਾਸਕ ਹਾਨੀਕਾਰਕ ਸਾਬਤ ਹੋ ਸਕਦੇ ਹਨ। ਅਜਿਹੇ ‘ਚ ਡੋਰੀ ਵਾਲੇ ਮਾਸਕ ਬਿਹਤਰ ਹੋ ਸਕਦੇ ਹਨ।
Latest from Blog
कार्तिक आर्यन और कियारा आडवाणी की आने वाली फिल्म ‘सत्य प्रेम की कथा’ बड़े पर्दे पर…
Basti Gangrape and Murder: पीड़िता बीती शाम को 4 से 5 बजे के बीच घर से…
Dubai: ਦੁਨੀਆ ਦੇ ਸਭ ਤੋਂ ਮਸ਼ਹੂਰ ਸ਼ਹਿਰਾਂ ਵਿੱਚੋਂ ਇੱਕ ਹੈ ਦੁਬਈ, ਜਿਸ ਦੀ ਲਗਜ਼ਰੀ ਤੋਂ ਹਰ…
Viral Prediction: ਦੁਨੀਆਂ ਦੇ ਅੰਤ ਦੀਆਂ ਕਈ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਦੁਨੀਆਂ ਦੇ ਅੰਤ ਬਾਰੇ…
Avatar The Way of Water On OTT: ਦਰਸ਼ਕਾਂ ਵਿੱਚ ਜੇਮਸ ਕੈਮਰਨ ਦੀਆਂ ਫਿਲਮਾਂ ਦਾ ਵੱਖਰਾ ਹੀ…