ਕੈਪਟਨ ਅਮਰਿੰਦਰ ਸਿੰਘ ਸਿਰੇ ਦਾ ਝੂਠਾ ਹੈ ਕਾਂਗਰਸ ਹਾਈਕਮਾਨ ਨੇ ਹੀ ਸਾਬਤ ਕਰਤਾ : ਮਲਕੀਤ ਚੁੰਬਰ

24 views
11 mins read

ਦਿੱਲੀ ਵਿੱਚ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਖਤਮ ਕਰਨ ਲਈ ਬੁਲਾਈ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਚੋਣਾਂ ਤੋਂ ਪਹਿਲਾਂ ਪਹਿਲਾਂ ਪੂਰੇ ਕਰਨ ਦਾ ਹੁਕਮ ਦੇ ਕੇ ਇਹ ਤਾਂ ਸ਼ਾਬਤ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਿਰੇ ਝੂਠਾ ਹੈ ਇਹ ਵਿਚਾਰ ਮਲਕੀਤ ਚੁੰਬਰ ਸਾਬਕਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਕਹੇ ਜੋ ਕਿ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਹੀ ਕਹਿੰਦਾ ਆਇਆਂ ਹੈ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ ਪਰ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਇਹ ਕਹਿੰਦੇ ਸਨ ਕਿ ਉਨ੍ਹਾਂ ਨੇ ਪੰਜਾਬ ਵਾਸੀਆਂ ਨਾਲ ਚੌਣਾ ਦੋਰਾਨ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਪੰਜਾਬ ਅੰਦਰ ਕਿਸਾਨਾਂ ਦੀ ਕਰਜ਼ ਮਾਫੀ ਬੇਰੁਜ਼ਗਾਰੀ ਭੱਤਾ ਘਰ ਘਰ ਨੋਕਰੀ ਆਟਾ ਦਾਲ ਨਾਲ ਖੰਡ ਪੱਤੀ ਸਮਾਟ ਫੌਨ ਸਮਾਟ ਸਕੂਲ ਤੱਕ ਬਣਾ ਦਿਤੇ ਹਵਾ ਹਵਾਈ ਗੱਲਾਂ ਨਾਲ ਹੀ ਕਹਿੰਦੇ ਪੰਜਾਬ ਵਾਸੀਆਂ ਨੂੰ 16 ਲੱਖ ਨੌਕਰੀਆਂ ਦਿੱਤੀਆਂ ਹਨ ਪਰ ਕਿਸੇ ਵੀ ਪਿੰਡ ਵਿੱਚ ਇੱਕ ਵੀ ਨੌਕਰੀ ਨਜ਼ਰ ਨਹੀਂ ਆਉਂਦੀ ਸਿਵਾਏ MLA ਦੇ ਪਰਿਵਾਰਾਂ ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੋਏ ਗੱਠਜੋੜ ਤੋਂ ਬੁਰੀ ਤਰ੍ਹਾਂ ਬੁਖਲਾਈ ਕਾਂਗਰਸ ਪਾਰਟੀ ਸੱਚ ਨੂੰ ਕਬੂਲ ਕਰਦੀ ਨਜ਼ਰ ਆਉਣ ਲੱਗ ਪਈ ਇਹ ਵੀ ਜਿੱਤ ਹੈ ਗੱਠਜੋੜ ਦੀ ਜਦੋਂ ਪੰਜਾਬ ਦੇ ਲੋਕ ਰੋਲਾ ਪਾਉਂਦੇ ਸੀ ਕਿ ਸਰਕਾਰ ਨਾ ਦੀ ਕੋਈ ਚੀਜ ਨਹੀਂ ਹੈ ਪੰਜਾਬ ਵਿੱਚ ਤਾ ਕਾਂਗਰਸ ਦੀ ਸਾਰੀ ਲੀਡਰਸ਼ਿਪ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਆ ਕੇ ਝੂਠ ਬੋਲਣਾ ਸ਼ੁਰੂ ਕਰ ਦਿੰਦੀ ਸੀ ਹੁਣ ਤਾ ਕਾਂਗਰਸ ਦੀ ਹਾਈਕਮਾਂਡ ਨੇ ਹੀ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਝੂਠ ਬੋਲ ਰਿਹਾ ਹੈ ਤਾ ਹੁਣ ਆਪਣੀ ਹਾਰ ਨੂੰ ਸਾਹਮਣੇ ਦੇਖ ਸਾਰੇ ਕਾਂਗਰਸੀ ਸਰਕਾਰ ਦੇ ਤਾਨਾਸ਼ਾਹੀ ਰਵੱਈਆ ਦੇ ਖਿਲਾਫ ਬੋਲਣ ਲੱਗ ਪਏ ਹਨ ਪੰਜਾਬ ਵਿੱਚ ਗੱਠਜੋੜ ਦੀ ਸਰਕਾਰ ਬਣਦੇ ਸਾਰ ਹੀ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਜਾਵੇਗਾ ਹਰ ਵਰਗ ਦੀ ਭਲਾਈ ਲਈ ਕੰਮ ਕਰਨ ਵਾਲੀ ਸਰਕਾਰ ਹੋਵੇਗੀ ਕਰੋਨਾ ਮਾਹਾਮਾਰੀ ਦੇ ਚੱਲਦਿਆਂ ਜਿਸ ਤਰ੍ਹਾਂ ਇਸ ਸਰਕਾਰ ਨੇ ਮੋਟੇ ਮੋਟੇ ਚਲਾਨ ਕੱਟ ਕੇ ਰੋਜ਼ਗਾਰ ਬੰਦ ਕੀਤੇ ਭੁੱਖੇ ਮਰਨ ਲਈ ਮਜਬੂਰ ਕਰਨ ਵਾਲੀ ਪੰਜਾਬ ਸਰਕਾਰ ਨੂੰ 2022 ਵਿੱਚ ਚਲਦਾ ਕਰਨਾ ਲੲੀ ਪੰਜਾਬ ਦੇ ਲੋਕ ਪੱਬਾਂ ਭਾਰ ਹੋਏ ਫਿਰਦੇ ਹਨ ਇਸ ਮੌਕੇ ਉਨ੍ਹਾਂ ਨਾਲ ਮੰਗਤ ਸਿੰਘ ਜਸਵੀਰ ਸੁਰਿੰਦਰ ਜੀਤ ਕੜੜਾ ਪਾਲ ਕੈਲੇ ਦਰਸ਼ਨ ਮੈਹਿਮੀ ਨਛਿੱਤਰ ਸਿੰਘ ਰਾਮ ਪਾਲ ਸਿਧਵਾਂ ਬਲਵੀਰ ਮੈਹਿਮੀ ਸਨਦੀਪ ਕੜੜਾ ਮਹਿੰਦਰ ਚੁੰਬਰ ਮਹਿੰਦਰ ਲਿੱਤਰਾਂ ਹਾਜ਼ਰ ਸਨ

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous News

ਦੋ ਘੰਟਿਆਂ ਤੋਂ ਜ਼ਿਆਦਾ ਇਲਾਸਟਿਕ ਵਾਲੇ ਮਾਸਕ ਪਾਉਣ ਨਾਲ ਕੰਨਾਂ ਪਿੱਛੇ ਆ ਰਹੀ ਸੋਜ਼ਿਸ਼ ਦੀ ਸਮੱਸਿਆ

Next News

ਹੈਰੋਇਨ ਤੇ ਪਾਬੰਦੀਸ਼ੁਦਾ ਗੋਲੀਆਂ ਸਣੇ ਕਾਬੂ