ਬੀ ਐੱਸ ਐੱਫ ਤੇ ਪੁਲਿਸ ਨੇ ਸਾਂਝੇ ਆਪਰੇਸ਼ਨ ‘ਚ ਸਰਹੱਦ ਨੇੜਿਓਂ ਹੈਰੋਇਨ ਕੀਤੀ ਬਰਾਮਦ

34 views
5 mins read

ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਦੀ 71ਵੀਂ ਬਟਾਲੀਅਨ, ਪੁਲਿਸ ਥਾਣਾ ਘਰਿੰਡਾ ਤੇ ਅੰਮਿ੍ਤਸਰ (ਦਿਹਾਤੀ) ਪੁਲਿਸ ਨੇ ਡੀਐੱਸਪੀ ਗੁਰਿੰਦਰ ਸਿੰਘ ਨਾਗਰਾ ਦੀ ਅਗਵਾਈ ਹੇਠ ਵੀਰਵਾਰ ਨੂੰ ਭਾਰਤ-ਪਾਕਿ ਸਰਹੱਦ ‘ਤੇ ਭਾਰਤ ਵਾਲੇ ਪਾਸੇ ਇਕ ਸਾਂਝਾ ਆਪਰੇਸ਼ਨ ਚਲਾਇਆ, ਜਿਸ ਦੌਰਾਨ ਪਾਕਿਸਤਾਨ ਤੋਂ ਸਮੱਗਲ ਹੋ ਕੇ ਆਈ ਹੈਰੋਇਨ ਦੀ ਖੇਪ ਬਰਾਮਦ ਹੋਈ। ਜਾਣਕਾਰੀ ਅਨੁਸਾਰ ਬੀਐੱਸਐੱਫ ਤੇ ਜ਼ਿਲ੍ਹਾ ਅੰਮਿ੍ਤਸਰ (ਦਿਹਾਤੀ) ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਰਹੱਦੋਂ ਪਾਰ ਪਾਕਿਸਤਾਨ ਵੱਲੋਂ ਹੈਰੋਇਨ ਦੀ ਖੇਪ ਭਾਰਤ ਆਈ ਹੈ ਜਿਸ ‘ਤੇ ਡੀਐੱਸਪੀ ਗੁਰਿੰਦਰ ਸਿੰਘ ਨਾਗਰਾ ਦੀ ਅਗਵਾਈ ਹੇਠ ਬੀਐੱਸਐੱਫ ਦੇ ਜਵਾਨਾਂ ਨੂੰ ਨਾਲ ਲੈ ਕੇ ਇਕ ਸਾਂਝੀ ਤਲਾਸ਼ੀ ਮੁਹਿੰਮ ਚਲਾੲਹ ਗਈ। ਇਸ ਦੌਰਾਨ ਸਰਹੱਦੀ ਚੌਕੀ ਦਾਉਕੇ ਨੇੜਿਓਂ ਉਨ੍ਹਾਂ ਨੂੰ ਇਕ ਲੋਹੇ ਦੀ ਸ਼ੱਕੀ ਪਲੇਟ ਬਰਾਮਦ ਹੋਈ। ਅਧਿਕਾਰੀਆਂ ਨੇ ਜਦੋਂ ਲੋਹੇ ਦੀ ਪਲੇਟ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਇਕ ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਅਧਿਕਾਰੀਆਂ ਨੇ ਹੈਰੋਇਨ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.

Previous Story

ਕੈਪਟਨ ਅਮਰਿੰਦਰ ਸਿੰਘ ਸਿਰੇ ਦਾ ਝੂਠਾ ਹੈ ਕਾਂਗਰਸ ਹਾਈਕਮਾਨ ਨੇ ਹੀ ਸਾਬਤ ਕਰਤਾ : ਮਲਕੀਤ ਚੁੰਬਰ

Next Story

ਗਾਇਕ ਮਾਣਕ ਸੁਰਜੀਤ ਗਾਇਕਾ ਪਵਨਦੀਪ ਕੌਰ ਨਵੇ ਟਰੈਕ ਸੁਚੱਜੀ ਕੁੜੀ ਨਾਲ ਚਰਚਾ ਵਿੱਚ

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…